ਜਲੰਧਰ:(ਗੁਰਦੀਪ ਸਿੰਘ ਹੋਠੀ)

ਕੋਰੋਨਾ ਵਾੲਿਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਕਰਫਿ਼ਊ ਲਗਾੲਿਅਾ ਗਿਆ ਹੈ ਜਿਸ ਕਾਰਨ ਕਈ ਦਿਨਾਂ ਤੋਂ ਲਗਾਤਾਰ ਘਰਾਂ ਅੰਦਰ ਬੰਦ ਹਨ ੳੁਹਨਾ ਦੀਅਾ ਜਰੂਰਤਾਂ ਨੂੰ ਪੂਰਾ ਕਰਨ ਲਈ ਥਾਣਾ ਮਕਸੂਦਾ ਦੇ ਅੈਸ. ਅੈਚ. ਓ ਸ਼੍ਰੀ ਰਾਜੀਵ ਕੁਮਾਰ ਦੀ ਅਗਵਾਈ ਵਿੱਚ ਕਾਹਨਪੁਰ ਅਬਾਦੀ ਅਤੇ ਸਰੂਪ ਨਗਰ ਵਿਖੇ ਸਮਾਜ ਸੇਵਕ ਲਵਪ੍ਰੀਤ ਕੁਮਾਰ, ਜਤਿਨ ਕੁਮਾਰ ਅਤੇ ਮਦਨ ਲਾਲ ਵਲੋਂ ਜ਼ਰੂਰਤਮੰਦ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਘਰੇਲੂ ਵਰਤੋਂ ਲਈ ਰਾਸ਼ਨ ਵੰਡਿਅਾ ਗਿਆ ਅਤੇ ਅੈਸ. ਅੈਚ. ਓ ਰਾਜੀਵ ਕੁਮਾਰ ਵੱਲੋਂ ੲਿਹਨਾਂ ਜ਼ਰੂਰਤਮੰਦ ਪਰਿਵਾਰਾਂ ਅਤੇ ਬੱਚਿਆਂ ਨੂੰ ਪੈਕ ਕੀਤਾ ਹੋਇਆ ਭੋਜਨ ਵੀ ਵੰਡਿਆ ਗਿਆ * ੲਿਸ ਮੌਕੇ ਰਾੳੁਲਵਾਲੀ ਦੇ ਸਰਪੰਚ ਬਲਵੀਰ ਸਿੰਘ, ਫੌਜੀ ਬਲਦੇਵ ਰਾਜ, ਬਿੱਟੂ ਪੰਚ ਕਾਹਨਪੁਰ ਅਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ * ੲਿਸ ਮੌਕੇ ਅੈਸ. ਅੈਚ. ਓ ਰਾਜੀਵ ਕੁਮਾਰ ਨੇ ਲਵਪ੍ਰੀਤ ਕੁਮਾਰ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਅਾਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ *