ਜਲੰਧਰ:  ਸੁਨੀਲ ਵਰਮਾ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਜਲੰਧਰ ਇਕਾਈ ਦੀ ਮਾਸਿਕ ਬੈਠਕ ਨਿਊ ਗੀਤਾ ਕਾਲੋਨੀ ਵਿਖੇ ਜਿਲਾ ਪ੍ਰਭਾਰੀ ਦੀਪਕ ਸ਼ਰਮਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਪਾਰਟੀ ਦੇ ਪ੍ਰਵਕਤਾ ਅਤੇ ਜਿੱਲਾ ਪ੍ਰਮੁਖ ਸੁਭਾਸ਼ ਗੋਰੀਆ ਵਿਸ਼ੇਸ਼ ਤੋਰ ਤੇ ਪੁਜੇ।ਇਸ ਮੌਕੇ ਦੋ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਬੀਨਾ ਅਟਵਾਲ ਨੂੰ ਪੰਜਾਬ ਦਾ ਮੀਡੀਆ ਪ੍ਰਭਾਰੀ ਅਤੇ ਸੁਮੀਤ ਸਿੱਧੂ ਨੂੰ ਜਲੰਧਰ ਸ਼ਹਿਰੀ ਦਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ। ਇਸ ਮੌਕੇ ਸੁਮੀਤ ਸਿੱਧੂ ਨੇ ਕਿਹਾ ਕਿ ਸ਼ਿਵ ਸੈਨਾ ਦੇਸ਼ ਦੀ ਇਕਲੌਤੀ ਪਾਰਟੀ ਹੈ ਜੋ ਰਾਜਨੀਤੀ ਨਹੀਂ ਸਮਾਜ ਸੇਵੀ ਦਾ ਕੰਮ ਕਰਦੀ ਹੈ। ਖਾਸ ਗੱਲ ਪਾਰਟੀ ਵਿਚ ਇਹ ਹੈ ਕੇ ਇਸ ਵਿਚ ਕੋਈ ਜਾਤ ਦੇ ਆਧਾਰ ਤੇ ਸੈਲ ਨਹੀ ਸਗੋਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਬੈਠਕ ਨੂੰ ਸੰਬੋਧਨ ਕਰਦੇ ਹੋਏ ਜਿੱਲਾ ਪ੍ਰਭਾਰੀ ਦੀਪਕ ਸ਼ਰਮਾ ਨੇ ਕਿਹਾ ਪੰਜਾਬ ਸਰਕਾਰ ਨੇ ਹਿੰਦੂ ਅਤੇ ਸ਼ਿਵ ਸੈਨਾ ਨੇਤਾਵਾਂ ਦੀ ਸਕਿਊਰਟੀ ਵਾਪਸ ਲੈ ਕੇ ਹਿੰਦੂਆਂ ਨੂੰ ਮਰਵਾਉਣ ਵਾਲੀ ਨੀਤੀ ਅਪਣਾਈ ਹੈ। ਜੇਕਰ ਕਿਸੇ ਹਿੰਦੂ ਨੇਤਾ ਦਾ ਨੁਕਸਾਨ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਸਿੱਧੀ ਪ੍ਰਦੇਸ਼ ਸਰਕਾਰ ਦੀ ਹੋਏਗੀ।
ਪੰਜਾਬ ਸੈਕਟਰੀ ਮਹਿਲਾ ਵਿੰਗ ਪਰਮਜੀਤ ਕੌਰ ਘੁੰਮਣ ਸ਼ਾਹਕੋਟ,
ਨੇ ਕਿਹਾ ਕਿ ਸ਼ਿਵ ਸੈਨਾ ਦੇ ਜਿੱਲਾ ਪ੍ਰਧਾਨ ਸੁਭਾਸ਼ ਗੋਰੀਆ ਦੀ ਅਗਵਾਹੀ ਵਿਚ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਲਈ ਇਕ ਮੁਹਿੰਮ ਸ਼ੇੜੀ ਗਈ ਹੈ ਜਿਸਦੇ ਤਹਿਤ ਪੁਲਿਸ ਨੂੰ 85 ਬੰਦਿਆਂ ਦੇ ਨਾਮ ਵੀ ਦਿੱਤੇ ਗਏ ਸੀ ਪਰ ਪੁਲਿਸ ਨੇ ਉਹਨਾਂ ਤੇ ਕਾਰਵਾਈ ਤਾਂ ਕਿ ਕਰਨੀ ਸੀ ਸਗੋਂ ਜਿੱਲਾ ਪ੍ਰਧਾਨ ਸੁਭਾਸ਼ ਗੋਰੀਆ ਦੀ ਸਕੋਟੀ ਹੀ ਵਾਪਸ ਲੈ ਲਈ ਜੇਕਰ ਉਹਨਾਂ ਨੂੰ ਕੋਈ ਆਂਚ ਆਈ ਤਾਂ ਸ਼ਿਵ ਸੈਨਾ ਇੱਟ ਨਾਲ ਇੱਟ ਵਜਾ ਦੇਵੇਗੀ। ਜਿਸਦੀ ਜਿੰਮੇਵਾਰੀ ਲੋਕਲ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਜਿੱਲਾ ਯੂਥ ਪ੍ਰਧਾਨ ਬਲਬੀਰ ਗੋਰੀਆ, ਸਹਿਰੀ ਪ੍ਰਧਾਨ ਮੁਕੇਸ਼ ਸਿਆਲ,ਜਨਰਲ ਸੈਕਟਰੀ ਲਖਵਿੰਦਰ ਸਿੰਘ, ਸੈਕਟਰੀ ਤੇਜਾ ਸਿੰਘ, ਜਿੱਲਾ ਯੂਥ ਸੈਕਟਰੀ ਸੁਨੀਲ ਭਗਤ, ਵਾਰਡ ਪ੍ਰਧਾਨ ਆਕਾਸ਼ ਮੇਹਰ, ਪਰਮਜੀਤ ਸੋਨੂ, ਸੁਮੀਤ ਸਿੱਧੂ,ਪੰਜਾਬ ਸੈਕਟਰੀ ਪੰਜਾਬ ਮਹਿਲਾ ਵਿੰਗ ਪਰਮਜੀਤ ਕੌਰ ਘੁੰਮਣ,ਬੀਨਾ ਅਟਵਾਲ ਮੀਡੀਆ ਪ੍ਰਭਾਰੀ, ਬਲਬੀਰ ਕੌਰ ਮਹਿਰਾ ਜਿੱਲਾ ਉਪ ਪ੍ਰਧਾਨ ਆਦਿ ਮੌਜੂਦ ਸਨ।