
ਫਗਵਾੜਾ 22 ਮਾਰਚ (ਸ਼਼ਿਵ ਕੋੋੜਾ) ਕਾਲਾ ਮੋਤੀਆ ਅੱਖਾਂ ਦੀ ਸਭ ਤੋਂ ਖਤਰਨਾਕ ਰੋਗ ਇਸ ਲਈ ਹੈ ਕਿਉਂਕਿ ਇਸ ਬਿਮਾਰੀ ਨਾਲ ਗਈ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਮੁੜਦੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਕਾਲਾ ਮੋਤੀਆ ਜਾਗਰੁਕਤਾ ਹਫਤਾ ਦੇ ਸਬੰਧ ਵਿਚ ਸਥਾਨਕ ਡਾ. ਰਾਜਨ ਆਈ ਕੇਅਰ ਵਿਖੇ ਆਯੋਜਿਤ ਵਿਸ਼ੇਸ਼ ਜਾਗਰੁਕਤਾ ਸਮਾਗਮ ਦੌੌੌਰਾਨ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਨੇ ਕੀਤਾ। ਉਹਨਾਂ ਦੱਸਿਆ ਕਿ ਕਾਲਾ ਮੋਤੀਆ ਦਾ ਇਲਾਜ ਹਾਲਾਂਕਿ ਬੇਹਦ ਸਧਾਰਣ ਹੈ ਲੇਕਿਨ ਜੇਕਰ ਸਮੇਂ ਸਿਰ ਬਿਮਾਰੀ ਦੀ ਪਹਿਚਾਣ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਕੋਈ ਖਤਰਾ ਨਹੀਂ ਹੈ। ਉਹਨਾਂ ਕਿਹਾ ਕਿ 40 ਸਾਲ ਦੀ ਉਮਰ ਤੋਂ ਬਾਅਦ ਸ਼ੁਗਰ ਅਤੇ ਬਲੱਡ ਪ੍ਰੈਸ਼ਰ ਦੀ ਤਕਲੀਫ ਹੋਵੇ, ਲੰਬੀ ਬਿਮਾਰੀ ਤੋਂ ਪੀੜ੍ਹਤ ਮਰੀਜ, ਪਰਿਵਾਰ ਵਿਚ ਕਿਸੇ ਬਜੁਰਗ ਨੂੰ ਪਹਿਲਾਂ ਇਹ ਰੋਗ ਰਿਹਾ ਹੋਵੇ ਜਾਂ ਅੱਖ ਵਿਚ ਕਦੇ ਕੋਈ ਸੱਟ ਲੱਗੀ ਹੋਵੇ ਤਾਂ ਕਾਲਾ ਮੋਤੀਆ ਦੀ ਜਾਂਚ ਜਰੂਰ ਕਰਵਾਈ ਜਾਵੇ। ਇਸ ਤੋਂ ਇਲਾਵਾ ਜੇਕਰ ਐਨਕ ਦਾ ਨੰਬਰ ਵਾਰ-ਵਾਰ ਬਦਲ ਰਿਹਾ ਹੋਵੇ, ਲੰਬੇ ਸਮੇਂ ਤੋਂ ਸਿਰ ਵਿਚ ਦਰਦ ਰਹਿੰਦਾ ਹੋਵੇ ਤਾਂ ਇਹ ਕਾਲੇ ਮੋਤੀਏ ਦੇ ਲੱਛਣ ਹੋ ਸਕਦੇ ਹਨ। ਇਸ ਮੌਕੇ ਲੋੜਵੰਦ ਮਰੀਜਾਂ ਨੂੰ ਕਾਲੇ ਮੋਤੀਏ ਦੀ ਦਵਾਈ ਫਰੀ ਦਿੱਤੀ ਗਈ। ਇਸ ਮੌੌਕੇ ਹਸਪਤਾਲ ਦਾ ਸਮੂਹ ਸਟਾਫ ਹਾਜਰ ਸੀ।