ਭਾਰਤ ਦੀ ਵਿਰਾਸਤ ਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੇ ਬੈਸਟ ਕਾਲਜਿਸ ਸਰਵੇਖਣ 2021 ਵਿੱਚੋਂ ਪੰਜਾਬ ਦੇ
ਨੰਬਰ 1 ਆਟੋਨੌਮਸ ਕਾਲਜ ਅਤੇ ਆਊਟਲੁੱਕ ਮੈਗਜ਼ੀਨ ਅਤੇ ਟਾਈਮਜ਼ ਆਫ ਇੰਡੀਆ ਦੇ ਸਰਵੇਖਣ 2021 ਵਿੱਚੋਂ ਟਾਪ ਨੈਸ਼ਨਲ
ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ ਮਹਾਂਵਿਦਿਆਲਾ, ਜਲੰਧਰ ਦੁਆਰਾ ਫਿਟਨੈੱਸ ਮੁਹਿੰਮ
ਦੀ ਸ਼ੁਰੂਆਤ ਕੀਤੀ ਗਈ ਹੈ । ਵਿਦਿਆਲਾ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਅਤੇ ਸਟੂਡੈਂਟ ਵੈੱਲਫੇਅਰ ਵਿਭਾਗ ਦੁਆਰਾ ਸਾਂਝੇ ਤੌਰ
'ਤੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮਕਸਦ ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ, ਭਾਰਤ ਸਰਕਾਰ ਦੇ ਫਿੱਟ
ਇੰਡੀਆ ਫ੍ਰੀਡਮ ਰਨ 2.0 ਦਾ ਪ੍ਰਸਾਰ ਕਰਨਾ ਹੈ। ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਮੁਹਿੰਮ ਦੇ ਉਦੇਸ਼ 'ਫਿੱਟਨੈੱਸ ਕੀ ਡੋਜ਼ ਆਧਾ
ਘੰਟਾ ਰੋਜ਼' ਦੇ ਅੰਤਰਗਤ ਨੇ ਵੱਖ-ਵੱਖ ਸਰੀਰਕ ਕਸਰਤਾਂ ਜਿਵੇਂ:- ਰਨਿੰਗ, ਯੋਗ, ਐਰੋਬਿਕਸ, ਸਟਰੈਚਿੰਗ ਅਤੇ ਸਾਇਕਲਿੰਗ
ਆਦਿ ਰੋਜ਼ਾਨਾ 30 ਮਿੰਟ ਪੇਸ਼ ਕੀਤੀ ਅਤੇ ਨਾਲ ਹੀ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਦੇ ਉੱਪਰ ਤਸਵੀਰਾਂ ਅਤੇ ਵੀਡੀਓ ਸਾਂਝੀਆਂ
ਕਰਕੇ ਸਰੀਰਕ ਤੰਦਰੁਸਤੀ ਦੀ ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਅਹਿਮੀਅਤ ਨੂੰ ਬਾਖ਼ੂਬੀ ਦਰਸਾਇਆ। ਆਪਣੀਆਂ ਵੀਡੀਓ
ਰਾਹੀਂ ਵਿਦਿਆਰਥਣਾਂ ਨੇ ਲੋਕਾਂ ਨੂੰ
ਸਿਹਤਯਾਬੀ ਅਤੇ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਵਿਚ ਰੋਜ਼ਾਨਾ ਕਸਰਤ ਦੇ ਲਈ ਵੀ ਉਤਸ਼ਾਹਿਤ ਕੀਤਾ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਗੱਲ ਕਰਦੇ ਹੋਏ ਕਿਹਾ ਕਿ ਖੇਡਾਂ ਕੇਵਲ ਖਿਡਾਰੀਆਂ ਤੱਕ ਹੀ
ਸੀਮਿਤ ਨਾ ਰਹਿ ਕੇ ਹਰੇਕ ਨਾਗਰਿਕ ਦੇ ਜੀਵਨ ਦਾ ਇਹ ਅਨਿੱਖੜਵਾਂ ਅੰਗ ਹੋਣੀਆਂ ਚਾਹੀਦੀਆਂ ਹਨ। ਅੱਗੇ ਗੱਲ ਕਰਦੇ ਹੋਏ
ਉਨ੍ਹਾਂ ਨੇ ਦੱਸਿਆ ਕਿ ਆਪਣੀ ਅਮੀਰ ਖੇਡ ਵਿਰਾਸਤ ਦੇ ਨਾਲ ਕੰਨਿਆ ਮਹਾਂ ਵਿਦਿਆਲਾ ਸਦਾ ਵੱਖ-ਵੱਖ ਖੇਡ ਸਰਗਰਮੀਆਂ ਵਿੱਚ
ਅੱਗੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖੇਡਾਂ ਕਿਸੇ ਵੀ ਇਨਸਾਨ ਦੇ ਮਾਨਸਿਕ, ਬੌਧਿਕ ਅਤੇ ਸਰੀਰਕ ਪੱਖਾਂ 'ਤੇ ਆਧਾਰਿਤ ਸਰਬਪੱਖੀ
ਵਿਕਾਸ ਉੱਤੇ ਵਧੇਰੇ ਜ਼ੋਰ ਦਿੰਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕੰਨਿਆ ਮਹਾਂ ਵਿਦਿਆਲਾ ਵਿਖੇ ਖਿਡਾਰੀਆਂ ਨੂੰ
ਮੁਫਤ ਸਿੱਖਿਆ, ਹੋਸਟਲ, ਮੈੱਸ, ਟਰਾਂਸਪੋਰਟ ਦੀ ਸੁਵਿਧਾ ਦੇ ਨਾਲ-ਨਾਲ ਜਿਮਨੇਜ਼ੀਅਮ, ਹੈਲਥ ਕਲੱਬ, ਸਵਿਮਿੰਗ ਪੂਲ ਅਤੇ
ਖੁੱਲ੍ਹੀਆਂ ਪਲੇਗ ਰਾਊਂਡਜ਼ ਜਿਹੇ ਸਟੇਟ-ਆਫ-ਦਿ-ਆਰਟ ਇਨਫਰਾਸਟਰੱਕਚਰ ਜਿਹੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਸਹੂਲਤਾਂ
ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਵਿੱਚ ਬੇਹੱਦ ਕਾਰਗਰ ਸਾਬਤ ਹੁੰਦੀਆਂ
ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮੁਹਿੰਮ ਦੇ ਲਈ ਡਾ. ਮਧੂਮੀਤ, ਡੀਨ, ਸਟੂਡੈਂਟ ਵੈੱਲਫੇਅਰ ਅਤੇ ਡਾ. ਦਵਿੰਦਰ ਸਿੰਘ,
ਫਿਜ਼ੀਕਲ ਐਜੂਕੇਸ਼ਨ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ