ਫਗਵਾੜਾ 6 ਜੁਲਾਈ (ਸ਼ਿਵ ਕੋੜਾ) ਕਿਸਾਨ ਮਜਦੂਰ ਅੰਦੋਲਨ ਹਮਾਇਤੀ ਕਮੇਟੀ ਨੇ ਪਿੰਡ ਢੱਕ ਪੰਡੋਰੀ ਵਿਖੇ ਘਰ-ਘਰ ਜਾ ਕੇ ਮੋਦੀ ਸਰਕਾਰ ਦੇ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ਉੱਤੇ ਜਾਰੀ ਅੰਦੋਲਨ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਕਮੇਟੀ ਆਗੂ ਜਸਵਿੰਦਰ ਸਿੰਘ, ਸੁਰਿੰਦਰ ਪਾਲ ਪੱਦੀ ਜਗੀਰ, ਰਾਮ ਲਾਲ ਖਲਵਾੜਾ, ਮਹਿੰਦਰਪਾਲ ਇੰਦਣਾ ਅਤੇ ਗੁਰਦੀਪ ਸਿੰਘ ਬਲਾਲੋਂ  ਨੇ ਪਿੰਡ ਵਾਸੀ ਜੋਗਾ ਸਿੰਘ, ਗੱਗੀ, ਸਨੀ, ਗਗਨ ਦੇ ਸਹਿਯੋਗ ਨਾਲ ਪਿੰਡ ਵਿਚ ਚਲਾਈ ਮੁਹਿਮ ਦੌਰਾਨ ਕਿਹਾ ਕਿ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾ ਕੇ ਮੋਦੀ ਸਰਕਾਰ ਨੇ ਦੇਸ਼ ਦੇ ਕਿਰਤੀ ਵਰਗ ਨਾਲ ਧੋਖਾ ਕੀਤਾ ਹੈ, ਕਿਸਾਨ  ਅੰਦੋਲਨ ਕਿਸਾਨਾਂ ਸਮੇਤ ਬੇਜਮੀਨੇ ਤੇ ਮਜਦੂਰਾਂ ਦਾ ਵੀ ਅੰਦੋਲਨ ਹੈ ਅਤੇ ਇਸ ਵਿਚ ਵਧ-ਚੜ ਕੇ ਸ਼ਾਮਲ ਹੋਣ। ਇਸ ਦੌਰਾਨ ਕਿਸਾਨ ਅੰਦੋਲਨ ਦੇ ਹੱਕ ਵਿਚ ਲੀਫਲੈਟ ਵੰਡੇ ਅਤੇ ਲੋਕਾਂ ਨਾਲ ਕਾਲੇ ਕਾਨੂੰਨਾਂ, ਕਿਸਾਨ ਅੰਦੋਲਨ, ਮਹਿੰਗਾਈ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਜਾਗਰੁਕ ਕੀਤਾ। ਕਮੇਟੀ ਆਗੂਆਂ ਨੇ ਦੱਸਿਆ ਕਿ ਲੋਕਾਂ ਵਿਚ ਕਿਸਾਨ ਅੰਦੋਲਨ ਪ੍ਰਤੀ ਭਾਰੀ ਉਤਸ਼ਾਹ ਹੈ।
ਤਸਵੀਰ ਸਮੇਤ।