ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਦੁਆਰਾ ਸ਼ੁਰੂ ਕੀਤੀ ਗਈ ਐਲੂਮਨਾਈ ਸਪੀਕਸ-ਏ ਸੀਰੀਜ਼ ਆਫ ਇੰਸਪੀਰੇਸ਼ਨਲ ਟਾਕਸ ਦੀ ਅਗਲੀ
ਕੜੀ ਸਫਲਤਾਪੂਰਵਕ ਆਯੋਜਿਤ ਕੀਤੀ ਗਈ। ਵੱਖ-ਵੱਖ ਖੇਤਰਾਂ ਵਿੱਚ ਵਿਦਿਆਲਾ ਦੀਆਂ ਸਾਬਕਾ ਵਿਦਿਆਰਥਣਾਂ ਦੁਆਰਾ
ਮਾਰੀਆਂ ਗਈਆਂ ਮੱਲਾਂ ਤੇ ਉਨ੍ਹਾਂ ਦੇ ਸੰਘਰਸ਼ ਤੋਂ ਸਫ਼ਲਤਾ ਤੱਕ ਦੇ ਤਜਰਬੇ ਮੌਜੂਦਾ ਵਿਦਿਆਰਥਣਾਂ ਨਾਲ ਸਾਂਝੇ ਕਰਕੇ ਉਨ੍ਹਾਂ ਨੂੰ
ਆਪਣੇ ਜੀਵਨ ਵਿੱਚ ਨਿਰੰਤਰ ਅੱਗੇ ਵਧਦੇ ਰਹਿਣ ਅਤੇ ਸੁਪਨੇ ਪੂਰੇ ਕਰਨ ਲਈ ਮਿਹਨਤ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਤੇ
ਆਧਾਰਿਤ ਇਸ ਸੀਰੀਜ਼ ਦੀ ਅਗਲੀ ਕੜੀ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ
ਐਪਲੀਕੇਸ਼ਨਜ਼ ਦੁਆਰਾ ਆਯੋਜਿਤ ਕੀਤੀ ਗਈ। ਇੰਡੀਆ ਟੁਡੇ ਮੈਗਜ਼ੀਨ ਦੇ ਸਰਵੇਖਣ 2020 ਦੀ ਬੈਸਟ ਵੈਲਿਊ ਫਾਰ ਸ਼੍ਰਣੀ ਵਿੱਚ
ਭਾਰਤ ਦੇ ਟਾਪ 30 ਕਾਲਜਾਂ ਵਿਚ ਸ਼ੁਮਾਰ ਇਸ ਵਿਭਾਗ ਦੀ ਸਾਬਕਾ ਵਿਦਿਆਰਥਣ ਸ੍ਰੀਮਤੀ ਰਾਮਿਕਾ ਜੁਲਕਾ, ਯੂ.ਐਸ.ਏ. ਨੇ
ਬਤੌਰ ਬੁਲਾਰਾ ਸ਼ਿਰਕਤ ਕੀਤੀ। ਵਿਦਿਆਲਾ ਤੋਂ ਐਮ.ਐਸ.ਸੀ. ਕੰਪਿਊਟਰ ਸਾਇੰਸ ਦੀ ਵਿੱਦਿਆ ਗ੍ਰਹਿਣ ਕਰਕੇ ਅਸਿਸਟੈਂਟ
ਪ੍ਰੋਫ਼ੈਸਰ, ਇਨਫੋਸਿਸ ਅਤੇ ਐਮਡੌਕਸ ਵਿੱਚ ਕੰਮ ਕਰਨ ਤੋਂ ਇਲਾਵਾ ਇੱਕ ਸਫ਼ਲ ਆਈ.ਟੀ. ਪ੍ਰੋਫੈਸ਼ਨਲ ਬਣਨ ਦੇ ਆਪਣੇ ਸਫ਼ਰ ਨੂੰ
ਰਾਮਿਕਾ ਜੁਲਕਾ ਨੇ ਦਿਲਚਸਪ ਢੰਗ ਨਾਲ ਸਾਂਝਾ ਕੀਤਾ। ਸੰਬੋਧਨ ਦੌਰਾਨ ਜਿਥੇ ਉਨ੍ਹਾਂ ਆਪਣੇ ਜੀਵਨ ਵਿਚਲੀ ਸਫਲਤਾ ਦਾ
ਸਿਹਰਾ ਕੰਨਿਆ ਮਹਾਂਵਿਦਿਆਲਾ ਦੇ ਸਿਰ ਸਜਾਇਆ ਉੱਥੇ ਨਾਲ ਹੀ ਉਨ੍ਹਾਂ ਨੂੰ ਆਈ.ਟੀ. ਇੰਡਸਟਰੀ ਵਿੱਚ ਰੁਜ਼ਗਾਰ ਦੇ ਵੱਖ-ਵੱਖ
ਮੌਕਿਆਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਟੀਚੇ ਦੇ
ਮਹੱਤਵ ਨੂੰ ਦੱਸਦੇ ਹੋਏ ਇਸ ਦੀ ਪੂਰਤੀ ਦੇ ਲਈ ਮਿਹਨਤ, ਲਗਨ, ਦ੍ਰਿੜ੍ਹ ਨਿਸ਼ਚੇ ਅਤੇ ਸਮਰਪਣ ਦੀ ਜ਼ਰੂਰਤ ਨੂੰ ਵੀ ਦਰਸਾਇਆ
ਅਤੇ ਵਿਦਿਆਰਥਣਾਂ ਦੁਆਰਾ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ। ਵਿਦਿਆਲਾ ਪ੍ਰਿੰਸੀਪਲ ਪ੍ਰੋ.
ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਕੰਨਿਆ ਮਹਾਂਵਿਦਿਆਲਾ ਦੁਆਰਾ ਵਿਦਿਆਰਥਣਾਂ ਨੂੰ ਉਨ੍ਹਾਂ ਦੇ
ਸਬੰਧਿਤ ਖੇਤਰ ਵਿੱਚ ਨਿਪੁੰਨਤਾ ਪ੍ਰਦਾਨ ਕਰਨ ਦੇ ਲਈ ਸਮੇਂ ਦਰ ਸਮੇਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ
ਜਿਨ੍ਹਾਂ ਤੋਂ ਮਿਲਦੀ ਸੇਧ ਅਤੇ ਉਤਸ਼ਾਹ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅੱਗੇ ਵਧਦੇ ਰਹਿਣ ਲਈ ਪ੍ਰੇਰਨਾ ਦਾ ਇਕ ਮਾਧਿਅਮ ਬਣ
ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਵੈਬੀਨਾਰ ਦੇ ਸਫਲ ਆਯੋਜਨ ਦੇ ਲਈ ਡਾ. ਸੁਮਨ ਖੁਰਾਨਾ, ਮੁਖੀ, ਕੰਪਿਊਟਰ ਸਾਇੰਸ
ਵਿਭਾਗ ਅਤੇ ਡਾ. ਪ੍ਰਦੀਪ ਅਰੋੜਾ ਦੇ ਨਾਲ-ਨਾਲ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ।