ਕਰਤਾਰਪੁਰ 8 ਅਪ੍ਰੈਲ ( ): ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਵੱਲੋਂ ਸੰਘਰਸ਼ ਕਰਦਿਆਂ ਲਗਾਏ ਗਏ ਮੋਰਚਿਆਂ ਦੀ ਚੜ੍ਹਦੀ ਕਲਾ ਲਈ ਕਿਸਾਨ ਯੂਨੀਅਨ ਦੋਆਬਾ ਸੰਘਰਸ਼ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਦੇ ਭੋਗ ਪਵਾਏ ਗਏ ਉਪਰੰਤ ਭਾਈ ਬਿਕਰਮਜੀਤ ਸਿੰਘ ਦੇ ਕੀਰਤਨੀ ਜਥੇ ਨੇ ਆਪਣੀ ਰਸਭਿੰਨੀ ਰਸਨਾ ਤੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਗ੍ਰੰਥੀ ਭਾਈ ਹਰੀਰਾਜ ਸਿੰਘ ਜੀ ਵੱਲੋਂ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਕਿਸਾਨ ਯੂਨੀਅਨ ਦੋਆਬਾ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਸੁਲੀੰਦਰ ਸਿੰਘ ਢਿੱਲੋਂ ਤੋਂ ਇਲਾਵਾ ਪਿੰਡ ਚਕਰਾਲਾ, ਮੁਸਤਾਪੁਰ, ਹੱਸਨਮੁੰਡਾ, ਰੱਜਬ, ਕਾਹਲਵਾਂ, ਚੀਮਾ, ਰਹੀਮਪੁਰ, ਸਰਮਸਤਪੁਰ, ਅੰਬਗੜ, ਅੈਮਾ ਕਾਜੀ, ਦੋਦੇ, ਤਲਵੰਡੀ ਭੀਲਾਂ, ਕਾਲਾ ਖੇੜਾ, ਅਲੀ ਖੇਲਾਂ, ਬੜਾ ਪਿੰਡ, ਮਾਂਗੇਕੀ, ਜੰਡੇ ਸਰਾਏ ਆਦਿ ਪਿੰਡਾਂ ਦੇ ਸਰਪੰਚ, ਪੰਚ ਅਤੇ ਮੋਹਤਵਰਾਂ ਆਦਿ ਸਮੇਤ ਕਰਤਾਰਪੁਰ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਿਰ ਸਨ।