ਗੜਸ਼ੰਕਰ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਅਦੇਸ਼ ‘ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਜਸਵੀਰ ਸਿੰਘ ਅਤੇ ਡਾਕਟਰ ਰਘਬੀਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਪੋਸੀ ਦੀ ਯੋਗ ਅਗਵਾਈ ਹੇਠ ਸਕੂਲਾਂ ਤੇ ਪਿੰਡ ਪੱਧਰ ‘ਤੇ ਲੋਕਾਂ ਨੂੰ ਕੋਰੋਨਾ ਵਾਇਰਸ (ਕੋਵਿਡ-19) ਦੀ ਜਾਣਕਾਰੀ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਕੁੱਝ ਸਾਵਧਾਨੀਆਂ ਵਰਤਣ ਨਾਲ ਕੋਰੋਨਾ ਵਾਇਰਸ ਤੋਂ ਬਚਾਅ ਕੀਤਾ ਜਾ ਸਕਦਾ।
ਇਸ ਸੰਬੰਧੀ ਪੋਸੀ ਅਧੀਨ ਵੱਖ-ਵੱਖ 152 ਪਿੰਡਾਂ ‘ਚ ਨੋਵਲ ਕੋਰੋਨਾ ਵਾਇਰਸ ਦੇ ਲੱਛਣਾਂ, ਇਸ ਤੋਂ ਬਚਾਅ ਤੇ ਪਰਹੇਜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀਐਚਐੱਸਐਨਸੀ ਦੀਆ ਮੀਟਿੰਗਾਂ ਕੀਤੀਆਂ ਗਈਆਂ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਾਕਟਰ ਰਘਬੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਹੱਥ ਮਿਲਾਉਣ ਦੀ ਥਾਂ ਭਾਰਤ ਦੇ ਧਾਰਮਿਕ ਅਕੀਦਿਆ ਅਨੁਸਾਰ ਨਮਸਤੇ, ਆਦਾਬ ਤੇ ਸੱਤ ਸ਼੍ਰੀ ਅਕਾਲ ਕੀਤੀ ਜਾਵੇ।ਕਰੋਨਾਂ ਵਾਇਰਸ ਸੰਬੰਧੀ ਕਿਸੇ ਵੀ ਕਿਸਮ ਦੀ ਅਫਵਾਹ ਤੇ ਵਿਸ਼ਵਾਸ਼ ਨਾ ਕੀਤਾ ਜਾਵੇ।ਉਹਨਾਂ ਕਿਹਾ ਕਿ 01 ਜਨਵਰੀ 2020 ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਚੀਨ ਦੋ ਦੋਰੇ ਤੇ ਜਾ ਕੇ ਆਇਆ ਹੈ ਤਾਂ ਉਹ ਤੁਰੰਤ ਸਰਕਾਰੀ ਸਿਹਤ ਸੰਸਥਾ ਵਿਖੇ ਸੰਪਰਕ ਕਰੇ। ਨੋਵਲ ਕਰੋਨਾ ਵਾਇਰਸ ਦੇ ਲੱਛਣ ਬਿਲਕੁਲ ਆਮ ਵਾਇਰਸ ਵਾਂਗ ਹੁੰਦੇ ਹਨ ਜਿਵੇ ਕਿ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ ਆਦਿ।ਇਸ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਆਪਣੇ ਹੱਥ ਵਾਰ-ਵਾਰ ਧੋਣ, ਭੀੜ-ਭਾੜ ਵਾਲੇ ਖੇਤਰਾਂ ਵਿੱਚ ਜਾਣ ਸਮੇਂ ਮਾਸਕ ਦਾ ਇਸਤੇਮਾਲ ਕਰਨ, ਖੰਘਦੇ ਜਾਂ ਛਿੱਕਦੇ ਸਮੇ ਮੂੰਹ ਤੇ ਰੁਮਾਲ ਰੱਖਣ, ਘਰੇਲੂ ਨੁਸਖਿਆਂ ਦੀ ਬਜਾਏ ਸ਼ੱਕੀ ਮਰੀਜ ਨੂੰ ਤੁਰੰਤ ਡਾਕਟਰ ਕੋਲ ਲੈ ਕੇ ਜਾਣ।ਉਣਾ ਸਟਾਫ ਨੂੰ ਸਖਤੀ ਨਾਲ ਕਿਹਾ ਕਿ ਇਸ ਬਾਰੇ ਲੋਕਾ ਨੂੰ ਵਧ ਤੋ ਵੱਧ ਜਾਗਰੂਕ ਕੀਤਾ ਜਾਵੇ।