ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਵਿਦਿਆਰਥਣਾਂ ਅੰਦਰ ਨੈਤਿਕ
ਮੁੱਲਾਂ ਦੇ ਸੁਚੱਜੇ ਸੰਚਾਰ ਲਈ ਸਦਾ ਸਾਰਥਕ ਯਤਨ ਕੀਤੇ ਜਾਂਦੇ ਰਹਿੰਦੇ ਹਨ। ਇਸੇ ਹੀ ਕਡ਼ੀ ਨੂੰ ਅੱਗੇ ਤੋਰਦੇ ਹੋਏ ਵਿਦਿਆਲਾ ਦੇ
ਸਟੂਡੈਂਟ ਵੈੱਲਫੇਅਰ ਵਿਭਾਗ ਦੁਆਰਾ ਡਿਸਿਪਲਿਨ ਸਕਵੈਡ ਅਤੇ ਕਲੀਨਲੀਨੈੱਸ ਕੌਪਸ ਦਾ ਗਠਨ ਕੀਤਾ ਗਿਆ। ਵਿਦਿਆਲਾ
ਵਿਦਿਆਰਥਣਾਂ ਵਿੱਚ ਅਨੁਸ਼ਾਸਨ ਦੇ ਗੁਣਾਂ ਨੂੰ ਪ੍ਰਫੁੱਲਿਤ ਕਰਦੇ ਹੋਏ ਉਨ੍ਹਾਂ ਨੂੰ ਮਿਹਨਤ ਅਤੇ ਲਗਨ ਨਾਲ ਅੱਗੇ ਵਧ ਕੇ ਜੀਵਨ ਵਿੱਚ
ਮਨ ਇੱਛਤ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਕੈਂਪਸ ਅਤੇ ਆਸ-ਪਾਸ ਦੀ ਸਫਾਈ ਨੂੰ ਯਕੀਨੀ ਬਣਾਉਣ
ਦੇ ਉਦੇਸ਼ ਨਾਲ ਗਠਿਤ ਕੀਤੇ ਗਏ ਇਨ੍ਹਾਂ ਦਸਤਿਆਂ ਦੇ ਮੈਂਬਰਾਂ ਨੂੰ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਦੁਆਰਾ ਬੈਂਚ
ਲਗਾਏ ਗਏ। ਇਸ ਦੇ ਨਾਲ ਹੀ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਸਮੂਹ ਵਿਦਿਆਰਥਣਾਂ ਨੂੰ ਜੀਵਨ ਵਿੱਚ ਅਨੁਸ਼ਾਸਨ ਦਾ
ਮਹੱਤਵ ਸਮਝਾਉਂਦੇ ਹੋਏ ਇਸ ਨੂੰ ਸਫਲਤਾ ਦੀ ਪਹਿਲੀ ਪੌੜੀ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਕੰਨਿਆ ਮਹਾਂ ਵਿਦਿਆਲਾ ਦੁਆਰਾ
ਸਮੇਂ ਦਰ ਸਮੇਂ ਸਾਫ-ਸਫਾਈ ਅਤੇ ਹਰੇ-ਭਰੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਕੀਤੇ ਕਾਰਜਾਂ ਤੇ ਚਾਨਣ ਪਾਉਂਦੇ ਹੋਏ ਵਿਸ਼ਵਾਸ
ਜਤਾਇਆ ਕਿ ਕਲੀਨੀਨੈਸ ਕੌਪਸ ਵੱਲੋਂ ਸਾਫ਼-ਸੁਥਰੇ ਅਤੇ ਸ਼ੁੱਧ ਚੌਗਿਰਦੇ ਲਈ ਮੋਹਰੀ ਤੌਰ ਤੇ ਕੰਮ ਕਰਨ ਤੋਂ ਇਲਾਵਾ ਸਮਾਜ
ਵਿਚ ਜਾਗਰੂਕਤਾ ਫੈਲਾਉਣ ਲਈ ਵੀ ਯਤਨ ਕੀਤੇ ਜਾਣਗੇ। ਸਮੂਹ ਵਿਦਿਆਰਥਣਾਂ ਨੇ ਆਪਣੀ ਸੇਵਾ ਤਨਦੇਹੀ ਨਾਲ ਨਿਭਾਉਣ ਦੀ
ਸਹੁੰ ਵੀ ਚੁੱਕੀ। ਇਸ ਦੇ ਨਾਲ ਹੀ ਮੈਡਮ ਪ੍ਰਿੰਸੀਪਲ ਨੇ ਇਸ ਮਹੱਤਵਪੂਰਨ ਕਾਰਜ ਦੇ ਲਈ ਡਾ. ਮਧੂਮੀਤ, ਡੀਨ, ਸਟੂਡੈਂਟ
ਵੈੱਲਫੇਅਰ ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।