ਜਲੰਧਰ : ਜਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਅਤੇ ਕੌਸਲਰ ਵਾਰਡ ਨੰਬਰ- 20 ਡਾ ਜਸਲੀਨ ਸੇਠੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਪੰਜਾਬ ਦੀਆ ਔਰਤਾਂ ਨੂੰ ਵੱਡੀ ਖੁਸ਼ ਖ਼ਬਰੀ ਦਿੰਦਿਆ ਸਰਕਾਰੀ ਬੱਸਾ ਵਿੱਚ ਅੱਧਾ ਕਿਰਾਇਆ ਮਾਫ ਕਰਨ ਤੇ ਧੰਨਵਾਦ ਕਰਦੇ ਹੋਏ ਕਿਹਾ ਪੰਜਾਬ ਵਿੱਚ ਜਦੋ ਦੀ ਕਾਂਗਰਸ ਸਰਕਾਰ ਆਈ ਹੈ ਉਸ ਸਮੇਂ ਤੋਂ ਹੀ ਮੁੱਖ ਮੰਤਰੀ ਪੰਜਾਬ ਦੁਆਰਾ ਮਹਿਲਾਵਾਂ ਦੀ ਬੇਹਤਰੀ ਲਈ ਬਹੁਤ ਹੀ ਸ਼ਲਾਘਾ ਯੋਗ ਕਦਮ ਦੂੱਕੇ ਚਾਹੇ ਰਾਜਨੀਤੀ ਵਿੱਚ ਨਗਰ ਨਿਗਮ, ਜਿਲ੍ਹਾ ਪਰੀਸ਼ਦ, ਬਲਾਕ ਸੰਮਤੀ ਵਿੱਚ ਮਹਿਲਾਵਾਂ ਦੀ 50% ਭਾਗੀਦਾਰੀ ਕਰ ਦਿੱਤੀ। ਮਹਿਲਾਵਾਂ ਦੀ ਸੁਰੱਖਿਆ ਲਈ ਸ਼ਕਤੀ ਐਪ ਸ਼ੁਰੂ ਕੀਤਾ ਜਿਸ ਵਿੱਚ ਰਾਤ ਸਮੇ ਜਰੂਰਤ ਪੈਣ ਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 112 ਨੰਬਰ ਤੇ ਡਾਈਲ ਕਰਨ ਤੇ ਪੁਲਿਸ ਸਹਾਇਤਾ ਮੌਕੇ ਸਿਰ ਪਹੁੰਚ ਕੇ ਲੋੜੀਦੀ ਸਹਾਇਤਾ ਮੁਹੱਈਆ ਕਰਵਾਂਦੀ ਹੈ। ਇਸ ਨਾਲ ਖਾਸ ਕਰਕੇ ਰਾਤ ਦੇ ਸਮੇਂ ਨੌਕਰੀ ਕਰਨ ਵਾਲੀਆ ਮਹਿਲਾਵਾਂ ਆਪ ਅਤੇ ਉਹਨ੍ਹਾਂ ਦਾ ਪਰਿਵਾਰ ਨੂੰ ਬਹੁੱਤ ਰਾਹਤ ਮਿਲੀ ਹੈ। ਅੱਜ ਮਹਿਲਾ ਦਿਵਸ ਆਉਣ ਤੋ ਪਹਿਲਾ ਮਹਿਲਾਵਾਂ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਰਕਾਰੀ ਬੱਸਾ ਦਾ ਅੱਧਾ ਕਿਰਾਇਆ ਕਰ ਕੇ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਜੀ ਆਉਣ ਵਾਲੇ ਦਿਨਾਂ ਵਿੱਚ ਇਲੈਕਸ਼ਨ ਤੋ ਪਹਿਲਾਂ ਕੀਤੇ ਹੋਏ ਵਾਅਦੇ ਜਲਦੀ ਹੀ ਪੂਰੇ ਕਰਨਗੇ। ਕੈਪਟਨ ਅਮਰਿੰਦਰ ਸਿੰਘ ਜੀ ਆਪਣੇ ਯਤਨਾ ਸਦਕਾ, ਦੂਰਦਰਸ਼ੀ ਸੋਚ ਨੂੰ ਲੈ ਕੇ ਪੰਜਾਬ ਨੂੰ ਦੁਬਾਰਾ ਖੁੱਸ਼ਹਾਲ ਸੂਬਾ ਬਣਾਉਣਗੇ।