ਜਲੰਧਰ: ਧੰਨ ਧੰਨ  ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਸਰੂਪਾਂ ਬਾਰੇ ਚੱਲ ਰਹੇ ਵਿਵਾਦਾਂ ਦਰਮਿਆਨ ਅੱਜ ਸਿੱਖ ਤਾਲਮੇਲ ਕਮੇਟੀ ਵੱਲੋਂ ਜੱਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਾ ਕੇ ਰੋਸ ਪ੍ਰਦਰਸ਼ਨ ਕਰਨ ਸਮੇਂ ਜੱਥੇਦਾਰ ਕੁਲਵੰਤ ਸਿੰਘ ਮੰਨਣ ਨੇ ਬੜੇ ਪਿਆਰ ਸਤਿਕਾਰ ਨਾਲ ਸਾਰਿਆਂ ਨੂੰ ਵਿਚਾਰ ਵਟਾਂਦਰਾ ਕਰਨ ਲਈ ਦਫ਼ਤਰ ਦੇ ਅੰਦਰ ਬਿਠਾਇਆ ਪਰ ਤਾਲਮੇਲ ਕਮੇਟੀ ਦੇ ਮੈਂਬਰ ਮੈਂ ਨਾ ਮਾਨੂੰ ਵਾਲੀ ਅੜੀ ਤੇ ਕਾਇਮ ਰਹੇ।ਇਸ ਸਬੰਧੀ ਅੱਜ ਜੱਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪਾਂ ਸਬੰਧੀ  ਅਕਾਲ ਤਖ਼ਤ ਸਾਹਿਬ ਵੱਲੋਂ ਦੋਸ਼ੀ ਤਹਿ ਕਰ ਦਿੱਤੇ ਗਏ ਹਨ, ਉਨ੍ਹਾਂ ਨੂੰ ਸਜ਼ਾ ਦੇਣ ਲਈ ਉਚੇਚੇ ਤੌਰ ਤੇ ਕਾਰਵਾਈ ਕੀਤੀ ਜਾ ਰਹੀ ਹੈ,ਇਸ ਬਾਰੇ ਲਾਪਤਾ ਸਰੂਪਾਂ ਦਾ ਪਤਾ ਲੱਗਵਾਉਣ ਲਈ ਤਕਰੀਬਨ 400 ਤੋਂ ਵੱਧ ਪ੍ਰਚਾਰਕ ਤੇ ਹੋਰ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਉਨ੍ਹਾਂ ਵੱਲੋਂ ਗੁਰਦੁਆਰਿਆਂ ਸਹਿਬਾਨ ਤੇ ਹੋਰ ਸੰਸਥਾਵਾਂ ਨਾਲ ਸੰਪਰਕ ਕਰਕੇ ਪੁਰੀ ਤਨਦੇਹੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਜਿਸ ਬਾਰੇ ਕਾਫੀ ਸਰੂਪਾਂ ਬਾਰੇ ਜਾਣਕਾਰੀ ਵੀ ਮਿਲ ਰਹੀ ਹੈ, ਇਨਕੁਆਰੀ ਪੁਰੀ ਹੋਣ ਤੇ ਸੱਭ ਸਾਹਮਣੇ ਆ ਜਾਵੇਗਾ।ਉਨ੍ਹਾਂ ਕਿਹਾ ਕਿ ਸਿੱਖ ਤਾਲਮੇਲ ਕਮੇਟੀ ਵਾਲੇ ਸਾਡੇ ਸਤਿਕਾਰਯੋਗ ਭਰਾ ਹਨ ਪਰ ਇਨ੍ਹਾਂ ਨੂੰ ਇਤਨਾ ਪਤਾ ਹੋਣਾ ਚਾਹੀਦਾ ਹੈ ਕਿ ਧੰਨ ਧੰਨ  ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਰਬ ਉੱਚ ਪਰਮ ਪਿਤਾ ਹਨ,ਇਸ ਸਬੰਧੀ ਕੋਈ ਵੀ ਵਿਚਾਰ ਕਰਨੀ ਹੋਵੇ ਤਾਂ ਮਿਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਨਾ ਕਿ ਮੀਡੀਆ ਨੂੰ ਨਾਲ ਲਿਆ ਕੇ ਸਿਆਸਤ ਕਰਕੇ ਆਪਣੀਆਂ ਰੋਟੀਆਂ ਸੇਕਣਾ ਸ਼ੋਭਾ ਨਹੀਂ ਦਿੰਦਾ। ਇਨ੍ਹਾਂ ਨੂੰ ਕਾਂਗਰਸ ਅਤੇ ਸਿੱਖ ਵਿਰੋਧੀ ਸ਼ਰਾਰਤੀ ਅਨਸਰਾਂ ਦੀਆਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ ਇਹ ਸ਼ਰਾਰਤੀ ਅਨਸਰ ਸਾਡੇ ਧਰਮ ਅਤੇ ਉੱਚ ਪੱਧਰੀ ਸੰਸਥਾਵਾਂ ਨੂੰ ਬਦਨਾਮ ਕਰਨ ਦੀਆਂ ਚਾਲਾਂ ਚੱਲ ਰਹੇ ਹਨ, ਜਦੋਂ ਸਿੱਖ ਹੀ ਸਿੱਖ ਦੀ ਦਸਤਾਰ ਨੂੰ ਲਾਹੁਣ ਲੱਗ ਜਾਵੇ ਤਾਂ ਇਹ ਬਹੁਤ ਵੱਡੀ ਦੁੱਖਦਾਈ ਗੱਲ ਹੈ।ਸੱਚਖੰਡ  ਹਰਿਮੰਦਰ ਸਾਹਿਬ  ਗੁਰੂ ਰਾਮਦਾਸ ਜੀ ਦਾ ਬਹੁਤ ਹੀ ਉੱਚ ਪਵਿੱਤਰ ਅਸਥਾਨ ਹੈ ਉਸ ਪਵਿੱਤਰ ਅਸਥਾਨ ਦੀ ਮਰਯਾਦਾ ਨੂੰ ਕਾਇਮ ਰੱਖਣਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾ ਫਰਜ਼ ਹੈ, ਇਥੇ ਰੋਜ਼ਾਨਾ ਦੇਸ਼ ਵਿਦੇਸ਼ ਤੋਂ ਸਿੱਖ ਸੰਗਤਾਂ ਤੋਂ ਇਲਾਵਾ ਹਿੰਦੂ, ਮੁਸਲਿਮ ਭਾਈਚਾਰਾ, ਈਸਾਈ ਧਰਮ ਤੇ ਹੋਰ ਧਰਮ ਦੇ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ ਉਥੇ ਕਾਂਗਰਸ ਜਾਂ ਸਿੱਖ ਵਿਰੋਧੀਆਂ ਦੇ ਇਸ਼ਾਰੇ ਤੇ ਜਾ ਕੇ ਹੁਲੜਬਾਜ਼ੀ ਕਰਕੇ ਜੰਗ ਦਾ ਅਖਾੜਾ ਬਣਾ ਕੇ ਧੰਨ ਧੰਨ  ਗੁਰੂ ਰਾਮਦਾਸ ਜੀ ਦੇ ਦਰ ਦੀ ਮਰਯਾਦਾ ਨੂੰ ਭੰਗ ਕਰਨਾ ਸ਼ੋਭਾ ਨਹੀਂ ਦਿੰਦਾ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਰਯਾਦਾ ਨੂੰ ਕਦੇ ਵੀ ਭੰਗ ਨਹੀਂ ਹੋਣ ਦੇਵੇਗੀ, ਮਰਯਾਦਾ ਨੂੰ ਕਾਇਮ ਰੱਖਣਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੱਡੀ ਜ਼ਿੰਮੇਵਾਰੀ ਹੈ।