ਜਲੰਧਰ: ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਮੁੱਖ ਦਫਤਰ ਵਿਖੇ ਨਗਰ ਨਿਗਮ ਦੀਆਂ ਸਮੂਹ ਯੂਨੀਅਨਾਂ ਦੇ ਮੁੱਖ
ਉਹਦੇਦਾਰ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ, ਸੀਵਰਮੈਨ ਇੰਮਪਲਾਈਜ਼ ਯੂਨੀਅਨ, ਨਿਗਮ ਸਵਾਈ ਮਜ਼ਦੂਰ
ਯੂਨੀਅਨ, ਡਰਾਇਵਰ ਐੱਡ ਟੈਕਨੀਕਲ ਵਰਕਜ਼ ਯੂਨੀਅਨ, ਪੰਜਾਬ ਸਟੇਟ ਮਿਉਂਸੀਪਲ ਕਰਮਚਾਰੀ ਦਲ, ਮਾਲੀ ਬੇਲਦਾਰ ਯੂਨੀਅਨ, ਵਾਟਰ
ਸਪਲਾਈ ਫਿਟਰ ਕੁਲੀ ਯੂਨੀਅਨ, ਸਫਾਈ ਮਜ਼ਦੂਰ ਸੰਘ, ਐਸ. ਸੀ./ਬੀ. ਸੀ, ਇੰਮਪਲਾਈਜ਼ ਯੂਨੀਅਨ, ਸੇਵਾਦਾਰ ਯੂਨੀਅਨ ਅਤੇ ਹੋਰ
ਯੂਨੀਅਨਾਂ ਦੇ ਮੁੱਖ ਆਹੁਦੇਦਾਰ ਸ਼ਾਮਿਲ ਹੋਏ। ਇਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਚੰਦਨ ਗਰੇਵਾਲ ਜੀ
ਵਲੋਂ ਕੀਤੀ ਗਈ।

ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ  ਚੰਦਨ ਗਰੇਵਾਲ ਜੀ ਆਪਨੇ ਸੰਬੋਧਨ ਵਿਚ ਕਿਹਾ ਗਿਆ ਕਿ ਅੱਜ ਨਗਰ ਨਿਗਮ
ਜਲੰਧਰ ਦੇ ਮੇਅਰ ਵੱਲੋਂ ਦਿਤੇ ਗਏ ਬਿਆਨ ਦੀ ਨਿਗਮ ਦੀ ਸਮੂਹ ਯੂਨੀਅਨਾਂ ਵੱਲੋਂ ਨਿਖੇਧੀ ਕੀਤੀ ਗਈ ਕਿਉਂਕਿ ਹੜਤਾਲ ਨੂੰ ਗੈਰ-ਕਾਨੂੰਨੀਂ ਦੱਸਣ
ਵਾਲੇ ਮੇਅਰ ਸਾਹਿਬ ਅਤੇ ਉਹਨਾਂ ਦੇ ਕਰੀਬੀ ਵਿਧਾਇਕ ਵੱਲੋਂ ਦੋ ਦਿਨ ਪਹਿਲਾਂ ਹਾਈ-ਵੇ ਜਾਮ ਕਰਕੇ ਸ਼ਰੇ-ਆਮ ਕਾਨੂੰਨ ਦੀਆਂ ਧੱਜਿਆਂ
ਉੜਾਈਆਂ ਗਈਆਂ। ਮਾਨਯੋਗ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਅਨੁਸਾਰ ਕਿਸੇ ਨੂੰ ਵੀ ਹਾਈ-ਵੇ ਜਾਮ ਕਰਨ ਦੀ ਮਨਾਹੀਂ ਹੈ। ਇਸੋ ਤਰ੍ਹਾਂ
ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਸੀਵਰਮੈਨ ਅਤੇ ਸਫਾਈ ਸੇਵਕਾਂ ਨੂੰ ਠੋਕੇਦਾਰੀ ਸਿਸਟਮ ਰਾਹੀਂ ਰੱਖਣ ਦੀ
ਮਨਾਹੀ ਹੈ ਜਦਕਿ ਇਹਨਾਂ ਵੱਲੋ 160 ਸੀਵਰਮੈਨ ਠੇਕੇਦਾਰੀ ਸਿਸਟਮ ਰਾਹੀਂ ਮਤਾ ਪਾਸ ਕਰਕੇ ਰੱਖੇ ਜਾ ਰਹੇ ਹਨ ਜੋ ਕਿ ਮਾਨਯੋਗ ਸੁਪਰੀਮ ਕੋਰਟ
ਅਤੇ ਹਾਈ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾਂ ਹੈ, ਕੀ ਇਹ ਗੈਰ-ਕਾਨੂੰਨੀ ਨਹੀਂ’ ਹੈ? ਇਹ ਵਿਧਾਇਕ ਜਾਂ ਮੇਅਰ ਆਮ ਜਨਤਾ ਨੂੰ ਕਾਨੂੰਨ ਬਾਰੇ
ਦੱਸਣ ਦੀ ਕੀ ਕਾਬਲਿਅਤ ਰਖਦੇ ਹਨ। ਮੇਅਰ ਵੱਲੋਂ ਠੇਕੇਦਾਰੀ ਰਾਹੀਂ’ ਰੱਖੇ ਜਾਣ ਵਾਲੇ 160 ਸੀਵਰਮੈਨਾਂ ਨੂੰ 2 ਸਾਲ ਬਾਅਦ ਪੱਕੇ ਕਰਨ ਦੀ ਗੱਲ
ਕੀਤੀ ਗਈ ਹੈ ਜਦਕਿ ਨਗਰ ਨਿਗਮ, ਜਲੰਧਰ ਵਿੱਚ ਪਿੱਛਲੇ 10 ਸਾਲਾਂ ਤੋਂ ਵੱਧ ਠੇਕੇਦਾਰੀ ਸਿਸਟਮ ਰਾਹੀਂ ਕੰਮ ਕਰ ਰਹੇਂ ਕਰਮਚਾਰੀ ਮੇਅਰ ਜੀ ਨੂੰ
ਨਦ਼ਫ ਨਹੀਂ ਆਉਂਦੇ ਹਨ। ਯੂਨੀਯਨ ਦੇ ਪ੍ਰਧਾਨ ਚੰਦਨ ਗਰੇਵਾਲ ਵੱਲੋਂ ਕਿਹਾ ਗਿਆ ਹੈ ਕਿ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਗਲ ਦਾ ਪਤਾ ਹੈ ਕਿ
ਆਪਣੇ ਕਾਰਜ-ਕਾਲ ਦੇ 2 ਸਾਲ ਮੁਕੰਮਲ ਹੋ ਜਾਣ ਤੋਂ ਬਾਅਦ ਵੀ ਸ਼ਹਿਰ ਦੀ ਹਾਲਤ ਦਿਨੋਂ ਦਿਨ ਖਰਾਬ ਕਰਨ ਲਈਂ ਸਭ ਤੋਂ ਵੱਡਾ ਜਿੰਮੇਵਾਰ ਨਗਰ
ਨਿਗਮ ਦਾ ਮੇਅਰ ਹੈ ਅਤੇ ਮੇਅਰ ਸਾਹਿਬ ਕੋਲ ਇਹ ਜਿੰਮੇਵਾਰੀ ਸਾਂਭਣ ਦੀ ਕਾਬਲਿਅਤ ਨਹੀਂ’ ਹੈ ਜਿਸ ਦਾ ਖੁਲਾਸਾ ਉਹਨਾਂ ਦੀ ਆਪ ਦੀ ਜ਼ੁਬਾਨੀ
ਕੁੱਝ ਦਿਨਾਂ ਪਹਿਲਾਂ ਅਖਬਾਰ ਰਾਹੀਂ ਕੀਤਾ ਗਿਆ। ਇਸ ਲਈ ਮੇਅਰ ਸਾਹਿਬ ਨੂੰ ਸ਼ਹਿਰ ਦੇ ਭਲਾਈ ਲਈ ਆਪਣੀ ਕੁਰਸੀ ਤੋਂ ਇਸਤੀਫਾ ਦੇਣ ਦੀ
ਜਰੂਰਤ ਹੈ। ਇਸ ਦੇ ਨਾਲ ਹੀ ਇਹਨਾਂ ਦੇ ਆਪਣੇ ਵਿਧਾਇਕ ਅਤੇ ਕੋੱਸਲਰਾਂ ਵੱਲੋ ਵੀ ਅਖਬਾਰਾਂ ਰਾਹੀਂ ਬਿਆਨ ਦਿੱਤੇ ਗਏ ਕਿ ਇਹ ਮੇਅਰ ਬਣਨ
ਦੇ ਕਾਬਿਲ ਨਹੀਂ ਸਨ। ਮੇਅਰ ਦੁਆਰਾ ਆਪਣੇ ਲਾਲਚ ਲਈ ਪੂਰੇ ਸ਼ਹਿਰ ਦਾ ਨੁਕਸਾਨ ਕੀਤਾ ਗਿਆ ਹੈ। ਸ਼ਹਿਰ ਦੀਆਂ ਮੇਨ ਸੜਕਾਂ ਅਤੇ ਗਲੀ
ਮੌਹਲਿਆਂ ਦੀਆਂ ਗਲੀਆਂ ਦੀ ਖਸਤਾ ਹਾਲਤ, ਨਜ਼ਾਇਜ ਬਣ ਰਹੀਆਂ ਬਿਲਡਿੰਗਾਂ, ਸ਼ਹਿਰ ਦੀਆਂ ਸਟਰੀਟ ਲਾਇਣਾਂ, ਅਵਾਰਾ ਕੁੱਤਿਆਂ ਵੀ
ਸਮੱਸਿਆ ਅਤੇ ਨਜਾਇਜ਼ ਢਾਹਿਆਂ ਗਈਆਂ ਬਿਲਡਿੰਗਾਂ ਦੇ ਜਿੰਮੇਵਾਰ ਸਿਰਫ ਮੇਅਰ ਸਾਹਿਬ ਹਨ ਕਿਉਂਕਿ ਉਹਨਾਂ ਵੱਲੋਂ ਇਸ ਸਬੰਧ ਵਿੱਚ ਆਪਣੀ
ਸਰਕਾਰ ਪਾਸੋਂ ਕਿਸੇ ਢੁੱਕਵੀ’ ਪਾਲਿਸੀ ਨੂੰ ਲਾਗੂ ਨਹੀ ਕੀਤਾ ਜਾ ਸਕਿਆ। ਪ੍ਰਧਾਨ ਚੰਦਨ ਗਰੇਵਾਲ ਵੱਲੋਂ ਇਹ ਵੀ ਕਿਹਾ ਗਿਆ ਕਿ ਮੇਅਰ ਸਾਹਿਸ਼
ਸ਼ੁਰੂ ਤੋਂ ਹੀ ਵਾਲਮੀਕ ਸਮਾਜ਼ ਨਾਲ ਸੋਤੇਲਾਂ ਵਿਹਾਰ ਕਰਦੇ ਆ ਰਹੇਂ ਹਨ। ਜੇਕਰ ।60 ਸੀਵਰਹਮੈਨਾਂ ਨੂੰ ਤਨਖਾਹ ਨਗਰ ਨਿਗਮ ਪਾਸੇਂ ਹੀ ਦਿੱਤੀ
ਜਾਣੀ ਹੈ ਤਾਂ ਫਿਰ ਕਿਸੇ ਵੀ ਵਿਚੋਲੇ (ਠੇਕੇਦਾਰ) ਦੀ ਕੀ ਜ਼ਰੂਰਤ ਹੈ, ਇਹ ਸਰਾ-ਸਰ ਆਪਣੇ ਚਹੇਤੇਆਂ ਨੂੰ ਖੁਸ਼ ਕਰਨ ਅਤੇ ਕਮਿਸ਼ਨ ਖਾਣ ਦਾ ਖੇਲ
ਹੈ। ਪਰਧਾਨ ਚੰਦਨ ਗਰੇਵਾਲ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਇਸੇ ਸ਼ਹਿਰ ਦੇ ਵਸਨੀਕ ਹਾਂ ਅਤੇ ਪੂਰਾ ਸ਼ਹਿਰ ਸਾਡੇ ਪਰਿਵਾਰ ਦਾ ਹਿੱਸਾ ਹੈ ਇਹਨਾਂ
ਨੂੰ ਪ੍ਰੇਸ਼ਾਨ ਕਰਨਾ ਸਾਡਾ ਮੰਤਵ ਨਹੀਂ’ ਹੈ। ਸਾਡੀ ਅਵਾਜ਼ ਸਿਰਫ ਕਮਜ਼ੋਰ ਅਤੇ ਲਤਾੜੇ ਹੋਏ ਵਰਗ ਦੀ ਭਲਾਈ ਲਈ ਉਠਾਈ ਜਾਂਦੀ ਹੈ। ਮੇਅਰ ਜੀ
ਵੱਲੋਂ ਅੱਜ ਦਿੱਤੇ ਗਏ ਸ਼ਿਆਨ ਵਿੱਚ ਯੂਨੀਅਨਾਂ ਉੱਤੇ ਬਲੈਕਮੇਲਿੰਗ ਦਾ ਝੂਠਾ ਇਲਜ਼ਾਮ ਲਗਾਇਆ ਗਿਆ ਹੈ ਉਸ ਬਿਆਨ ਉੱਤੇ ਵੀ ਨਗਰ ਨਿਗਮ
ਦੀ ਸਮੂਹ ਯੂਨੀਅਨਾਂ ਪਰਚਾ ਦਰਜ ਕਰਨ ਵੀ ਮੰਗ ਕਰਨਗੀਆਂ । ਸਾਰੇ ਸ਼ਹਿਰ ਵਾਸੀ ਇਸ ਗੱਲ ਨੂੰ ਭਲੀ-ਭਾਂਤੀ ਜਾਣਦੇ ਹਨ ਕਿ ਪਿਫਲੇ ।0 ਸਾਲਾਂ
ਵਿੱਚ ਮੇਅਰ ਜੀ ਵੱਲੋਂ ਬਲੈਗਮੇਲਿੰਗ ਢੀ ਹੀ ਰਾਜਨੀਤੀ ਕੀਤੀ ਗਈ ਹੈ। ਪਧਾਨ ਚੰਦਨ ਗਰੇਵਾਲ ਵੱਲੋਂ ਅਤੇ ਸਮੂਹ ਯੂਨੀਯਨਾਂ ਦੇ ਉਹਦੇ ਦਾਰਾਂ ਵੱਲੋਂ
ਕਿਹਾ ਗਿਆ ਜੇਕਰ 160 ਸੀਵਰਮੈਨਾਂ ਵੀ ਠੋਕੇਵਾਰ ਰਾਹੀਂ ਭਰਤੀ ਕਰਨ ਦੇ ਮਤੇ ਨੂੰ ਰੱਦ ਨਹੀਂ ਕੀਤਾ ਗਿਆ ਤਾਂ ਉਹਨਾਂ ਵੱਲੋਂ ਪੂਰੇ ਸ਼ਹਿਰ ਦੀ
ਸਫਾਈ ਵਿਵਸਥਾ ਨੰ ਠੰਪ ਕਰ ਦਿੱਤਾ ਜਾਵੇਗਾ ਜਿਸਦੇ ਸਿੱਧ ਜਿੰਮੇਵਾਰ ਮਾਨਯੋਗ ਮੇਅਰ ਅਤੇ ਕਮਿਸ਼ਨਰ ਨਗਚ ਨਿਰਮ ਹੋਣਗੇ