ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਖੇ ਸੁਹਾਗਣਾਂ ਦੇ ਤਿਓਹਾਰ ਕਰਵਾਚੌਥ ਨੂੰ
ਮਨਾਇਆ ਗਿਆ। ਇਸ ਮੌਕੇ ਨਿਰੰਤਰ ਦੋ ਦਿਨ ਵਿਦਿਆਲਾ ਦੇ ਕੌਸਮਟੋਲੌਜੀ ਵਿਭਾਗ, ਫੈਸ਼ਨ ਡਿਜ਼ਾਇਨਿੰਗ ਵਿਭਾਗ ਅਤੇ ਰੀਟੇਲ
ਮੈਨੇਜਮੈਂਟ ਵਿਭਾਗ ਦੁਆਰਾ ਵੱਖ-ਵੱਖ ਦਿਲਖਿੱਚਵੀਆਂ ਵਸਤਾਂ ਦੇ ਸਟਾਲ ਲਗਾਏ ਗਏ। ਕੌਸਮਟੋਲੌਜੀ ਵਿਭਾਗ ਦੁਆਰਾ ਜਿੱਥੇ ਵੱਖ-
ਵੱਖ ਰੂਪ ਸਜਾ ਦੀਆਂ ਵਸਤਾਂ ਨੂੰ ਪੇਸ਼ ਕੀਤਾ ਕਿ ਉੱਥੇ ਨਾਲ ਹੀ ਮਹਿੰਦੀ ਅਤੇ ਨੇਲ ਆਰਟ ਦੇ ਵਿਭਿੰਨ ਡਿਜ਼ਾਈਨਾਂ ਨਾਲ ਲੜਕੀਆਂ
ਦੇ ਹੱਥ ਵੀ ਸਜਾਏ ਗਏ। ਇਸ ਦੇ ਨਾਲ ਹੀ ਡੀ.ਡੀ.ਊ. ਕੌਸ਼ਲ ਕੇਂਦਰ ਦੇ ਅੰਤਰਗਤ ਰਿਟੇਲ ਮੈਨੇਜਮੈਂਟ ਵਿਭਾਗ ਦੁਆਰਾ
ਕੇ.ਐਮ.ਵੀ. ਬਡਿੰਗ ਐਂਟਰਪ੍ਰਨਿਓਰ ਦੇ ਬੈਨਰ ਹੇਠ ਵਿਦਿਆਰਥਣਾਂ ਨੂੰ ਕਸਟਮਰ ਹੈਂਡਲਿੰਗ, ਸਟਾਕ ਹੈਂਡਲਿੰਗ, ਵਿਜ਼ੂਅਲ
ਮਰਚੈਂਡਾਈਜ਼ਿੰਗ, ਸਟਾਲ ਲੇਅ ਆਊਟ, ਇਨਵੈਂਟਰੀ ਮੈਨੇਜਮੈਂਟ, ਰਿਕਾਰਡ ਪ੍ਰਬੰਧਨ ਆਦਿ ਜਿਹੇ ਹੁਨਰ ਦੇ ਵਿਕਾਸ ਲਈ ਇੱਕ
ਵਿਸ਼ੇਸ਼ ਸਟਾਲ ਲਗਾਈ ਗਈ। ਇਸ ਸਟਾਲ ਰਾਹੀਂ ਮਹਿੰਦੀ, ਫੋਟੋ ਫਰੇਮ, ਗਿਫਟ ਆਈਟਮਸ, ਮੱਗ ਜਵੈਲਰੀ, ਚੂਡ਼ੀਆਂ, ਮਾਸਕ,
ਸੁੰਦਰ ਕੈਰੀਬੈਗ ਆਦਿ ਨੂੰ ਵੇਚਿਆ ਗਿਆ। ਇਸ ਤੋਂ ਇਲਾਵਾ ਵਿਦਿਆਲਾ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੁਆਰਾ ਵੀ
ਵਿਦਿਆਰਥਣਾਂ ਵੱਲੋਂ ਬੇਲੋੜੇ ਸਾਮਾਨ ਨੂੰ ਫਿਰ ਤੋਂ ਵਰਤੋਂ ਵਿੱਚ ਲਿਆਉਂਦੇ ਹੋਏ ਤਿਉਹਾਰਾਂ ਨਾਲ ਸਬੰਧਿਤ ਜਵੈਲਰੀ ਜਿਵੇਂ:-
ਈਅਰਿੰਗ, ਬ੍ਰੈਸਲੇਟ, ਨੈੱਕਪੀਸ ਆਦਿ ਬਣਾ ਕੇ ਵੇਚੇ ਗਏ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ
ਨੂੰ ਉਨ੍ਹਾਂ ਦੇ ਉੱਦਮ ਲਈ ਸ਼ਾਬਾਸ਼ੀ ਦਿੰਦੇ ਹੋਏ ਸਭ ਨੂੰ ਕਰਵਾ ਚੌਥ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਸਬੰਧਤ
ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ।