ਜਲੰਧਰ : ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ, ਆਟੋਨਾਮਸ ਅਤੇ ਭਾਰਤ
ਦੇ ਨੰਬਰ-1 ਕਾਲਜ (ਇੰਡੀਆ ਟੂਡੇ 2019 ਦੀ ਰੈਕਿੰਗ ਅਨੁਸਾਰ) ਜਲੰਧਰ ਦੇ
ਬਾਟਨੀ ਵਿਭਾਗ ਵੱਲੋਂ ਵੇਸਟ ਵਾਟਰ ਟ੍ਰੀਟਮੈਂਟ ਵਿਸ਼ੇ ਤੇ ਇੱਕ ਲੈਕਚਰ ਕਮ
ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡਾ. ਦਿਨੇਸ਼ ਗੋਇਲ, ਬਾਇਓਟੈਕਨੋਲੌਜੀ
ਵਿਭਾਗ, ਥਾਪਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ
ਟੈਕਨੋਲੌਜੀ, ਪਟਿਆਲਾ ਨੇ ਇਸ ਆਯੋਜਨ ਦੌਰਾਨ ਬਤੌਰ ਮੁਖ ਬੁਲਾਰਾ ਸ਼ਿਰਕਤ
ਕੀਤੀ। ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦਿਆਂ ਹੋਇਆਂ ਡਾ. ਦਿਨੇਸ਼ ਨੇ ਪਾਣੀ
ਦੀ ਮਹੱਤਤਾ ਸੰਬੰਧੀ ਗੱਲ ਕਰਦਿਆਂ ਹੋਇਆਂ ਪਾਣੀ ਦੇ ਪ੍ਰਦੂਸ਼ਣ ਪਿੱਛੇ
ਵਿਭਿੰਨ ਕਾਰਨਾਂ ਸੰਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਅਤੇ ਨਾਲ ਹੀ
ਮਨੁੱਖੀ ਸਿਹਤ ਅਤੇ ਵਾਤਾਵਰਨ ਤੇ ਪੈਂਦੇ ਇਸਦੇ ਬੁਰੇ ਪ੍ਰਭਾਵਾਂ ਸੰਬੰਧੀ ਵੀ ਸਭ
ਦਾ ਧਿਆਨ ਕੇਂਦਰਿਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਵਿਭਿੰਨ ਸੰਸਥਾਵਾਂ
ਵੱਲੋਂ ਰੇਨ ਵਾਟਰ ਹਾਰਵੈਸਟਿੰਗ ਜਿਹੇ ਕਈ ਵਾਟਰ ਵੇਸਟ ਟ੍ਰੀਟਮੈਂਟ ਬਾਰੇ
ਵੀ ਵਿਦਿਆਰਥਣਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ। ਇਸਤੋਂ ਇਲਾਵਾ ਇਸ
ਮੌਕੇ ਆਯੋਜਿਤ ਹੋਈ ਵਰਕਸ਼ਾਪ ਦੇ ਵਿਚ ਡਾ. ਗੋਇਲ ਨੇ ਵਿਦਿਆਰਥਣਾਂ ਨੂੰ
ਪ੍ਰਦੂਸ਼ਿਤ ਅਤੇ ਪ੍ਰਦੂਸ਼ਣ ਰਹਿਤ ਪਾਣੀ ਦੇ ਨਮੂਨਿਆਂ ਦੀ ਪੜਤਾਲ ਸੰਬੰਧੀ
ਵਿਹਾਰਿਕ ਜਾਣਕਾਰੀ ਪ੍ਰਦਾਨ ਕੀਤੀ ਜਿਸ ਦੌਰਾਨ ਵਿਦਿਆਰਥਣਾਂ ਨੇ ਪਾਣੀ
ਵਿਚ ਪੀ.ਐਚ., ਟੀ.ਡੀ.ਐਸ., ਡੀ.ਓ, ਈ.ਸੀ. ਆਦਿ ਸੰਬੰਧੀ ਜਾਂਚ ਕੀਤੀ
ਅਤੇ ਨਾਲ ਹੀ ਪਾਣੀ ਵਿਚਲੇ ਬੈਕਟੀਰੀਆ ਦੇ ਵਿਸ਼ਲੇਸ਼ਣ ਸੰਬੰਧੀ ਵੀ
ਸਿੱਖਿਆ। ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥਣਾਂ ਵੱਲੋਂ ਪੁੱਛੇ ਗਏ
ਵਿਭਿੰਨ ਸਵਾਲਾਂ ਦਾ ਜਵਾਬ ਵੀ ਮਾਹਿਰ ਮਹਿਮਾਨ ਵੱਲੋਂ ਤਸੱਲੀਬਖਸ਼ ਢੰਗ ਨਾਲ
ਦਿੱਤਾ ਗਿਆ। ਵਿਦਿਆਲਾ ਪਿ੍ਰੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਡਾ.
ਗੋਇਲ ਦੁਆਰਾ ਵਿਸ਼ੇ ਸੰਬੰਧੀ ਪ੍ਰਦਾਨ ਕੀਤੀ ਗਈ ਮਹੱਤਵਪੂਰਨ ਜਾਣਕਾਰੀ
ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਬਾਟਨੀ ਵਿਭਾਗ ਵੱਲੋਂ
ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ।