
ਜਲੰਧਰ :- ਉੱਤਰੀ ਭਾਰਤ ਦੀ ਸਿਰਮੌਰ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ.
ਗੁਰਪਿੰਦਰ ਸਿੰਘ ਸਮਰਾ ਨੇ ਖੇਡਾਂ ਨਾਲ ਸੰਬੰਧਤ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਕੋਚਾਂ
ਨੂੰ ਸਨਮਾਨਿਤ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਕਰੋਨਾਂ ਸੰਕਟ ਦੇ ਬਾਵਜੂਦ ਨਵੇਂ
ਵਿੱਦਿਅਕ ਵਰੇ ਵਿੱਚ ਖਿਡਾਰੀਆਂ ਨੂੰ ਦਿੱਤੀ ਜਾਂਦੀ ਹਰ ਸਹੂਲਤ ਬਰਕਰਾਰ ਰਹੇਗੀ, ਇਸ ਸਮੇਂ ਖੇਡ-
ਕੋਚਾਂ ਨੂੰ ਮਹਾਮਾਰੀ ਸੰਬੰਧੀ ਸਾਵਧਾਨੀਆਂ ਵਰਤ ਕੇ ਹੀ ਟਰੇਨਿੰਗ ਕਰਾਉਣ ਲਈ ਕਿਹਾ।
ਖੇਡ ਵਿਭਾਗ ਦੇ ਮੁੱਖੀ ਡਾ. ਤਰਸੇਮ ਸਿੰਘ, ਡਾ. ਸਿਮਰਨਜੀਤ ਸਿੰਘ ਬੈਂਸ ਡੀਨ ਨੇ ਜਾਣਕਾਰੀ ਦਿੱਤੀ
ਕਿ ਕਾਲਜ ਵਿੱਚ ਸੈਸ਼ਨ 2020-21 ਲਈ ਖਿਡਾਰੀਆਂ ਦਾ ਦਾਖਲਾ ਸ਼ੁਰੂ ਹੋ ਚੁੱਕਾ ਹੈ ਅਤੇ
ਯੂਨੀਵਰਸਿਟੀ ਵੱਲੋਂ ਦਾਖਲੇ ਦੀ ਬਿਨ੍ਹਾਂ ਲੇਟ ਫੀਸ ਆਖਰੀ ਮਿਤੀ 25 ਅਗਸਤ 2020 ਹੈ ਅਤੇ ਉਨ੍ਹਾਂ
ਨੇ ਮੌਜੂਦਾਂ ਹਾਲਤਾਂ ਵਿੱਚ ਖਿਡਾਰੀਆਂ ਦੀ ਫਿੱਟਨੈਸ ਅਤੇ ਮਨੋਬਲ ਉੱਚਾ ਚੁੱਕਣ ਸੰਬੰਧੀ ਵੀ
ਵਿਚਾਰ ਵਟਾਂਦਰਾ ਕੀਤਾ ਗਿਆ। ਉਲੰਪੀਅਨ ਗੁਨਦੀਪ ਕੁਮਾਰ, ਸਰਬਜੀਤ ਸਿੰਘ ਹੈਪੀ, ਹਰਜਿੰਦਰ
ਸਿੰਘ, ਤਰਿੰਦਰ ਕੁਮਾਰ, ਉਮੇਸ਼ ਕੁਮਾਰ, ਤਜਿੰਦਰ ਸਿੰਘ, ਰਣਜੀਤ ਸਿੰਘ, ਵਿਕਰਮ ਮਲਹੋਤਰਾ,
ਅਸ਼ਵਨੀ ਕੁਮਾਰ, ਪਰਮਜੀਤ ਸਿੰਘ, ਰਿਸ਼ੀ ਨਿਰਮਲ ਸਿੰਘ ਟੂਰ, ਲਖਵਿੰਦਰ ਸਿੰਘ ਅਤੇ ਮਹਾਂਵੀਰ ਸ਼ਰਮਾ
ਅਲੱਗ ਖੇਡਾਂ ਦੇ ਕੋਚਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡ ਵਿਭਾਗ ਤੋਂ ਜਗਦੀਸ਼
ਸਿੰਘ, ਏ.ਐਲ ਸੋਣੀ ਅਤੇ ਸੁਨੀਲ ਕੁਮਾਰ ਆਦਿ ਹਾਜ਼ਰ ਸਨ।