ਚੰਡੀਗੜ੍ਹ : ਕਿਸਾਨਾਂ ਦੇ ਦਿੱਲੀ ਕੂਚ ਅੰਦੋਲਨ ‘ਚ ਇਕ ਚਿੰਤਾਜਨਕ ਵੀਡੀਓ ਕਲਿੱਪ ਵਾਇਰਲ ਹੋ ਗਈ ਹੈ। ਇਸ ‘ਚ ਕਥਿਤ ਰੂਪ ਤੋਂ ਦੇਸ਼ਧ੍ਰੋਹੀ ਨਾਅਰੇ ਸੁਣਾਈ ਦੇ ਰਹੇ ਹਨ। ਇਸ ਵੀਡੀਓ ਕਲਿੱਪ ‘ਚ ਇਕ ਨੌਜਵਾਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਸੁਣਾਈ ਦੇ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੀ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਸਨਸਨੀ ਫੈਲ ਗਈ ਹੈ। ਹਰਿਆਣਾ ਭਾਜਪਾ ਨੇ ਇਸ ‘ਤੇ ਸਖ਼ਤ ਨੋਟਿਸ ਲਿਆ ਹੈ ਤੇ ਕਿਹਾ ਹੈ ਕਿ ਲੋਕ ਹੁਣ ਤਾਂ ਇਸ਼ਾਰਾ ਸਮਝਣ। ਹਰਿਆਣਾ ਭਾਜਪਾ ਪ੍ਰਧਾਨ ਓਮਪ੍ਰਕਾਸ਼ ਧਨਖੜ ਨੇ ਇਸ ਘਟਨਾ ਨੂੰ ਬੇਹੱਦ ਗੰਭੀਰ ਦੱਸਿਆ ਹੈ।ਇਸ ਵੀਡੀਓ ‘ਚ ਅਜੇ ਸਚਾਈ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਤੇ ਜਾਗਰਣ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ। ਇਸ ਵੀਡੀਓ ਕਲਿੱਪ ਦੇ ਵਾਇਰਲ ਹੋਣ ਨਾਲ ਭਾਜੜਾਂ ਪੈ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਆਤਮਨਗਰ ਤੋਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸਾਹਮਣੇ ਹੀ ਇਹ ਨਾਅਰੇ ਲਾਏ ਗਏ ਹਨ। ਇਹ ਵੀਡੀਓ ਕਲਿੱਪ ਸਮਾਲਖਾ ਤੇ ਸੋਨੀਪਤ ਵਿਚਕਾਰ ਵੱਡੀ ਪਿੰਡ ਦੀ ਦੱਸੀ ਜਾ ਰਹੀ ਹੈ। ਇਕ ਵੀਡੀਓ ਬੈਂਸ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਵੀ ਲਾਈ ਹੈ, ਜਿਸ ‘ਚ ਨਾਕੇ ਲਾਏ ਜਾਣ ਦੇ ਬਾਰੇ ‘ਚ ਬੈਂਸ ਦੇ ਪੁੱਛਣ ‘ਤੇ ਅਰਧ ਸੈਨਿਕ ਬਲਾਂ ਦੇ ਜਵਾਨ ਕਹਿ ਰਹੇ ਹਨ ਕਿ ਸੋਨੀਪਤ ਦੇ ਐੱਸਪੀ ਦੇ ਆਦੇਸ਼ ‘ਤੇ ਨਾਕਾ ਲੱਗਾ ਹੈ। ਐੱਸਪੀ ਆ ਰਹੇ ਹਨ।ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਸਬੰਧ ‘ਚ ਜਦੋਂ ਬੈਂਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਉਨ੍ਹਾਂ ਦੇ ਪੀਏ ਮਨਿੰਦਰ ਸਿੰਘ ਮਨੀ ਨੇ ਮੰਨਿਆ ਹੈ ਕਿ ਜਦੋਂ ਉਹ ਸੋਨੀਪਤ ਸ਼ਹਿਰ ਦੇ ਨੇੜੇ ਤੋਂ ਲੰਘ ਰਹੇ ਸਨ ਤਾਂ ਭੀੜ ‘ਚ ਕਿਸੇ ਇਕ ਵਿਅਕਤੀ ਨੇ ਅਜਿਹੇ ਨਾਅਰੇ ਲਾਏ ਸਨ।ਦੂਜੇ ਪਾਸੇ ਸੋਨੀਪਤ ਦੇ ਐੱਸਐੱਸਪੀ ਜ਼ਸ਼ਨਦੀਪ ਸਿੰਘ ਰੰਧਾਵਾ ਨੇ ਜਾਗਰਣ ਨਾਲ ਗੱਲਬਾਤ ‘ਚ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ‘ਚ ਅਜਿਹਾ ਮਾਮਲਾ ਨਹੀਂ ਹੈ। ਫਿਰ ਵੀ ਉਹ ਦੇਖ ਰਹੇ ਹਨ ਕਿ ਇਹ ਵੀਡੀਓ ਕਿੱਥੇ ਦੀ ਹੈ। ਸੋਨੀਪਤ ਦੇ ਏਐੱਸਪੀ ਉਦੇ ਸਿੰਘ ਮੀਨਾ ਦਾ ਕਹਿਣਾ ਹੈ ਕਿ ਜਦੋਂ ਬੈਂਸ ਹਲਦਾਨਾ ਬਾਰਡਰ ‘ਤੇ ਆਏ ਸਨ, ਉਸ ਸਮੇਂ ਉਹ ਮੌਕੇ ‘ਤੇ ਮੌਜੂਦ ਸਨ। ਇਸ ਤਰ੍ਹਾਂ ਦੀ ਨਾਅਰੇਬਾਜ਼ੀ ਵਰਗਾ ਮਾਮਲਾ ਉਨ੍ਹਾਂ ਦੇ ਨੋਟਿਸ ‘ਚ ਨਹੀਂ ਹੈ।ਦੂਜੇ ਪਾਸੇ, ਪੰਜਾਬ ਤੋਂ ਹੋ ਕੇ ਹਰਿਆਣਾ ਪਹੁੰਚੇ ਕਿਸਾਨ ਅੰਦੋਲਨ ਦੌਰਾਨ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਨੂੰ ਭਾਜਪਾ ਨੇ ਗੰਭੀਰਤਾ ਨਾਲ ਲਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਤੇ ਕਿਸਾਨ ਮੋਰਚਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਓਮਪ੍ਰਕਾਸ਼ ਧਨਖੜ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਢਾਹ ਬਣਾ ਕੇ ਕੁਝ ਕੱਟੜਪੰਥੀ ਕਿਸਮ ਦੇ ਲੋਕ ਆਪਣੇ ਮੰਸੂਬੇ ਪੂਰੇ ਕਰਨਾ ਚਾਹੁੰਦੇ ਹਨ। ਇਹ ਨਾ ਤਾਂ ਕਿਸਾਨਾਂ ਲਈ ਸਹੀ ਹੈ ਤੇ ਨਾ ਹੀ ਦੇਸ਼-ਸੂਬੇ ਦੇ ਕਿਸੇ ਵਿਅਕਤੀ ਦੇ ਹਿੱਤ ‘ਚ ਹੈ।ਦੱਸ ਦੇਈਏ ਕਿ ਕਿਸਾਨਾਂ ਦੇ ਦਿੱਲੀ ਕੂਚ ਅੰਦੋਲਨ ‘ਚ ਇਕ ਇਤਾਰਜ਼ਯੋਗ ਵੀਡੀਓ ਕਲਿੱਪ ਵਾਇਰਲ ਹੋਈ, ਜਿਸ ਨੂੰ ਪਾਣੀਪਤ ਤੇ ਸੋਨੀਪਤ ਵਿਚਕਾਰ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ‘ਚ ਦੇਸ਼ਧ੍ਰੋਹ ਦੀ ਭਾਵਨਾ ਸਾਫ਼ ਸੁਣਾਈ ਦੇ ਰਹੀ ਹੈ। ਇਸ ਵੀਡੀਓ ਕਲਿਪ ‘ਚ ਪਾਕਿਸਾਤਨ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਹਨ।