ਸਰਕਾਰੀ ਸਿਹਤ ਸੰਸਥਾਵਾਂ ਫ਼#39;ਚ ਮੁਫਤ ਲਗਾਇਆ ਜਾਂਦਾ ਹੈ ਹਲਕਾਅ ਦਾ ਟੀਕਾ
ਸਿਵਲ ਸਰਜਨ ਵਲੋਂ ਵਿਸ਼ਵ ਰੇਬੀਜ਼ ਦਿਵਸ ਮੋਕੇ ਜਾਗਰੂਕਤਾ ਪੰਫਲੈੱਟ ਕੀਤਾ ਰਿਲੀਜ਼
ਮਿਤੀ 28-09-21 ਜਲੰਧਰ: ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਸਿਹਤ ਵਿਭਾਗ ਜਲੰਧਰ ਵਲੋਂ
ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ।ਇਸ ਮੌਕੇ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਵਲੋਂ ਰੇਬੀਜ਼
ਬਿਮਾਰੀ ਸਬੰਧੀ ਜਾਗਰੂਤਾ ਫੈਲਾਉਣ ਦੇ ਮਕਸਦ ਨਾਲ ਪੰਫਲੈੱਟ ਰਿਲੀਜ਼ ਕੀਤਾ ਗਿਆ।ਜ਼ਿਲ੍ਹਾ ਪਰਿਵਾਰ
ਭਲਾਈ ਅਫ਼ੳਮਪ;ਸਰ ਡਾ. ਰਮਨ ਗੁਪਤਾ, ਜ਼ਿਲ੍ਹਾ ਸਿਹਤ ਅਫ਼ੳਮਪ;ਸਰ ਡਾ. ਅਰੁਣ ਵਰਮਾ, ਸਹਾਇਕ ਸਿਹਤ ਅਫ਼ੳਮਪ;ਸਰ ਡਾ.
ਚਰਨਜੀਤ ਸਿੰਘ, ਡੀ.ਡੀ.ਐਚ.ਓ ਡਾ. ਬਲਜੀਤ ਰੂਬੀ, ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਅਦਿੱਤਿਆਪਾਲ
ਸਿੰਘ,ਡਾ.ਪਰਮਵੀਰ ਸਿੰਘ, ਡਾ. ਸੋਭਨਾ ਬਾਂਸਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ੳਮਪ;ਸਰ ਕਿਰਪਾਲ
ਸਿੰਘ ਝੱਲੀ, ਡਾ. ਗੁੰਜਨ ਹੱਲ੍ਹਣ,ਡਿਪਟੀ ਐਮ.ਈ.ਆਈ.ਓ. ਪਰਮਜੀਤ ਕੌਰ ਵੀ ਇਸ ਮੌਕੇ ਮੌਜੂਦ ਸਨ।
ਸਿਵਲ ਸਰਜਨ ਜਲੰਧਰ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 90 ਪ੍ਰਤੀਸਤ ਹਲਕਾਅ ਦੇ ਕੇਸ ਕੁੱਤੇ ਦੇ
ਕੱਟਣ ਨਾਲ ਹੁੰਦੇ ਹਨ ਪਰ ਬਿੱਲੀ,ਬੰਦਰ ਆਦਿ ਜਾਨਵਰਾਂ ਦੇ ਕੱਟਣ ਅਤੇ ਖਰੋਚਣ ਨਾਲ ਵੀ ਰੈਬੀਜ਼ ਹੋ ਸਕਦੀ
ਹੈ।ਇਸ ਲਈ ਜਾਨਵਰ ਦੁਆਰਾ ਵੱਢਣ, ਚੱਟਣ, ਨੰਹੁਦਰਾਂ ਮਾਰਨ ਅਤੇ ਕੀਤੇ ਜ਼ਖ਼ਮਾਂ ਨੂੰ ਨਜ਼ਰਅੰਦਾਜ
ਨਾ ਕਰੋ, ਇਹ ਜਾਨਲੇਵਾ ਵੀ ਹੋ ਸਕਦਾ ਹੈ।ਉਨ੍ਹਾ ਕਿਹਾ ਜੇਕਰ ਕੁੱਤਾ ਕੱਟ ਲੈਂਦਾ ਹੈ ਤਾਂ ਜਖਮ
ਨੂੰ ਵਗਦੇ ਪਾਣੀ ਵਿੱਚ ਸਾਬਣ ਨਾਲ ਤੁਰੰਤ ਧੋਵੋ ਅਤੇ ਮੌਕੇ ਤੇ ਉਪਲੱਬਧ ਡਿਸਇਨਫੈਕਟੈਂਟ
(ਆਇਓਡੀਨ/ਸਪਿਰਿਟ ਜਾਂ ਘਰ ਵਿੱਚ ਉਪਲੱਬਧ ਐਂਟੀਸੈਪਟਿਕ ਲਗਾਉ। ਡਾਕਟਰ ਨਾਲ ਸਮੇਂ ਸਿਰ ਸਪੰਰਕ ਕਰੋ
ਅਤੇ ਉਚਿਤ ਇਲਾਜ ਕਰਵਾਓ।ਧਿਆਨ ਰੱਖੋ ਕਿ ਜ਼ਖ਼ਮ ਫ਼#39;ਤੇ ਮਿਰਚ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ
ਪਦਾਰਥ ਨਾ ਲਗਾਓ।
ਡਾ. ਬਲਵੰਤ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2021 ਦੌਰਾਨ ਅਪ੍ਰੈਲ ਮਹੀਨੇ ਤੋਂ
ਅਗਸਤ ਤੱਕ 9476 ਵਿਅਕਤੀਆਂ ਨੇ ਜ਼ਿਲ੍ਹੇ ਦੇ ਸਰਕਾਰੀ ਸਿਹਤ ਸੰਸਥਾਵਾਂ ਫ਼#39;ਚ ਰੇਬੀਜ਼ ਦੇ ਟੀਕੇ ਲਗਵਾਏ
ਹਨ।ਹਲਕਾਅ ਦਾ ਟੀਕਾ ਸਾਰੇ ਸਰਕਾਰੀ ਦਾ ਟੀਕਾ ਸਰਕਾਰੀ ਸਿਹਤ ਸੰਸਥਾਵਾਂ ਫ਼#39;ਚ ਮੁਫਤ ਲਗਾਇਆ ਜਾਂਦਾ
ਹੈ।ਸਿਵਲ ਸਰਜਨ ਵਲੋਂ ਮਾਪਿਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪ ਅਤੇ ਆਪਣੇ ਬੱਚਿਆਂ ਨੂੰ
ਅਵਾਰਾ ਕੁੱਤਿਆਂ ਤੋਂ ਦੂਰ ਰੱਖਣ ਅਤੇ ਬੱਚੇ ਕੁੱਤਿਆਂ ਤੋਂ ਦੂਰ ਰਹਿਕੇ ਖੇਡਣ ।
ਲੋਕਾਂ ਨੂੰ ਹਲਕਾਅ ਸਬੰਧੀ ਕੀਤਾ ਜਾਗਰੂਕ
ਰੇਬੀਜ਼ ਸਬੰਧੀ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਵਿਖੇ ਜਾਗਰੂਕ ਕਰਦੇ ਹੋਏ ਜ਼ਿਲ੍ਹਾ ਸਮੂਹ ਸਿੱਖਿਆ ਤੇ
ਸੂਚਨਾ ਅਫ਼ੳਮਪ;ਸਰ ਕਿਰਪਾਲ ਸਿੰਘ ਝੱਲੀ ਨੇ ਕਿਹਾ ਕਿ ਪਾਲਤੂ ਜਾਨਵਰਾਂ ਦਾ ਖਿਆਲ ਰੱਖੋ ਅਤੇ ਉਨ੍ਹਾਂ
ਨੂੰ ਜ਼ਰੂਰਤ ਅਨੁਸਾਰ ਖੁਰਾਕ ਅਤੇ ਰਹਿਣ ਲਈ ਸੁਰੱਖਿਅਤ ਜਗ੍ਹਾ ਦਿੱਤੀ ਜਾਵੇ ।ਆਪਣੇ ਪਾਲਤੂ
ਜਾਨਵਰਾਂ ਦੀ ਰੇਬੀਜ਼ ਅਤੇ ਹੋਰ ਬਿਮਾਰੀਆਂ ਦੀ ਵੈਕਸੀਨੇਸ਼ਨ ਜਰੂਰ ਕਰਵਾਓ । ਪਾਲਤੂ ਕੁੱਤੇ, ਬਿੱਲੀ ਅਤੇ
ਹੋਰ ਜਾਨਵਾਰਾਂ ਨੂੰ ਜਨਤਕ ਥਾਂਵਾਂ ਤੇ ਖੁੱਲ੍ਹਾ ਨਾ ਛੱਡੋ।ਅਵਾਰਾ ਜਾਨਵਰਾਂ ਤੋਂ ਦੂਰ ਰਹੋ ਅਤੇ
ਸੱਤੇ ਪਏ ਜਾਂ ਖਾਣ-ਪੀਣ ਵੇਲੇ ਜਾਨਵਾਰ ਨੂੰ ਪਰੇਸ਼ਾਨ ਨਾ ਕਰੋ।ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ
ਰੇਬੀਜ਼ ਤੋਂ ਘਬਰਾਉਣ ਦੀ ਬਜਾਏ ਜਾਗਰੂਕ ਹੋਣਾ ਬੁਹਤ ਜਰੂਰੀ ਹੈ ਅਤੇ ਇਸ ਦਾ ਟੀਕਾ ਲਗਵਾਉਣ ਫ਼#39;ਚ
ਦੇਰੀ ਨਾ ਕੀਤੀ ਜਾਵੇ।ਇਸ ਮੌਕੇ ਜ਼ਿਲ੍ਹਾ ਐਪੀਡਿਮੋਲੋਜ਼ਿਸਟ ਡਾ. ਅਦਿੱਤਿਆਪਾਲ ਸਿੰਘ,ਡਾ.ਪਰਮਵੀਰ
ਸਿੰਘ, ਡਿਪਟੀ ਐਮ.ਈ.ਆਈ.ਓ. ਪਰਮਜੀਤ ਕੌਰ, ਬੀ.ਈ.ਈ ਰਾਕੇਸ਼ ਸਿੰਘ, ਬੀ.ਈ.ਈ ਮਾਨਵ ਸ਼ਰਮਾ ਵੀ
ਮੌਜੂਦ ਸਨ।