ਜਲੰਧਰ : ਕੇਂਦਰੀ ਸਿੱਖ ਅਜਾਇਬਘਰ ਸ਼੍ਰੀ ਅੰਮ੍ਰਿਤਸਰ ਵਿਖੇ ਕੈਨੇਡਾ ਦੇ ਮਹਾਨ ਗ਼ਦਰੀ ਯੋਧਿਆਂ ਦੀਆ ਤਸਵੀਰਾਂ ਸੁਸ਼ੋਬਿਤ ਸਬੰਦੀ ਪ੍ਰੈਸ ਕਾਨਫਰੰਸ ਮਹਾਨ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹੀਦੀ ਦਿਨ ਤੇ ਗ਼ਦਰ ਲਹਿਰ ਦੇ ਕੈਨੇਡਾ ਦੇ ਮਹਾਨ ਯੋਧਿਆਂ ਅਤੇ ਹੋਰਨਾਂ ਆਜ਼ਾਦੀ ਘੁਲਾਟੀਆ ਦੀਆ ਤਸਵੀਰਾਂ ਪਹਿਲੀ ਵਾਰ ਕੇਂਦਰੀ ਸਿੱਖ ਅਜਾਇਬਘਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਸ਼ੋਬਿਤ ਕੀਤੀਆ ਇਹ ਉਪਰਾਲਾ ਕੈਨੇਡਾ ਦੇ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਰੀ ਅਤੇ ਮੈਮੋਰੀਅਲ ਸੋਸਾਇਟੀ ਕੈਨੇਡਾ ਸਮੇਤ ਸਮੂਹ ਸੰਗਤਾਂ ਵਲੋਂ ਕੀਤਾ ਗਿਆ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ ਮੁਖ ਬੁਲਾਰੇ ਡਾ. ਗੁਰਵਿੰਦਰ ਸਿੰਘ ਗ਼ਦਰ ਮੈਮੋਰੀਅਲ ਸੋਸਾਇਟੀ ਕੈਨੇਡਾ ਨੇ ਇਸ ਕਾਰਜ ਲਈ ਹੋਏ ਉਪਰਾਲੇ , ਗ਼ਦਰੀ ਯੋਧਿਆਂ ਦੀਆ ਜੀਵਨੀਆਂ ਕੁਰਬਾਨੀਆਂ ਅਤੇ 105 ਸਾਲਾਂ ਬਾਅਦ ਉਹਨਾਂ ਦੀਆ ਤਸਵੀਰਾਂ ਸਿੱਖ ਅਜਾਇਬਘਰ ਵਿਚ ਲੱਗਣ ਦੇ ਇਤਿਹਾਸਕ ਘਟਨਾਕ੍ਰਮ ਬਾਰੇ ਜਾਣਕਾਰੀ ਦਿਤੀ | ਭਾਈ ਬਲਬੀਰ ਸਿੰਘ ਨਿੱਜਰ , ਮੁੱਖ ਸੇਵਾਦਾਰ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਰੀ ਕੈਨੇਡਾ ਨੇ ਸੰਬੋਧਨ ਕਰਦਿਆਂ ਗੁਰਦੁਵਾਰਾ ਸਾਹਿਬ ਗ਼ਦਰ ਮੈਮੋਰੀਅਲ ਸੋਸਾਇਟੀ ਅਤੇ ਕੈਨੇਡਾ ਦੀ ਸਮੂਹ ਸਾਧ ਸੰਗਤ ਦੇ ਉਦਮਾਂ ਬਾਰੇ ਜਾਣਕਾਰੀ ਦਿਤੀ ਅਤੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਇਸ ਕਾਰਜ ਦੀ ਪ੍ਰਵਾਨਗੀ ਲਈ ਸਹਿਜੋਗ ਵਾਸਤੇ ਧੰਨਵਾਦ ਕੀਤਾ |ਪ੍ਰੈਸ ਕਾਨਫਰੰਸ ਵਿਚ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਰੀ ਵਲੋਂ ਭਾਈ ਤਰਲੋਚਨ ਸਿੰਘ ਬਾਹੀਆਂ ਤੇ ਹੋਰ ਸ਼ਖ਼ਸੀਅਤ ਹਾਜਰ ਸਨ | ਜਿਕਰਯੋਗ ਹੈ ਕਿ ਪੇਟਿੰਗਜ਼ ਜਰਨੈਲ ਸਿੰਘ ਆਰਟਿਸਟ ਵਲੋਂ ਤਿਆਰ ਕੀਤੀਆ ਗਈਆਂ ਸਨ ਜਿਨ੍ਹਾਂ ਮਹਾਨ ਯੋਧਿਆਂ ਅਤੇ ਸਨਮਾਨ ਯੋਗ ਸ਼ਖ਼ਸੀਅਤਾਂ ਦੀਆ ਤਸਵੀਰਾਂ ਲਗਾਈਆਂ ਜਾ ਰਹੀਆ ਹਨ | ਓਹਨਾ ਦੇ ਨਾਮ ਇਸ ਤਰਾਂ ਹਨ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ, ਸ਼ਹੀਦ ਭਾਈ ਕਰਮ ਸਿੰਘ , ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ , ਭਾਈ ਬਤਨ ਸਿੰਘ ਕਹਾਰੀ , ਸ਼ਹੀਦ ਭਾਈ ਭਾਗ ਸਿੰਘ , ਸ਼ਹੀਦ ਭਾਈ ਕਰਤਾਰ ਸਿੰਘ ਚੰਦਨਵਾ , ਭਾਈ ਉੱਤਮ ਸਿੰਘ , ਸ਼ਹੀਦ ਭਾਈ ਬੀਰ ਸਿੰਘ , ਸ਼ਹੀਦ ਭਾਈ ਬਤਨ ਸਿੰਘ ਦਲੇਲਸਿੰਘ ਵਕਲਾ , ਬੀਬੀ ਹਰਨਾਮ ਕੌਰ , ਪ੍ਰਿੰਸੀਪਲ ਸੰਤ ਤੇਜਾ ਸਿੰਘ , ਅਤੇ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਇਸ ਇਤਿਹਾਸਕ ਸਮਾਗਮ ਵਲੋਂ ਕੀਤੇ ਗਏ ਕੁੜ- ਪ੍ਰਚਾਰ ਨੂੰ ਖ਼ਤਮ ਕਰਦਿਆਂ , ਇਹ ਸਾਬਿਤ ਕਰ ਦਿੱਤੋ ਕਿ ਗ਼ਦਰੀ ਯੋਧੇ ਯੋਧਿਆਂ ਦੀ ਮੁਖ ਪ੍ਰੇਰਨਾ ਸਰੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਸ਼ਹਾਦਤਾਂ ਦਾ ਇਤਿਹਾਸ ਸੀ |