ਜਲੰਧਰ :- ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ,
ਆਟੋਨਾਮਸ ਅਤੇ ਭਾਰਤ ਦੇ ਨੰਬਰ-1 ਕਾਲਜ (ਇੰਡੀਆ ਟੂਡੇ 2020
ਅਤੇ ਆਊਟਲੁਕ ਮੈਗਜ਼ੀਨ ਦੀ ਰੈਕਿੰਗ ਅਨੁਸਾਰ), ਮਹਿਲਾ
ਸਸ਼ਕਤੀਕਰਨ ਦੀ ਸੀਟ, ਜਲੰਧਰ ਦੇ ਗਾਂਧੀਅਨ ਸਟੱਡੀਜ਼ ਸੈਂਟਰ ਅਤੇ
ਇਤਿਹਾਸ ਵਿਭਾਗ ਦੁਆਰਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 73ਵਾ
ਬਰਸੀ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਮੌਕੇ
ਤੇ ਆਯੋਜਿਤ ਹੋਈ ਪ੍ਰਾਰਥਨਾਸਭਾ ਵਿੱਚ ਵਿਦਿਆਲਾ ਪ੍ਰਿੰਸੀਪਲ
ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਭਾਰਤ ਦੇ ਸੱਚੇ ਲੋਕਨਾਇਕ ਮਹਾਤਮਾ
ਗਾਂਧੀ ਜੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਉਨ੍ਹਾਂ
ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ । ਇਸ ਮੌਕੇ ਤੇ ਵਿਦਿਆਰਥਣਾਂ
ਨੂੰ ਸੰਬੋਧਿਤ ਕਰਦੇ ਹੋਏ ਪ੍ਰਿੰਸੀਪਲ ਸਾਹਿਬਾ ਨੇ ਕਿਹਾ ਕਿ
ਗਾਂਧੀ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਾਸ੍ਰੋਤ ਹੈ। ਗਾਂਧੀ ਜੀ ਨੇ
ਇਕ ਆਮ ਵਿਅਕਤੀ ਹੁੰਦੇ ਹੋਏ ਆਪਣੇ ਵਿਅਕਤੀਤਵ ਦੀ ਸ਼ਕਤੀ
ਨਾਲ ਭਾਰਤੀ ਸਮਾਜ ਦੇ ਸਭ ਤੋਂ ਵੱਡੇ ਸੁਪਨੇ ਨੂੰ ਸਾਕਾਰ ਕਰਦੇ ਹੋਏ
ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਜ਼ਬਾ ਅਤੇ ਜੋਸ਼ ਦਿੱਤਾ । ਇਸਦੇ ਨਾਲ
ਹੀ ਉਨ੍ਹਾਂ ਸੱਚ, ਅਹਿੰਸਾ, ਪਰਉਪਕਾਰ, ਸਹਿਯੋਗ, ਤਿਆਗ, ਵਿਸ਼ਵ
ਭਰਾਤਰੀਭਾਵ ਨਾਲ ਸੰਬੰਧਿਤ ਗਾਂਧੀ ਜੀ ਦੇ ਵਿਚਾਰਾਂ ਦਾ ਉਲੇਖ ਕਰਦੇ
ਹੋਏ ਸਾਰੀਆਂ ਵਿਦਿਆਰਥਣਾਂ ਨੂੰ ਅਜਿਹੀ ਵਿਚਾਰਾਂ ਨੂੰ ਆਪਣੇ
ਆਚਰਨ ਵਿਚ ਉਤਾਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ
ਵਿਦਿਆਲਾ ਦੇ ਸੰਗੀਤ ਵਿਭਾਗ ਦੁਆਰਾ ਮਹਾਤਮਾ ਗਾਂਧੀ ਜੀ ਦੇ
ਪਸੰਦੀਦਾ ਭਜਨ ਵੈਸ਼ਨਵ ਜਨ ਤੋ ਦਾ ਵੀ ਗਾਯਨ ਕੀਤਾ ਗਿਆ। ਇਸਦੇ
ਨਾਲ ਹੀ ਮੈਡਮ ਪ੍ਰਿੰਸੀਪਲ ਨੇ ਡਾ. ਮੋਨੀਕਾ ਸ਼ਰਮਾ, ਡਾਇਰੈਕਟਰ,
ਗਾਂਧੀਅਨ ਸਟੱਡੀਜ਼ ਸੈਂਟਰ ਅਤੇ ਇਤਿਹਾਸ ਵਿਭਾਗ ਮੁਖੀ ਡਾ.
ਗੁਰਜੋਤ ਕੌਰ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ।