ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ
ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਇਸ ਖੇਤਰ ਵਿੱਚ ਨਿਊ ਏਜ ਮਲਟੀਡਿਸਿਪਲਨਰੀ ਪ੍ਰੋਗਰਾਮਾਂ, ਜੋ
ਸਮਕਾਲੀ ਅਤੇ ਰੋਜ਼ਗਾਰ ਪ੍ਰਾਪਤੀ ਯੋਗ ਹਨ, ਨੂੰ ਸ਼ੁਰੂ ਕਰਨ ਵਿੱਚ ਮੋਹਰੀ ਹੈ। ਕੰਨਿਆ ਮਹਾਂਵਿਦਿਆਲਾ, ਪੱਥ ਪ੍ਰਦਰਸ਼ਕ ਸੰਸਥਾ
ਦੁਆਰਾ ਇਕ ਵਾਰ ਫਿਰ ਮਿਸਾਲ ਕਾਇਮ ਕਰਦੇ ਹੋਏ ਦੋ ਬੀ.ਏ. ਵੋਕੇਸ਼ਨਲ ਸਟੱਡੀਜ਼ ਪ੍ਰੋਗਰਾਮ:- ਬੀ.ਏ. ਵੋਕੇਸ਼ਨਲ ਸਟੱਡੀਜ਼
ਇਨ ਵਿਜੂਅਲ ਕਮਿਊਨੀਕੇਸ਼ਨ ਅਤੇ ਰਿਟੇਲ ਮੈਨੇਜਮੈਂਟ ਦੀ ਸ਼ੁਰੁਆਤ ਕੀਤੀ ਗਈ ਹੈ। ਇਸਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਤੇ
ਪ੍ਰਮਾਣਿਤ ਸੈਕਟਰ ਸਕਿੱਲ ਸਰਟੀਫਿਕੇਸ਼ਨ ਦੇ ਨਾਲ ਦੋ ਡਿਪਲੋਮਾ ਚਾਈਲਡ ਕੇਅਰ (ਨੈਨੀ) ਅਤੇ ਓਲਡ ਏਜ਼ ਕੇਅਰ ਨੂੰ ਵੀ
ਕੇ.ਐਮ.ਵੀ. ਦੁਆਰਾ ਸ਼ੁਰੂ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਸੰਸਥਾ ਦੁਆਰਾ ਸਕਿੱਲ ਆਧਾਰਿਤ ਜੋਬ ਓਰੀਐਂਟਿਡ ਪ੍ਰੋਗਰਾਮ
ਬੀ.ਵੌਕ (ਹੌਸਪੀਟੈਲਿਟੀ ਐਂਡ ਟੂਰਿਜ਼ਮ) ਅਤੇ ਬੀ.ਵੌਕ (ਆਰਟੀਫਿਸ਼ਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ) ਵੀ 7 ਹੋਰ ਸਕਿੱਲ
ਡਿਵੈੱਲਪਮੈਂਟ ਪ੍ਰੋਗਰਾਮਾਂ ਨਾਲ ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ।ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ
ਇਸ ਮੌਕੇ ਗੱਲ ਕਰਦੇ ਹੋਏ ਕਿਹਾ ਕਿ ਇਹ ਪ੍ਰੋਗਰਾਮ ਡਿਗਰੀ ਪ੍ਰੋਗਰਾਮਾਂ ਵਿਚ ਨਤੀਜਾ ਆਧਾਰਿਤ ਲਰਨਿੰਗ ਨੂੰ ਕੇਂਦਰ ਵਿਚ ਰੱਖਦੇ
ਹੋਏ ਵਿਦਿਆਰਥੀਆਂ ਦੇ ਰੁਜ਼ਗਾਰ ਪ੍ਰਾਪਤੀ ਦੇ ਮੌਕਿਆਂ ਵਿੱਚ ਸੁਧਾਰ ਲੈ ਕੇ ਆਉਣ ਅਤੇ ਉੱਚ ਸਿੱਖਿਆ ਪ੍ਰਣਾਲੀ ਅਤੇ ਇੰਡਸਟਰੀ
ਦੇ ਨਾਲ-ਨਾਲ ਕਮਰਸ਼ੀਅਲ ਐਂਟਰਪ੍ਰਾਈਜ਼ਿਜ਼/ ਆਰਗੇਨਾਈਜੇਸ਼ਨਸ 'ਚ ਸਰਗਰਮ ਸੰਪਰਕ ਦੇ ਪ੍ਰਸਾਰ ਵਿੱਚ ਵੀ ਕਾਰਗਰ
ਬਨਣਗੇ।ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੰਨਿਆ ਮਹਾਂ ਵਿਦਿਆਲਾ ਦੁਆਰਾ ਪਹਿਲਾਂ ਤੋਂ ਹੀ ਸਿੱਖਿਆ ਸਬੰਧੀ ਲਾਗੂ ਕੀਤੇ
ਗਏ ਸੁਧਾਰ ਨਵੀਂ ਸਿੱਖਿਆ ਨੀਤੀ ਦੇ ਅਨੁਕੂਲ ਹਨ ਜਿਨ੍ਹਾਂ ਵਿੱਚ ਸਕਿੱਲ ਆਧਾਰਿਤ ਸਿੱਖਿਆ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ
ਕਿਉਂਕਿ ਸਕਿੱਲ ਡਿਵੈੱਲਪਮੈਂਟ ਪ੍ਰੋਗਰਾਮ ਮੌਜੂਦਾ ਸਮੇਂ ਦੀ ਜ਼ਰੂਰਤ ਹਨ ਅਤੇ ਵਿਦਿਆਰਥੀਆਂ ਨੂੰ ਆਤਮ ਨਿਰਭਰਤਾ ਦੇ ਨਾਲ-
ਨਾਲ ਸਸ਼ੱਕਤੀਕਰਨ ਦਾ ਮਾਰਗ ਦਰਸਾਉਣ ਵਿਚ ਸਹਾਇਕ ਸਾਬਿਤ ਹੁੰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦੇ ਕਰੀਕੁਲਮ ਨੂੰ ਸਬੰਧਿਤ
ਸੈਕਟਰ ਸਕਿੱਲ ਕੌਂਸਲ ਦੇ ਇੰਡਸਟਰੀ ਮਾਹਿਰਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਵਾਲੇ
ਸਕਾਲਰਜ਼ ਦੁਆਰਾ ਪੂਰੀ ਗੰਭੀਰਤਾ ਨਾਲ ਤਿਆਰ ਕੀਤਾ ਗਿਆ ਹੈ। ਇਨ੍ਹਾਂ ਪ੍ਰੋਗਰਾਮਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ
ਨੂੰ ਸਿਖਲਾਈ ਅਤੇ ਪ੍ਰੈਕਟੀਕਲ ਹਿੱਸੇ 'ਤੇ ਵਧੇਰੇ ਧਿਆਨ ਕੇਂਦਰਿਤ ਕਰਦੇ ਹੋਏ ਇੰਡਸਟਰੀ ਦੁਆਰਾ ਨਿਰਧਾਰਿਤ ਜੌਬ ਰੋਲਜ਼ ਦੇ
ਆਧਾਰ ਤੇ ਯੋਗਤਾ ਅਤੇ ਸਿਖਲਾਈ ਦਿੱਤੀ ਜਾਵੇਗੀ। ਵਿਦਿਆਰਥੀਆਂ ਦੁਆਰਾ ਸੈਕਟਰ ਸਕਿੱਲ ਅਸੈਸਮੈਂਟ ਵਿੱਚ ਭਾਗ ਲਿਆ
ਜਾਵੇਗਾ ਅਤੇ ਸਫਲ ਅਸੈਸਮੈਂਟ ਤੋਂ ਬਾਅਦ ਵਿਦਿਆਰਥੀਆਂ ਨੂੰ ਨੈਸ਼ਨਲ ਸਕਿੱਲ ਡਿਵੈੱਲਪਮੈਂਟ ਕਾਰਪੋਰੇਸ਼ਨ, ਭਾਰਤ ਸਰਕਾਰ
ਦੁਆਰਾ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ ਜਦਕਿ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਹਾਸਿਲ
ਹੋਵੇਗੀ। ਕ੍ਰੈਡਿਟ ਸਿਸਟਮ 'ਤੇ ਆਧਾਰਿਤ ਇਨ੍ਹਾਂ ਪ੍ਰੋਗਰਾਮਾਂ ਵਿੱਚ ਇੰਟਰਨਸ਼ਿਪ/ ਇੰਡਸਟ੍ਰੀਅਲ ਟ੍ਰੇਨਿੰਗ ਨੂੰ ਖਾਸ ਤੌਰ ਤੇ ਪ੍ਰਮੁੱਖਤਾ
ਦਿੱਤੀ ਗਈ ਹੈ । ਵਿਦਿਆਰਥੀਆਂ ਦੇ ਹੁਨਰ ਦੇ ਵਿਕਾਸ ;ਤੇ ਆਧਾਰਿਤ ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਵਿਦਿਆਰਥੀਆਂ ਨੂੰ ਵਿਭਿੰਨ
ਰੁਜ਼ਗਾਰ ਦੇ ਮੌਕਿਆਂ ਜਿਨ੍ਹਾਂ ਵਿੱਚ ਬੀ.ਏ.( ਵੋਕੇਸ਼ਨਲ ਸਟੱਡੀਜ਼- ਰਿਟੇਲ ਮੈਨੇਜਮੈਂਟ) ਰਾਹੀਂ ਸੇਲਜ਼ ਐਸੋਸੀਏਟ ਅਤੇ ਟੀਮ ਲੀਡਰ
ਅਤੇ ਬੀ.ਏ. (ਵੋਕੇਸ਼ਨਲ ਸਟੱਡੀਜ਼- ਵਿਜੂਅਲ ਕਮਿਊਨੀਕੇਸ਼ਨ) ਰਾਹੀਂ ਗ੍ਰਾਫਿਕ ਡਿਜ਼ਾਈਨਰ ਅਤੇ ਵੀ.ਐਫ. ਐਕਸ. ਆਰਟਿਸਟ
ਆਦਿ ਸਬੰਧੀ ਤਿਆਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਿਪਲੋਮਾ ਇਨ ਚਾਈਲਡ ਕੇਅਰ ਨੈਨੀ ਅਤੇ ਓਲਡ ਏਜ ਕੇਅਰ
ਚਾਈਲਡ ਕੇਅਰ ਟੇਕਰ ਅਤੇ ਜੈਰੀਐਟ੍ਰਿਕ ਕੇਅਰ ਏਡ, ਜਿਨ੍ਹਾਂ ਦੀ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ, ਆਦਿ 'ਤੇ ਆਧਾਰਿਤ
ਰੁਜ਼ਗਾਰ ਦੇ ਮੌਕਿਆਂ ਸਬੰਧੀ ਸਿੱਖਿਆ ਪ੍ਰਦਾਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਡਾ. ਗੋਪੀ ਸ਼ਰਮਾ, ਡਾਇਰੈਕਟਰ, ਦੀਨ
ਦਿਆਲ ਉਪਾਧਿਆਏ ਕੌਸ਼ਲ ਕੇਂਦਰ ਦੁਆਰਾ ਕਾਲਜ ਦੇ ਨਿਰੰਤਰ ਵਿਕਾਸ ਦੇ ਲਈ ਕੀਤੇ ਜਾਂਦੇ ਮਹੱਤਵਪੂਰਨ ਯਤਨਾਂ ਦੀ ਸ਼ਲਾਘਾ
ਕੀਤੀ।