ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ ਜਲੰਧਰ ਵਿਖੇ 2 ਪੀ.ਬੀ.(ਜੀ.) ਬੀ.ਐਨ. ਐੱਨ.ਸੀ.ਸੀ.
ਜਲੰਧਰ ਦੇ ਚੱਲ ਰਹੇ 10 ਰੋਜ਼ਾ ਸਾਲਾਨਾ ਟ੍ਰੇਨਿੰਗ ਕੈਂਪ ਦੌਰਾਨ ਕੈਡਿਟਸ ਦੇ ਲਈ ਇੱਕ ਵਿਸ਼ੇਸ਼ ਪ੍ਰੇਰਨਾਦਾਇਕ ਲੈਕਟਰ-ਕਮ-
ਇੰਟਰੈਕਸ਼ਨ ਦਾ ਆਯੋਜਨ ਕਰਵਾਇਆ ਗਿਆ। ਰਿਟਾ: ਮੇਜਰ ਜਨਰਲ ਜੀ.ਜੀ. ਦਿਵੇਦੀ, ਪ੍ਰੋ., ਸਟ੍ਰੈਟਿਜਿਕ ਅਤੇ ਇੰਟਰਨੈਸ਼ਨਲ
ਸਟੱਡੀਜ਼, ਅਲੀਗਡ਼੍ਹ ਮੁਸਲਿਮ ਯੂਨੀਵਰਸਿਟੀ ਅਤੇ ਵਿਜ਼ਟਿੰਗ ਫੈਕਲਟੀ, ਫੌਰਨ ਸਰਵਿਸਿਜ਼ ਇੰਸਟੀਚਿਊਟ, ਦਿੱਲੀ, ਪੰਜਾਬ
ਯੂਨੀਵਰਸਿਟੀ, ਚੰਡੀਗਡ਼੍ਹ ਅਤੇ ਬੌਸਟਨ ਯੂਨੀਵਰਸਿਟੀ, ਯੂ. ਐੱਸ.ਏ. ਤੋਂ ਇਲਾਵਾ ਯੂ.ਜੀ.ਸੀ. ਐੱਮ.ਐੱਚ.ਆਰ.ਡੀ. ਦੇ ਸੈਂਟਰਲ
ਯੂਨੀਵਰਸਿਟੀਆਂ ਦੇ ਸੈਂਟਰਾਂ ਵਿੱਚ ਸਰੋਤ ਬੁਲਾਰੇ ਵਜੋਂ ਆਪਣਾ ਯੋਗਦਾਨ ਪਾਉਣ ਵਾਲੀ ਸ਼ਖ਼ਸੀਅਤ ਨੇ ਬਤੌਰ ਮੁੱਖ ਮਹਿਮਾਨ ਇਸ
ਆਯੋਜਨ ਵਿਚ ਸ਼ਿਰਕਤ ਕੀਤੀ।450 ਤੋਂ ਵੀ ਵੱਧ ਕੈਡਿਟਸ ਨੂੰ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਜੀਵਨ ਵਿੱਚ ਵਿਸ਼ੇਸ਼ ਮਕਸਦ ਨੂੰ ਧਾਰਨ
ਕਰਨ ਅਤੇ ਇਸ ਦੀ ਪੂਰਤੀ ਦੇ ਲਈ ਨਿਰੰਤਰ ਅਣਥੱਕ ਯਤਨ ਕਰਦੇ ਹੋਏ ਹੌਸਲੇ, ਜੋਸ਼ ਅਤੇ ਜਜ਼ਬੇ ਦੇ ਨਾਲ ਅੱਗੇ ਵਧਣ ਦੇ ਨਾਲ-
ਨਾਲ ਜੀਵਨ ਵਿੱਚ ਡਰ ਤੇ ਜਿੱਤ ਪ੍ਰਾਪਤ ਕਰਕੇ ਇਕ ਸਫਲ ਇਨਸਾਨ ਬਣਨ ਦੀ ਪ੍ਰੇਰਨਾ ਦਿੱਤੀ। ਵੱਖ-ਵੱਖ ਉਦਾਹਰਣਾਂ ਅਤੇ
ਆਪਣੇ ਜੀਵਨ ਦੇ ਵਿਭਿੰਨ ਤਜੁਰਬਿਆਂ ਨੂੰ ਸਾਂਝਾ ਕਰਕੇ ਉਨ੍ਹਾਂ ਸਮੂਹ ਨੌਜਵਾਨ ਕੈਡਿਟਸ ਨੂੰ ਉਤਸ਼ਾਹਿਤ ਕਰਦੇ ਹੋਏ ਜੀਵਨ ਵਿਚ
ਧਾਰਨ ਕੀਤੇ ਉਦੇਸ਼ 'ਤੇ ਕੇਂਦਰਿਤ ਰਹਿਣ ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਲੈਕਚਰ ਦੇ ਅੰਤ ਵਿਚ ਕੈਡਿਟਸ ਦੁਆਰਾ ਪੁੱਛੇ ਗਏ
ਵਿਭਿੰਨ ਸਵਾਲਾਂ ਦੇ ਜਵਾਬ ਵੀ ਉਨ੍ਹਾਂ ਬੇਹੱਦ ਤਸੱਲੀਬਖਸ਼ ਢੰਗ ਨਾਲ ਦਿੱਤੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ
ਨੇ ਸਮੂਹ ਕੈਡਿਟਸ ਵਿੱਚ ਆਪਣੇ ਪ੍ਰੇਰਣਾਦਾਇਕ ਸ਼ਬਦਾਂ ਤੇ ਤਜੁਰਬੇ ਨਾਲ ਉਤਸ਼ਾਹ ਭਰਨ ਦੇ ਲਈ ਮੇਜਰ ਜਨਰਲ ਜੀ.ਜੀ.
ਦਿਵੇਦੀ ਪ੍ਰਤੀ ਧੰਨਵਾਦ ਵਿਅਕਤ ਕੀਤਾ ਨਾਲ ਹੀ ਇਸ ਸਫਲ ਆਯੋਜਨ ਦੇ ਲਈ ਲੈਫਟੀਨੈਂਟ ਸੀਮਾ ਅਰੋੜਾ, ਸ੍ਰੀਮਤੀ ਸੁਫਾਲਿਕਾ
ਕਾਲੀਆ ਅਤੇ ਸਮੂਹ ਆਯੋਜਿਤ ਮੰਡਲ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ