ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵਲੋ ਅੰਦੋਲਨ ਦੋਰਾਨ ਮਾਰੇ ਗਏ ਕਿਸਾਨਾਂ ਨੂੰ ਅਰਦਾਸ ਕਰ ਕੇ ਸ਼ਰਧਾਂਜਲੀ ਦਿੱਤੀ ਗਈ
ਯੂ ਪੀ ਦੇ ਲਖੀਮਪੁਰ ਖੀਰੀ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਲੜਕੇ ਵੱਲੋਂ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਜੋ ਕਿਸਾਨ ਮਾਰ ਦਿਤੇ ਗਏ ਹਨ ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜ੍ਹੀ ਹੈ ਮੋਦੀ ਸਰਕਾਰ ਇਕ ਸਾਲ ਤੋ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੀ ਹੁਣ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਨੇ ਕਿਸਾਨਾਂ ਨੂੰ ਮਾਰ ਮੁਕਾਕੇ ਅੰਦੋਲਨ ਨੂੰ ਦਬਾਉਣ ਦਾ ਨਵਾਂ ਢੰਗ ਲੱਭਿਆ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਪਰਮਿੰਦਰ ਸਿੰਘ ਦਸਮੇਸ਼ ਨਗਰ ਗੁਰਵਿੰਦਰ ਸਿੰਘ ਸਿੱਧੂ ਵਿੱਕੀ ਖਾਲਸਾ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ। ਕਿ ਮੋਦੀ ਸਰਕਾਰ ਦੇ ਮੰਤਰੀ ਦੀ ਇਹ ਹਰਕਤ ਸਾਬਤ ਕਰਦੀ ਹੈ ਕਿ ਉਹਨਾਂ ਦੇ ਮਨਾਂ ਵਿਚ ਕਿਸਾਨਾਂ ਲਈ ਕਿੰਨੀ ਨਫ਼ਰਤ ਭਰੀ ਹੋਈ ਹੈ ਉੱਥੇ ਇਹ ਵੀ ਸਾਬਤ ਹੁੰਦਾ ਹੈ ਕਿ ਲੋਕਤੰਤਰ ਮਰ ਚੁੱਕਾ ਹੈ ਤਾਨਾਸ਼ਾਹੀ ਜਨਮ ਲੈ ਚੁੱਕੀ ਹੈ ਜੋ ਦੇਸ਼ ਵਿੱਚ ਬਰਬਾਦੀ ਦਾ ਕਾਰਨ ਬਣ ਸਕਦੀ ਹੈ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜੇ ਤੁਹਾਡੇ ਵਿੱਚ ਜ਼ਰਾ ਜਿੰਨੀ ਵੀ ਇਨਸਾਨੀਅਤ ਹੈ ਤਾਂ ਦੋਸ਼ੀ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕੇਂਦਰੀ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਮਾਰੇ ਗਏ ਕਿਸਾਨਾਂ ਦੀ ਯਾਦ ਗੁਰਦੁਆਰਾ ਸਿੰਘ ਸਭਾ ਇਸਲਾਮਾਬਾਦ ਸ਼ਕਤੀ ਨਗਰ ਵਿੱਚ ਮੂਲ ਮੰਤਰ ਤੇ ਚੌਪਈ ਸਾਹਿਬ ਦੇ ਜਾਪ ਕਰਕੇ ਗੁਰੂ ਮਹਾਰਾਜ ਅੱਗੇ ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਅਤੇ ਕਿਸਾਨੀ ਅੰਦੋਲਨ ਦੀ ਸਫਲਤਾ ਲਈ ਅਰਦਾਸ ਵੀ ਕੀਤੀ ਗਈ। ਇਸ ਮੋਕੇ ਤੇ ਹਰਪ੍ਰੀਤ ਸਿੰਘ ਸੋਨੂੰ ਮਹਿੰਦਰ ਸਿੰਘ ਖੁਰਾਨਾ ਸਤਪਾਲ ਸਿੰਘ ਸਿਦਕੀ ਹਰਵਿੰਦਰ ਸਿੰਘ ਚਿਟਕਾਰਾ ਹਰਪਾਲ ਸਿੰਘ ਪਾਲੀ ਚੱਢਾ ਗੁਰਦੀਪ ਸਿੰਘ ਲੱਕੀ ਭੁੁਪਿੰਦਰ ਸਿੰਘ ਬੜਿੰਗ ਜਤਿੰਦਰ ਸਿੰਘ ਕੋਹਲੀ ਪਰਜਿੰਦਰ ਸਿੰਘ ਗੁਰਵਿੰਦਰ ਸਿੰਘ ਨਾਗੀ ਹਰਪ੍ਰੀਤ ਸਿੰਘ ਰੋਬਿਨ ਸਨੀ ਓਬਰਾਏ ਅਮਨਦੀਪ ਸਿੰਘ ਬੱਗਾ ਅਰਵਿੰਦਰ ਸਿੰਘ ਬਬਲੂ ਲਖਬੀਰ ਸਿੰਘ ਲੱਕੀ ਸਰਬਜੀਤ ਸਿੰਘ ਕਾਲੜਾ ਜਸਵਿੰਦਰ ਸਿੰਘ ਬਵੇਜਾ ਆਦਿ ਹਾਜ਼ਰ ਸਨ