ਜਲੰਧਰ : ਅੱਜ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ. ਬਲਦੇਵ ਸਿੰਘ ਦੇਵ ਜੀ ਦੀ ਅਗਵਾਈ ਹੇਠ ਕਾਂਗਰਸ ਦਾ 134 ਵਾ ਸਥਾਪਨਾ ਦਿਵਸ ਮਨਾਇਆ ਗਿਆ ਇਸ ਵਿਚ ਪੈਦਲ ਮਾਰਚ ਕੀਤਾ ਗਿਆ ਜੋ ਕੰਪਨੀ ਬਾਗ਼ ਦੇ ਮਹਾਤਮਾ ਗਾਂਧੀ ਜੀ ਦੀ ਪ੍ਰੀਤਮਾ ਤੇ ਫੁੱਲ ਮਾਲਾਵਾਂ ਪਾ ਕੇ ਸਥਾਪਤ ਹੋਇਆ ਇਸ ਮੌਕੇ ਤੇ ਪ੍ਰਧਾਨ ਜੀ ਨੇ ਆਪਣੇ ਸ਼ਬਧਾ ਚ ਪਾਰਟੀ ਦੇ ਇਤਿਹਾਸ ਤੇ ਚਾਨਣਾ ਪੋਂਦਿਆ ਕਿਹਾ ਕੇ 28 ਦਸੰਬਰ 1885 ਨੂੰ ਜੋ ਕਾਂਗਰਸ ਦਾ ਬੂਟਾ ਮਹਾਤਮਾ ਗਾਂਧੀ ਜੀ ਨੇ ਲਾਇਆ ਸੀ ਉਸ ਬੂੱਟੇ ਨੂੰ ਕਾਂਗਰਸ ਨੇ ਆਪਣੇ ਖੂਨ ਨਾਲ ਸੇਚਿਆ ਹੈ ਤੇ ਇਸ ਬੂਟੇ ਨੂੰ ਨਿਖਾਰਨ ਲਈ ਕਾਂਗਰਸ ਨੇ ਬਹੁਤ ਕੁਰਬਾਨੀਆਂ ਦਿਤੀਆ ਅੰਗਰੇਜਾਂ ਤੋਂ ਆਜ਼ਾਦੀ ਕਾਂਗਰਸ ਨੇ ਅਹਿੰਸਾ ਦੇ ਹਥਿਆਰ ਨਾਲ ਕਿਵੇਂ ਲਾਇ ਸਾਰੀ ਦੁਨੀਆਂ ਜਾਣਦੀ ਹੈ ਕਾਂਗਰਸ ਨੇ ਰਾਜ ਚ ਕਦੀ ਵੀ ਏਨੀ ਜਿਆਦਾ ਮਹਿੰਗਾਈ ਅਰਥ ਵਵਸ੍ਥਾ ਵਿਗੜੀ ਨਾ ਹੀ ਬੇਰੁਜਗਾਰੀ ਵਧੀ ਸੀ ਪਰ ਅੱਜ ਦੇ ਹਾਲਾਤ ਕਿਸੇ ਤੋਂ ਵੀ ਛਿਪੇ ਨਹੀਂ ਹਨ ਇਸ ਮੌਕੇ ਤੇ ਰਹੇ ਮੋਜੂਦ ਜਲੰਧਰ ਸ਼ਹਿਰ ਦੇ ਮੇਅਰ ਸ੍ਰੀ ਜਗਦੀਸ਼ ਰਾਜ ਰਾਜਾ ਸੈਂਟਰਲ ਹਲਕੇ ਦੇ ਐੱਮ ਐੱਲ ਏ ਸ੍ਰੀ ਰਾਜਿੰਦਰ ਬੇਧੀ, ਸੁਖਵਿੰਦਰ ਸਿੰਘ ਲਾਲ੍ਹੀ ,ਡਾ ਜਸਲੀਨ ਸੇਠੀ,ਅਰੁਣਾ ਅਰੋੜਾ ,ਸੰਜੇ ਸਹਿਗੇਲ ਤੋਂ ਇਲਾਵਾ ਹੋਰ ਵੀ ਲੀਡਰ ਵੀ ਮੋਜੂਦ ਸਨ