ਜਲੰਧਰ :ਭਾਰਤ ਦੀ ਵਿਰਾਸਤ ਅਤੇ ਆਟੋਨੋਮਸ ਸੰਸਥਾ, ਇੰਡੀਆ ਟੂਡੇ ਮੈਗਜ਼ੀਨ ਦੇ ਬੈਸਟ ਕਾਲਜ਼ਿਸ 2020 ਸਰਵੇਖਣ ਦੇ ਵਿੱਚ ਟੌਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ ,ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜ਼ਨੈੱਸ ਐਡਮਨਿਸਟ੍ਰੇਸ਼ਨ ਵੱਲੋਂ ਇੰਟਰੋਡਕਸ਼ਨ ਟੂ ਫਾਈਨੈਂਸ਼ਿਅਲ ਮਾਰਕਿਟਸ ਵਿਸ਼ੇ ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਬੀ. ਕਾਮ ਰੈਗੂਲਰ, ਬੀ. ਕਾਮ ਆਨਰਸ ਅਤੇ ਬੀ.ਬੀ.ਏ. ਸਮੈਸਟਰ ਤੀਸਰਾ ਅਤੇ ਪੰਜਵਾਂ ਦੇ ਨਾਲ-ਨਾਲ ਐੱਮ. ਕਾਮ ਸਮੈਸਟਰ ਤੀਸਰਾ ਦੀਆਂ ਵਿਦਿਆਰਥਣਾਂ ਦੀ ਸ਼ਮੂਲੀਅਤ ਵਾਲੇ ਇਸ ਵੈਬੀਨਾਰ ਦੇ ਵਿੱਚ ਡਾਕਟਰ ਸੰਜੇ ਕੁਮਾਰ ਅਗਰਵਾਲ, ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਅਤੇ ਪ੍ਰੋਫੈਸਰ, ਮੈਥੇਮੈਟਿਕਸ ਵਿਭਾਗ, ਡੋਲਫਿਨ ਪੀ. ਜੀ. ਇੰਸਟੀਚਿਊਟ, ਦੇਹਰਾਦੂਨ ਨੇ ਸਰੋਤ ਬੁਲਾਰੇ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਡਾਕਟਰ ਸੰਜੇ ਨੇ ਵਿਸ਼ੇ ਨਾਲ ਜਾਣ ਪਛਾਣ ਕਰਵਾਉਂਦੇ ਹੋਏ ਵੀਹ ਸਾਲਾਂ ਬਾਅਦ ਘਰੇਲੂ ਖਰਚੇ ਤੇ ਪੰਜ ਪ੍ਰਤੀਸ਼ਤ ਪੈਣ ਵਾਲੇ ਮਹਿੰਗਾਈ ਦੇ ਅਸਰ ਨੂੰ ਬਿਆਨਿਆਂ । ਇਸ ਦੇ ਨਾਲ ਹੀ ਉਨ੍ਹਾਂ ਨੇ ਨਿਵੇਸ਼ ਦੀਆਂ ਵਿਭਿੰਨ ਦਿਸ਼ਾਵਾਂ ਜਿਵੇਂ:- ਰੀਅਲ ਐਸਟੇਟ, ਗੋਲਡ ਡਿਬੈਂਚਰਜ਼, ਬਾਂਡਸ ਅਤੇ ਮਿਊਚਲ ਫੰਡਸ ਦੇ ਨਾਲ-ਨਾਲ ਪਰੰਪਰਾਗਤ ਬੈਂਕਾਂ ਅਤੇ ਡਾਕਖਾਨਿਆਂ ਵਿੱਚ ਨਿਵੇਸ਼ ਬਾਰੇ ਗੱਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਮਿਊਚਲ ਫੰਡਸ ਨੂੰ ਪ੍ਰਭਾਸ਼ਿਤ ਕਰਨ ਦੇ ਨਾਲ ਹੀ ਇਸ ਦੀਆਂ ਕਿਸਮਾਂ, ਵਿਸ਼ੇਸ਼ਤਾਵਾਂ ਅਤੇ ਸਕੀਮਾਂ ਤੇ ਵੀ ਚਾਨਣ ਪਾਇਆ ।ਫੌਰਨ ਫੰਡਸ, ਆਰਬਿਟਰੇਂਜ ਫੰਡਸ ,ਫੰਡ ਆਫ ਫੰਡਸ, ਇੱਕਯੂਟੀ ਰਿਲੇਟਿਡ ਫੰਡ, ਹਾਈਬਰਡ ਫੰਡਸ ,ਐਕਸਚੇਂਜ ਟਰੇਡਿਡ ਫੰਡਸ, ਨੈੱਟ ਏਸੇਟ ਵੈਲਿਊ ਆਦਿ ਜਿਹੀਆਂ ਧਾਰਨਾਵਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ਅਤੇ ਦੁਵਿਧਾਵਾਂ ਦੇ ਨਿਵਾਰਨ ਲਈ ਆਨਲਾਈਨ ਪੋਰਟਲ ਸਕੋਰਸ ਦੀ ਵੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਭਿੰਨ ਸਕੀਮਾਂ ਨਾਲ ਸਬੰਧਿਤ ਡਾਕਿਊਮੈਂਟਸ, ਸਟੇਟਮੈਂਟ ਆਫ ਐਡੀਸ਼ਨਲ ਇਨਫਾਰਮੇਸ਼ਨ ਅਤੇ ਕੀ ਇਨਫਰਮੇਸ਼ਨ ਮੈਮੋਰੰਡਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਵਿਦਿਆਲਾ ਪ੍ਰਿੰਸੀਪਲ ਪ੍ਰੋਫੈਸਰ ਅਤਿਮਾ ਸ਼ਰਮਾ ਦਿਵੇਦੀ ਨੇ ਇਸ ਵੈਬੀਨਾਰ ਦੇ ਸਫਲ ਆਯੋਜਨ ਦੇ ਲਈ ਕਾਮਰਸ ਵਿਭਾਗ ਨੂੰ ਮੁਬਾਰਕਬਾਦ ਦਿੱਤੀ। ਡਾ. ਨੀਰਜ ਮੈਣੀ, ਮੁਖੀ, ਕਾਮਰਸ ਵਿਭਾਗ ਨੇ ਸਰੋਤ ਬੁਲਾਰੇ ਦਾ ਰਸਮੀ ਧੰਨਵਾਦ ਕੀਤਾ ।