ਜਲੰਧਰ : ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ, ਆਟੋਨਾਮਸ ਅਤੇ ਭਾਰਤ
ਦੇ ਨੰਬਰ-1 ਕਾਲਜ (ਇੰਡੀਆ ਟੂਡੇ 2019 ਦੀ ਰੈਕਿੰਗ ਅਨੁਸਾਰ) ਜਲੰਧਰ
ਸਦਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਯਤਨਸ਼ੀਲ ਰਹਿੰਦਾ ਹੈ।
ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਵੱਲੋਂ 2017 ਦੀ
ਆਪਣੀ ਹੰਗਰੀ ਦੀ ਫੇਰੀ ਦੇ ਦੌਰਾਨ ਉੱਥੋਂ ਦੀ ਟਾਪ ਰੈਕਿੰਗ ਇਟੋਵਾਸ
ਲੋਰੈਂਡ ਯੂਨੀਵਰਸਿਟੀ, ਬੁੱਢਾ ਪੈਸਟ ਦੇ ਨਾਲ ਇੱਕ ਐਮ.ਓ.ਯੂ. ਸਾਈਨ
ਕੀਤਾ ਗਿਆ ਜਿਸਦੇ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਅਦਲਾ
ਬਦਲੀ, ਸਾਂਝੀਆਂ ਖੋਜ ਗਤੀਵਿਧੀਆਂ ਅਤੇ ਪਬਲਿਕੇਸ਼ਨਸ ਦੇ ਨਾਲ-ਨਾਲ
ਅਕੈਡਮਿਕ ਮੈਟੀਰਿਅਲ ਦਾ ਆਦਾਨ ਪ੍ਰਦਾਨ ਵੀ ਸ਼ਾਮਲ ਹੈ। ਇਸ ਐਮ.ਓ.ਯੂ. ਦੇ ਤਹਿਤ
ਇਟੋਵਾਸ ਲੋਰੈਂਡ ਯੂਨੀਵਰਸਿਟੀ ਤੋਂ ਹਰੇਕ ਸਾਲ ਫੈਕਲਟੀ ਕੇ.ਐਮ.ਵੀ.
ਵਿਖੇ ਆਉਂਦੀ ਹੈ। ਇਹ ਸਾਲ ਇਸ ਯੂਨੀਵਰਸਿਟੀਆਂ ਦੀਆਂ 2 ਵਿਦਿਆਰਥਣਾਂ
ਜੂਲੀ ਅਤੇ ਹੈਦੀ ਕੇ.ਐਮ.ਵੀ. ਵਿਖੇ ਇੱਕ ਫੈਕਲਟੀ ਮੈਂਬਰ ਡਾ. ਕੈਥਲੀਨ
ਫੈਲਵਿੰਜ਼ੀ, ਐਸੋਸੀਏਟ ਪ੍ਰੋਫੈਸਰ, ਫੈਕਲਟੀ ਆਫ ਐਜੂਕੇਸ਼ਨ ਐਂਡ
ਸਾਈਕੋਲਾਜੀ, ਇਟੋਵਾਸ ਲੋਰੈਂਡ ਯੂਨੀਵਰਸਿਟੀ, ਬੁੱਢਾਪੈਸਟ ਤੋਂ
ਕੇ.ਐਮ.ਵੀ. ਵਿਖੇ ਆਈਆਂ ਹਨ। ਇਨ੍ਹਾਂ ਦੋਨਾਂ ਵਿਦਿਆਰਥਣਾਂ ਲਈ ਵਿਸ਼ਵ ਭਰ
ਦੀਆਂ ਲੀਡਗ ਯੂਨੀਵਰਸਿਟੀਆਂ ਵਿਚੋਂ ਇਸ ਯੂਨੀਵਰਸਿਟੀ ਦੇ ਵਿਚ
ਮਨੋਵਿਗਿਆਨ ਵਿਸ਼ੇ ਦੇ ਵਿਚ ਪੋਸਟ ਗ੍ਰੈਜੂਏਟ ਪੱਧਰ ਦੀ ਸਿੱਖਿਆ ਗ੍ਰਹਿਣ
ਕਰਨਾ ਮਾਣ ਵਾਲੀ ਗੱਲ ਹੈ। ਇਸ ਵੇਲੇ ਇਹ ਸਕਾਲਰਸ ਕੇ.ਐਮ.ਵੀ. ਦੇ
ਸਾਈਕੋਲੌਜੀ ਵਿਭਾਗ ਦੇ ਵਿਚ ਆਪਣੀ ਵਿਦਿਆ ਗ੍ਰਹਿਣ ਕਰ ਰਹੀਆਂ ਹਨ
ਅਤੇ ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਦੇ ਨਾਲ ਮਿਲ ਕੇ ਜੁਆਇੰਟ ਰਿਸਰਚ
ਪ੍ਰੋਜੈਕਟ ਵੀ ਸ਼ੁਰੂ ਕੀਤੇ ਹਨ। ਇਨ੍ਹਾਂ ਵਿਦਿਆਰਥਣਾਂ ਦੁਆਰਾ ਕੇ.ਐਮ.ਵੀ.
ਦੀਆਂ ਵਿਦਿਆਰਥਣਾਂ ਦੇ ਨਾਲ ਮਿੱਲ ਕੇ ਸੋਸ਼ਲ ਆਉਟਰੀਚ ਪ੍ਰੋਗਰਾਮਾਂ ਦੇ ਵਿਚ
ਹਿੱਸਾ ਲੈਣ ਦੇ ਨਾਲ-ਨਾਲ ਪਿੰਡਾਂ ਦਾ ਵੀ ਦੌਰਾ ਕੀਤਾ ਜਾ ਚੁੱਕਾ ਹੈ। ਇਨ੍ਹਾਂ
ਵਿਦਿਆਰਥਣਾਂ ਦੁਆਰਾ ਕੇ.ਐਮ.ਵੀ. ਵੱਲੋਂ ਆਯੋਜਿਤ ਸ਼ੇਖੇ ਪਿੰਡ ਵਿਚ
ਵਾਟਰ ਵਾਰੀਅਰਜ਼ ਗਤੀਵਿਧੀ ਦੇ ਨਾਲ-ਨਾਲ ਨੁੱਕੜ ਨਾਟਕ ਵਿਚ ਭਾਗੀਦਾਰੀ
ਕਰਦੇ ਹੋਏ ਪਾਣੀ ਬਚਾਉਣ ਦਾ ਸੁਨੇਹਾ ਵੀ ਲੋਕਾਂ ਤੱਕ ਪਹੁੰਚਾਇਆ
ਗਿਆ। ਇਸਦੇ ਨਾਲ ਹੀ ਉਨ੍ਹਾਂ ਨੇ ਪਿੰਡ ਦੀਆਂ ਔਰਤਾਂ ਦੇ ਨਾਲ ਉਨ੍ਹਾਂ ਦੇ
ਸਿਹਤ ਨਾਲ ਸੰਬੰਧਤ ਮੁੱਦਿਆ ਸੰਬੰਧੀ ਚਰਚਾ ਵੀ ਕੀਤੀ। ਇਨ੍ਹਾਂ
ਵਿਦਿਆਰਥਣਾਂ ਦੁਆਰਾ ਰੋਜ਼ਾਨਾ ਤੌਰ ਤੇ ਵੱਖ-ਵੱਖ ਹਸਪਤਾਲਾਂ ਅਤੇ ਪਿੰਡਾਂ
ਦਾ ਦੌਰਾ ਆਪਣੇ ਖੋਜ ਕਾਰਜ ਅਨੁਸਾਰ ਕੀਤਾ ਜਾ ਰਿਹਾ ਹੈ ਜਿਸ ਪਿੱਛੇ
ਉਨ੍ਹਾਂ ਦਾ ਮਕਸਦ ਭਾਰਤੀਆਂ ਅਤੇ ਹੰਗਰੀ ਵਾਸੀਆਂ ਦੀ ਸਿਹਤ ਅਤੇ ਚਿਕਿਤਸਾ
ਪ੍ਰਣਾਲੀ ਨੂੰ ਵਿਹਾਰਿਕ ਤੌਰ ਤੇ ਸਮਝਣਾ ਹੈ। ਉਨ੍ਹਾਂ ਦੁਆਰਾ ਡੱਲਾ, ਕਰਾੜੀ ਅਤੇ
ਸਦਾਣਾ ਜਿਹੇ ਪਿੰਡਾਂ ਦਾ ਦੌਰਾ ਕੀਤਾ ਜਾ ਚੁੱਕਾ ਹੈ। ਇਸਦੇ ਨਾਲ ਹੀ ਉਨ੍ਹਾਂ
ਨੇ ਲੋਕਾਂ ਦੇ ਨਾਲ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਲਈ ਕਈ
ਨੁਕਤੇ ਵੀ ਸਾਂਝੇ ਕੀਤੇ ਹਨ। ਇਸਤੋਂ ਇਲਾਵਾ ਉਨ੍ਹਾਂ ਦੁਆਰਾ ਵਿਭਿੰਨ
ਡਾਕਟਰਾਂ ਅਤੇ ਸਰਜਨਾਂ ਦੇ ਨਾਲ ਭਾਰਤੀ ਹਸਪਤਾਲਾਂ ਦੀ ਕਾਰਗੁਜ਼ਾਰੀ ਨੂੰ ਸਮਝਣ ਦੇ
ਲਈ ਲਗਾਤਾਰ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਦੁਆਰਾ
ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਦੇ ਨਾਲ ਵਿਅਕਤੀਗਤ ਅਤੇ ਗਰੁੱਪ
ਕਾਊੰਸਲਿੰਗ ਵੀ ਆਯੋਜਿਤ ਕੀਤੀ ਜਾ ਚੁੱਕੀ ਹੈ। ਕੇ.ਐਮ.ਵੀ. ਦੇ ਹੋਸਟਲ
ਵਿਖੇ ਆਪਣੇ ਸਮੇਂ ਦੇ ਦੌਰਾਨ ਉਹ ਭਾਰਤੀ ਸੱਭਿਆਚਾਰ ਨੂੰ ਸਮਝਣ ਦੇ ਨਾਲ-ਨਾਲ
ਭਾਰਤੀ ਵਿਅੰਜਨਾਂ ਨੂੰ ਵੀ ਪਸੰਦ ਕਰ ਰਹੀਆਂ ਹਨ ਅਤੇ ਪੰਜਾਬੀ ਸੂਟਾਂ ਅਤੇ
ਸਾੜੀਆਂ ਦਾ ਪਹਿਰਾਵਾਂ ਵੀ ਉਨ੍ਹਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਜੂਲੀ ਨੇ ਇਸ
ਮੌਕੇ ਆਪਣੀ ਕੇ.ਐਮ.ਵੀ. ਫੇਰੀ ਸੰਬੰਧੀ ਕਿਹਾ ਕਿ ਇਹ ਫੇਰੀ ਉਸਦੇ
ਲਈ ਬੇਹਦ ਰੋਮਾਂਚਕ, ਫਲਦਾਇਕ, ਗਿਆਨਵਾਨ ਅਤੇ ਬੌਧਿਕ ਵਿਕਾਸ ਲਈ
ਮਦਦਗਾਰ ਹੈ।