ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ 2 ਪੀ.ਬੀ. ਬੀ.ਐੱਨ.
ਐੱਨ.ਸੀ.ਸੀ., ਜਲੰਧਰ ਦੇ 10 ਰੋਜ਼ਾ ਸਾਲਾਨਾ ਟ੍ਰੇਨਿੰਗ ਕੈਂਪ ਦਾ ਆਗਾਜ਼ ਕੀਤਾ ਗਿਆ। ਜਲੰਧਰ ਦੀਆਂ 23 ਸਿੱਖਿਆ ਸੰਸਥਾਵਾਂ ਤੋਂ
450 ਤੋਂ ਵੀ ਵੱਧ ਕੈਡਿਟਸ (ਲੜਕੀਆਂ) ਦੀ ਭਾਗੀਦਾਰੀ ਵਾਲੇ ਇਸ ਕੈਂਪ ਦੌਰਾਨ ਸੰਬੋਧਿਤ ਹੁੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ.
ਅਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਪ੍ਰਤਿਭਾਗੀਆਂ ਦਾ ਸਵਾਗਤ ਕਰਦੇ ਹੋਏ ਕੰਨਿਆ ਮਹਾਂ ਵਿਦਿਆਲਾ ਦੇ ਸ਼ਾਨਾਮਤੇ ਇਤਿਹਾਸ
ਅਤੇ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿਚ ਪਾਏ ਜਾਂਦੇ ਯੋਗਦਾਨ ਤੋਂ ਵੀ ਵਾਕਿਫ਼ ਕਰਵਾਇਆ। ਇਸਦੇ ਨਾਲ ਹੀ ਆਪਣੇ
ਪ੍ਰੇਰਨਾਦਾਇਕ ਸ਼ਬਦਾਂ ਦੇ ਨਾਲ ਉਨ੍ਹਾਂ ਸਭ ਨੂੰ ਜੀਵਨ ਵਿਚ ਟੀਚੇ ਮਿੱਥਣ ਅਤੇ ਉਨ੍ਹਾਂ ਦੀ ਪੂਰਤੀ ਦੇ ਲਈ ਨਿਰੰਤਰ ਅੱਗੇ ਵਧਦੇ
ਰਹਿਣ ਲਈ ਪ੍ਰੇਰਿਤ ਕਰਦੇ ਹੋਏ ਜ਼ਿੰਮੇਵਾਰ ਨਾਗਰਿਕ ਵਜੋਂ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਆਪਣਾ ਫ਼ਰਜ਼ ਨਿਭਾਉਣ ਦੀ ਵੀ
ਗੱਲ ਆਖੀ। ਇਸ ਤੋਂ ਇਲਾਵਾ ਕਮਾਂਡਿੰਗ ਅਫ਼ਸਰ, 2 ਪੀ.ਬੀ. (ਜੀ) ਬੀ.ਐੱਨ. ਐੱਨ.ਸੀ.ਸੀ., ਜਲੰਧਰ ਕਰਨਲ ਨਰਿੰਦਰ ਤੂਰ ਨੇ
ਸਮੂਹ ਪ੍ਰਤਿਭਾਗੀਆਂ ਨੂੰ ਪੂਰੀ ਤਨਦੇਹੀ ਦੇ ਨਾਲ ਕੈਂਪ ਵਿੱਚੋਂ ਸਿੱਖਿਆ ਅਤੇ ਜਾਣਕਾਰੀ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ।
ਵਰਨਣਯੋਗ ਹੈ ਕਿ ਇਸ ਕੈਂਪ ਦੌਰਾਨ ਕੈਡਿਟਸ ਨੂੰ ਵੱਖ-ਵੱਖ ਵਿਸ਼ਿਆਂ ਜਿਵੇਂ:- ਡਰਿੱਲ, ਹਥਿਆਰਾਂ ਦੀ ਸਿਖਲਾਈ, ਮੈਪ ਰੀਡਿੰਗ,
ਫਸਟ ਏਡ, ਕਮਿਊਨੀਕੇਸ਼ਨ ਸਕਿਲਜ਼ ਆਦਿ ਸਬੰਧੀ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਕੈਡਿਟਸ ਯੋਗਤਾ
ਹਾਸਿਲ ਕਰਦੇ ਹੋਏ ਬੀ.ਈ.ਈ. ਅਤੇ ਸੀ.ਈ.ਈ. ਸਰਟੀਫਿਕੇਟ ਪ੍ਰੀਖਿਆਵਾਂ ਵਿੱਚ ਬੈਠ ਸਕਣਗੇ। ਮੈਡਮ ਪ੍ਰਿੰਸੀਪਲ ਨੇ ਇਸ ਸਫਲ
ਆਯੋਜਨ ਦੇ ਲਈ ਐੱਨ.ਸੀ.ਸੀ. ਵਿਭਾਗ ਤੋਂ ਲੈਫਟੀਨੈਂਟ ਸੀਮਾ ਅਰੋੜਾ, ਸੁਫਾਲਿਕਾ ਕਾਲੀਆ ਅਤੇ ਸਮੂਹ ਆਯੋਜਕ
ਮੰਡਲ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।