ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂਵਿਦਿਆਲਾ ਜਲੰਧਰ ਦੇ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ
ਦੇ ਅੰਤਰਗਤ ਸਫ਼ਲਤਾਪੂਰਵਕ ਚੱਲ ਰਹੇ ਹੌਸਪੀਟੈਲਿਟੀ ਐਂਡ ਟੂਰਿਜ਼ਮ ਵਿਭਾਗ ਦੁਆਰਾ ਵਿਸ਼ਵ ਭੋਜਨ ਦਿਵਸ ਮਨਾਇਆ
ਗਿਆ। ਇਸ ਮੌਕੇ ਤੇ ਸੰਤੁਲਿਤ ਖੁਰਾਕ ਅਤੇ ਸਾਫ ਸੁਥਰੇ ਭੋਜਨ ਦੇ ਸੇਵਨ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ
ਪੋਸਟਰ ਮੇਕਿੰਗ ਮੁਕਾਬਲੇ ਦੇ ਆਯੋਜਨ ਦੇ ਨਾਲ-ਨਾਲ ਜਾਗਰੂਕਤਾ ਰੈਲੀ ਵੀ ਕੱਢੀ ਗਈ ਜਿਨ੍ਹਾਂ ਵਿੱਚ ਵਿਦਿਆਰਥਣਾਂ ਨੇ ਪੂਰੇ ਜੋਸ਼
ਅਤੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਸੇਫ ਫੂਡ ਨਾਓ ਫੌਰ ਏ ਹੈਲਦੀ ਟੂਮਾਰੋ ਵਿਸ਼ੇ 'ਤੇ ਖੂਬਸੂਰਤ ਪੋਸਟਰ
ਤਿਆਰ ਕਰਕੇ ਵਿਭਿੰਨ ਖਾਧ ਪਦਾਰਥਾਂ ਦੇ ਗੁਣਾਂ ਨੂੰ ਬਿਆਨ ਕਰਨ ਦੇ ਨਾਲ-ਨਾਲ ਭੋਜਨ ਸਬੰਧੀ ਗਲਤ ਆਦਤਾਂ ਅਤੇ ਜ਼ਿਆਦਾ
ਮਾਤਰਾ ਵਿੱਚ ਵਿੱਚ ਜੰਕ ਫੂਡ ਦੇ ਸੇਵਨ ਦੀ ਕੁਫ਼ਾਇਦਿਆਂ ਤੋਂ ਵੀ ਬਾਖ਼ੂਬੀ ਜਾਣੂ ਕਰਵਾਇਆ। ਇਸ ਮੁਕਾਬਲੇ ਵਿੱਚੋਂ ਗਗਨਦੀਪ
ਕੌਰ ਪਹਿਲੇ ਸਥਾਨ 'ਤੇ ਰਹੀ। ਗੁਰਪ੍ਰੀਤ ਕੌਰ ਨੇ ਦੂਸਰਾ ਅਤੇ ਸਲੋਨੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ
ਵਿਦਿਆਰਥਣਾਂ ਨੇ ਸੰਤੁਲਿਤ ਆਹਾਰ ਨੂੰ ਪ੍ਰਭਾਸ਼ਿਤ ਕਰਦੇ ਹੋਏ ਵਿਭਿੰਨ ਵਿਅੰਜਨ ਤਿਆਰ ਕਰਕੇ ਉਨ੍ਹਾਂ ਦੀ ਵਿਕਰੀ ਵੀ ਕੀਤੀ।
ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਤੰਦਰੁਸਤ ਅਤੇ ਨਿਰੋਗ ਜੀਵਨ ਦੇ
ਵਿੱਚ ਸ਼ੁੱਧ ਅਤੇ ਸੰਤੁਲਿਤ ਆਹਾਰ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ ਅਤੇ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਭੋਜਨ ਸਬੰਧੀ ਸਹੀ ਆਦਤਾਂ
ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸਮੇਂ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਇਨ੍ਹਾਂ ਵਿਸ਼ੇਸ਼ ਗਤੀਵਿਧੀਆਂ ਦੇ ਆਯੋਜਨ ਦੇ
ਲਈ ਡਾ. ਗੋਪੀ ਸ਼ਰਮਾ, ਡਾਇਰੈਕਟਰ, ਕੌਸ਼ਲ ਕੇਂਦਰ ਅਤੇ ਡਾ. ਆਸ਼ੀਸ਼ ਰੈਣਾ, ਹੌਸਪੀਟੈਲਿਟੀ ਐਂਡ ਟੂਰਿਜ਼ਮ ਵਿਭਾਗ ਦੁਆਰਾ
ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।