ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵਿਖੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ
ਉਭਾਰਨ ਤੇ ਨਿਖਾਰਨ ਦੇ ਲਈ ਪ੍ਰਤਿਭਾ ਖੋਜ ਮੁਕਾਬਲੇ ਟੈਲੇਂਟ ਫੀਐਸਟਾ-2021ਦਾ ਸਫਲ ਆਯੋਜਨ ਕਰਵਾਇਆ ਗਿਆ।
ਵਿਦਿਆਰਥੀਆਂ ਦੀ ਰਚਨਾਤਮਕਤਾ ਨੂੰ ਇੱਕ ਉੱਤਮ ਮੰਚ ਪ੍ਰਦਾਨ ਕਰਦੇ ਇਸ ਆਯੋਜਨ ਦੌਰਾਨ ਸੋਲੋ ਸਾਂਗ, ਗਰੁੱਪ ਸਾਂਗ, ਗਰੁੱਪ
ਡਾਂਸ, ਕੋਰੀਓਗ੍ਰਾਫੀ, ਸਕਿੱਟ, ਸੋਲੋ ਡਾਂਸ, ਕਵਿਤਾ ਉਚਾਰਣ, ਭਾਸ਼ਣ, ਵਾਦ-ਵਿਵਾਦ, ਫੋਟੋਗ੍ਰਾਫੀ, ਲੈਂਡਸਕੇਪ, ਫਲਾਵਰ ਅਰੇਂਜਮੈਂਟ,
ਫੈਂਸੀ ਡਰੈਸ, ਮਾਡਲਿੰਗ, ਕਵਿਜ਼, ਗੀਤ-ਸੰਗੀਤ, ਭੰਗੜਾ ਆਦਿ ਜਿਹੇ ਵੱਖ-ਵੱਖ ਮੁਕਾਬਲਿਆਂ ਵਿੱਚ ਵਿਦਿਆਰਥਣਾਂ ਨੇ ਵੱਧ-ਚਡ਼੍ਹ ਕੇ
ਭਾਗ ਲਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ
ਹੋਏ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਦੇ ਨਾਲ ਵਿਦਿਆਰਥਣਾਂ ਵਿਚ ਉਤਸ਼ਾਹ ਭਰਿਆ ਅਤੇ ਕਿਹਾ ਕਿ ਅਜਿਹੇ ਮੁਕਾਬਲੇ
ਵਿਦਿਆਰਥੀ ਜੀਵਨ ਵਿੱਚ ਬੇਹੱਦ ਲਾਹੇਵੰਦ ਸਿੱਧ ਹੁੰਦੇ ਹਨ ਜਿਸ ਨਾਲ ਉਨ੍ਹਾਂ ਅੰਦਰਲਾ ਆਤਮ ਵਿਸ਼ਵਾਸ ਤਾਂ ਵਧਦਾ ਹੀ ਹੈ ਨਾਲ
ਹੀ ਇਕ ਅਜਿਹਾ ਮੰਚ ਵੀ ਪ੍ਰਾਪਤ ਹੁੰਦਾ ਹੈ ਜਿਸ ਦੇ ਰਾਹੀਂ ਉਹ ਆਪਣੀ ਕਲਾ ਨੂੰ ਬਾਖੂਬੀ ਪ੍ਰਦਰਸ਼ਿਤ ਕਰ ਸਕਣ। ਇਨ੍ਹਾਂ
ਮੁਕਾਬਲਿਆਂ ਦੇ ਨਤੀਜਿਆਂ ਵਿੱਚੋਂ ਲੈਂਡਸਕੇਪ ਮੁਕਾਬਲੇ ਵਿੱਚ ਕੁਲਦੀਪ ਕੌਰ ਪਹਿਲੇ ਸਥਾਨ 'ਤੇ ਰਹੀ, ਜਸਨੀਤ ਕੌਰ ਨੇ ਦੂਸਰਾ
ਸਥਾਨ ਹਾਸਿਲ ਕੀਤਾ ਅਤੇ ਅੰਕਿਤਾ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਕੋਲਾਜ ਮੁਕਾਬਲੇ ਵਿੱਚ ਜਸਪ੍ਰੀਤ ਪਹਿਲੇ, ਪਲਕ
ਦੂਸਰੇ ਅਤੇ ਮਨਮੀਤ ਤੀਸਰੇ ਸਥਾਨ 'ਤੇ ਰਹੀ। ਇਸ ਦੇ ਨਾਲ ਹੀ ਜਿਥੇ ਪੋਸਟਰ ਮੇਕਿੰਗ ਮੁਕਾਬਲੇ ਵਿੱਚੋਂ ਤਨਵੀ ਨੂੰ ਪਹਿਲਾ
ਸਥਾਨ ਪ੍ਰਾਪਤ ਹੋਇਆ, ਖੁਸ਼ਬੂ ਨੂੰ ਦੂਸਰਾ ਅਤੇ ਮੁਸਕਾਨ ਨੇ ਤੀਸਰਾ ਸਥਾਨ ਹਾਸਿਲ ਕੀਤਾ ਉੱਥੇ ਨਾਲ ਹੀ ਕਲੇਅ ਮਾਡਲਿੰਗ
ਵਿੱਚ ਸੋਨੀਆ ਪਹਿਲੇ ਅਤੇ ਜਸਨੀਤ ਦੂਸਰੇ ਸਥਾਨ 'ਤੇ ਰਹੀ ਅਤੇ ਨਾਲ ਹੀ ਕਾਰਟੂਨਿੰਗ ਮੁਕਾਬਲੇ ਵਿੱਚੋਂ ਕਮਲਪ੍ਰੀਤ ਕੌਰ ਨੇ
ਪਹਿਲਾ ਅਤੇ ਵੰਸ਼ਿਤਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਸੰਗੀਤ ਮੁਕਾਬਲਿਆਂ ਦੇ ਵਿਚ ਪਹਿਲਾ ਸਥਾਨ ਬੰਦਨਾ ਨੇ ਹਾਸਿਲ
ਕੀਤਾ। ਜੈਸਿਕਾ ਅਤੇ ਮੇਹਰ ਸਾਂਝੇ ਤੌਰ ਤੇ ਦੂਸਰੇ ਸਥਾਨ 'ਤੇ ਰਹੀਆਂ ਅਤੇ ਅਰਜੁਨਾ ਦੇ ਨਾਲ-ਨਾਲ ਚਰਨਜੀਤ ਕੌਰ ਨੇ ਤੀਸਰਾ
ਸਥਾਨ ਹਾਸਿਲ ਕੀਤਾ।ਰਜਨੀ ਅਤੇ ਰਮਨੀਤ ਨੂੰ ਇਸ ਮੁਕਾਬਲੇ ਦੇ ਵਿੱਚ ਹੌਸਲਾ ਅਫਜ਼ਾਈ ਇਨਾਮ ਦੇ ਲਈ ਚੁਣਿਆ ਗਿਆ। ਇਸ
ਤੋਂ ਇਲਾਵਾ ਕੁਇਜ਼ ਮੁਕਾਬਲੇ ਦੇ ਵਿੱਚੋਂ ਆਂਚਲ ਨੇ ਪਹਿਲਾ ਸਥਾਨ ਆਪਣੇ ਨਾਮ ਕਰਵਾਇਆ। ਨਿੱਕੀ ਦੂਸਰੇ ਸਥਾਨ 'ਤੇ ਰਹੀ ਅਤੇ
ਵਿਭੂਤੀ ਨੂੰ ਤੀਸਰਾ ਸਥਾਨ ਹਾਸਿਲ ਹੋਇਆ। ਫੋਟੋਗ੍ਰਾਫ਼ੀ ਮੁਕਾਬਲਿਆਂ ਦੇ ਵਿੱਚੋਂ ਦਮਿਤਾ ਨੂੰ ਪਹਿਲਾ, ਪ੍ਰਾਚੀ ਨੂੰ ਦੂਸਰਾ ਅਤੇ
ਦਵਿੰਦਰ ਨੂੰ ਤੀਸਰਾ ਸਥਾਨ ਹਾਸਿਲ ਹੋਇਆ। ਇਸ ਦੇ ਨਾਲ ਹੀ ਕਵਿਤਾ ਉਚਾਰਣ ਮੁਕਾਬਲਿਆਂ ਦੇ ਵਿੱਚੋਂ ਕਨੂਪ੍ਰਿਆ ਨੂੰ ਪਹਿਲਾ
ਸਥਾਨ ਪ੍ਰਾਪਤ ਹੋਇਆ। ਖੁਸ਼ੀ ਦੂਸਰੇ ਸਥਾਨ 'ਤੇ ਰਹੀ ਜਦਕਿ ਮਲਿਕਾ ਨੇ ਤੀਸਰਾ ਸਥਾਨ ਆਪਣੇ ਨਾਮ ਕਰਵਾਇਆ। ਇਸ
ਮੁਕਾਬਲੇ ਵਿਚੋਂ ਆਰਤੀ ਨੇ ਹੌਸਲਾ ਅਫਜ਼ਾਈ ਇਨਾਮ ਹਾਸਿਲ ਕੀਤਾ। ਡੈਕਲਾਮੇਸ਼ਨ ਮੁਕਾਬਲੇ ਵਿੱਚੋਂ ਕੀਰਤੀ ਪਹਿਲੇ ਸਥਾਨ 'ਤੇ,
ਨਵਨੀਤ ਦੂਸਰੇ ਸਥਾਨ 'ਤੇ ਅਤੇ ਗੀਤਿਕਾ ਤੀਸਰੇ ਸਥਾਨ 'ਤੇ ਰਹੀ ਜਦਕਿ ਹੌਸਲਾ ਅਫਜ਼ਾਈ ਇਨਾਮ ਦੇ ਲਈ ਦਮਿਕਾ ਨੂੰ
ਚੁਣਿਆ ਗਿਆ। ਡਿਬੇਟ ਮੁਕਾਬਲਿਆਂ ਦੇ ਵਿੱਚੋਂ ਸਵਾਤੀ ਨੂੰ ਪਹਿਲਾ ਸਥਾਨ ਹਾਸਿਲ ਹੋਇਆ। ਅਨਮੋਲ ਦੂਸਰੇ ਸਥਾਨ 'ਤੇ ਰਹੀ
ਅਤੇ ਤਨਵੀ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ। ਇਸ ਹੀ ਮੁਕਾਬਲੇ ਦੇ ਵਿੱਚੋਂ ਮੁਸਕਾਨ ਨੂੰ ਹੌਸਲਾ ਅਫ਼ਜ਼ਾਈ ਇਨਾਮ ਦੇ ਲਈ
ਚੁਣਿਆ ਗਿਆ। ਫਲਾਵਰ ਅਰੇਂਜਮੈਂਟ ਮੁਕਾਬਲਿਆਂ ਦੇ ਵਿੱਚੋਂ ਪੂਨਮ ਪਹਿਲੇ ਸਥਾਨ ਅਤੇ ਸਾਕਸ਼ੀ ਦੂਸਰੇ ਸਥਾਨ 'ਤੇ ਰਹੀ ।ਫੈਂਸੀ
ਡਰੈੱਸ ਮੁਕਾਬਲਿਆਂ ਦੇ ਵਿੱਚੋਂ ਕੋਰੋਨਾ ਅਤੇ ਵੈਕਸੀਨ ਨੂੰ ਪੇਸ਼ ਕਰਦੀਆਂ ਹੋਈਆਂ ਮੇਗਦੀਪ ਅਤੇ ਸੁਖਨੰਦਨ ਪਹਿਲੇ ਸਥਾਨ 'ਤੇ
ਰਹੀਆਂ। ਬੰਗਾਲੀ ਵਰ-ਵਧੂ ਨੂੰ ਪੇਸ਼ ਕਰਦੇ ਹੋਏ ਖ਼ੁਸ਼ੀ ਅਤੇ ਮੁਸਕਾਨਦੀਪ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ ਜਦਕਿ ਤੀਸਰੇ
ਸਥਾਨ ਦੇ ਲਈ ਫਰੋਜ਼ਨ ਪ੍ਰਿੰਸੈਸ ਦਾ ਕਿਰਦਾਰ ਪੇਸ਼ ਕਰਨ ਵਾਲੀ ਸ਼ਿਰੀਨ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਰਾਧਾ ਅਤੇ ਕ੍ਰਿਸ਼ਨ
ਦੇ ਰੂਪ ਸਟੇਜ ਤੇ ਆਪਣੀ ਹਾਜ਼ਰੀ ਲਵਾਉਣ ਵਾਲੀਆਂ ਜਸਮੀਨ ਅਤੇ ਮਨਮੀਤ ਨੂੰ ਹੌਸਲਾ ਅਫਜ਼ਾਈ ਇਨਾਮ ਪ੍ਰਦਾਨ ਕੀਤਾ ਗਿਆ
।ਸੋਲੋ ਡਾਂਸ ਮੁਕਾਬਲਿਆਂ ਦੇ ਵਿਚ ਸਮੈਸਟਰ ਪਹਿਲਾ ਵਿੱਚੋਂ ਅੰਸ਼ੂਮਨ ਪਹਿਲੀ, ਆਰਤੀ ਦੂਸਰੇ ਅਤੇ ਖ਼ੁਸ਼ੀ ਤੀਸਰੇ ਸਥਾਨ 'ਤੇ ਰਹੀ
ਜਦਕਿ ਸਮੈਸਟਰ ਤੀਸਰਾ ਵਿੱਚੋਂ ਸ਼ਰੁਤੀ ਨੇ ਪਹਿਲਾ ਸਥਾਨ ਹਾਸਿਲ ਕੀਤਾ । ਅੰਗਮ ਗਰਗ ਨੇ ਦੂਸਰਾ ਅਤੇ ਹਰਜੋਤ ਅਤੇ
ਨਿਕਿਤਾ ਨੇ ਸਾਂਝੇ ਤੌਰ 'ਤੇ ਤੀਸਰਾ ਸਥਾਨ ਹਾਸਿਲ ਕੀਤਾ । ਡਿਊਟ ਸਾਂਗ ਮੁਕਾਬਲੇ ਦੇ ਵਿੱਚੋਂ ਪਹਿਲਾ ਸਥਾਨ ਪਮਨੀਕ ਅਤੇ
ਗੁਰਪ੍ਰੀਤ ਨੂੰ ਪ੍ਰਾਪਤ ਹੋਇਆ ਅਤੇ ਜਸਕਿਰਨ ਅਤੇ ਰੌਸ਼ਨੀ ਦੂਸਰੇ ਸਥਾਨ ਦੀਆਂ ਹੱਕਦਾਰ ਬਣੀਆਂ। ਮਾਡਲਿੰਗ ਦੇ ਵਿਚ ਮਿਸ
ਫਰੈਸ਼ਰ ਦਾ ਤਾਜ ਦਮਿਕਾ ਅਤੇ ਜਸਮੀਨ ਦੇ ਸਿਰ ਸਜਿਆ। ਬੈਸਟ ਅਟਾਇਰ ਦੇ ਲਈ ਅਨਮੋਲ ਨੂੰ ਚੁਣਿਆ ਗਿਆ। ਸ਼ੀਰੀਨ ਮਿਸ
ਐਲੀਗੇਂਟ ਬਣੀ। ਮਿਸ ਬਿਊਟੀਫੁਲ ਸਮਾਈਲ ਦਾ ਖਿਤਾਬ ਭਾਵਿਕਾ ਨੂੰ ਪ੍ਰਾਪਤ ਹੋਇਆ ਜਦਕਿ ਮਿਸ ਕਾਨਫੀਡੈਂਟ ਨਿਕਿਤਾ ਅਤੇ
ਮਿਸ ਗ੍ਰੇਸਫੁੱਲ ਅਕਸ਼ਿਤਾ ਚੁਣੀਆਂ ਗਈਆਂ। ਮੈਡਮ ਪ੍ਰਿੰਸੀਪਲ ਨੇ ਸਮੂਹ ਜੇਤੂਆਂ ਨੂੰ ਇਨਾਮ ਵੰਡਦੇ ਹੋਏ ਇਸ ਸਫਲ ਆਯੋਜਨ ਦੇ
ਲਈ ਡਾ. ਗੁਰਜੋਤ, ਡੀਨ, ਈ.ਸੀ.ਏ. ਅਤੇ ਸਮੂਹ ਟੀਮ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।