ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੂਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਟਾਪ ਨੈਸ਼ਨਲ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ,
ਜਲੰਧਰ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਬੀ.ਏ. ਸਮੈਸਟਰ ਪਹਿਲਾ ਦੀ ਵਿਦਿਆਰਥਣ ਮਨਦੀਪ ਕੌਰ ਨੇ ਪੰਜਾਬ ਸਟੇਟ
ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਮੈਡਲ ਹਾਸਿਲ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਮਾਨਸਾ, ਪੰਜਾਬ ਵਿਖੇ ਆਯੋਜਿਤ
ਹੋਈ ਇਸ ਚੈਂਪੀਅਨਸ਼ਿਪ ਦੌਰਾਨ ਮਨਦੀਪ ਕੌਰ ਨੇ ਅੰਡਰ-65 ਕਿੱਲੋ ਭਾਰ ਵਰਗ ਵਿੱਚ ਲਾਈਟ ਕੰਟੈਕਟ ਅਤੇ ਫੁੱਲ ਕੰਟੈਕਟ ਵਿਚੋਂ
ਸਿਲਵਰ ਅਤੇ ਬ੍ਰੌਨਜ਼ ਮੈਡਲ ਪ੍ਰਾਪਤ ਕੀਤੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਸਫਲਤਾ ਦੇ
ਲਈ ਖਿਡਾਰਨ ਮਨਦੀਪ ਕੌਰ ਨੂੰ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਕੰਨਿਆ ਮਹਾਂਵਿਦਿਆਲਾ ਦੁਆਰਾ ਖਿਡਾਰੀਆਂ ਨੂੰ
ਸਿੱਖਿਆ, ਹੋਸਟਲ, ਰਹਿਣ-ਸਹਿਣ, ਭੋਜਨ ਅਤੇ ਟਰਾਂਸਪੋਰਟ ਜਿਹੀਆਂ ਸੁਵਿਧਾਵਾਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ
ਜਾਂਦੀਆਂ ਹਨ। ਵਿਦਿਆਲਾ ਵਿਖੇ ਸਥਾਪਿਤ ਜਿਮਨੇਜ਼ੀਅਮ, ਹੈਲਥ ਕਲੱਬ, ਸਵਿਮਿੰਗ ਪੂਲ ਅਤੇ ਖੁੱਲ੍ਹੀਆਂ ਹਰੀਆਂ-ਭਰੀਆਂ ਪਲੇ
ਰਾਊਂਡਜ਼ ਦੀਆਂ ਸੁਵਿਧਾਵਾਂ ਨਾਲ ਲੈਸ ਸਟੇਟ-ਆਫ-ਦਿ-ਆਰਟ ਇਨਫਰਾਸਟਰੱਕਚਰ ਖਿਡਾਰਨਾਂ ਦੇ ਵਿਕਾਸ ਵਿੱਚ ਪੂਰਨ ਤੌਰ ਤੇ
ਸਹਾਇਕ ਹੈ। ਅਜਿਹੀਆਂ ਸੁਵਿਧਾਵਾਂ ਦੇ ਸਦਕੇ ਹੀ ਖਿਡਾਰੀ ਖਿਡਾਰਨਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਲਗਾਤਾਰ
ਆਪਣੀ ਪਛਾਣ ਬਣਾ ਰਹੀਆਂ ਹਨ ਅਤੇ ਵਿਦਿਆਲਾ ਦੁਆਰਾ ਖਿਡਾਰਨਾਂ ਦੇ ਉਜਵਲ ਭਵਿੱਖ ਲਈ ਇਹ ਸਹਾਇਤਾ ਇਸੇ ਤਰ੍ਹਾਂ ਹੀ
ਜਾਰੀ ਰਹੇਗੀ।