ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ , ਕੰਨਿਆ ਮਹਾ ਵਿਦਿਆਲਿਆ, ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ
ਲਈ ਨਿਰੰਤਰ ਯਤਨਸ਼ੀਲ ਰਹੀ ਹੈ। ਔਰਤਾਂ ਨੂੰ ਵਿਸ਼ਵਵਿਆਪੀ ਤੌਰ ਤੇ ਰੁਜ਼ਗਾਰ ਪ੍ਰਾਪਤੀ ਲਈ ਸਮਰੱਥ ਬਣਾਉਣ ਦੇ ਆਪਣੇ
ਦ੍ਰਿਸ਼ਟੀਕੋਣ ਅਤੇ ਮਿਸ਼ਨ ਦੇ ਮੱਦੇਨਜ਼ਰ, ਕਰੀਅਰ ਕਾਉਂਸਲਿੰਗ ਅਤੇ ਕਰੀਅਰ ਜਾਗਰੂਕਤਾ ਸਬੰਧੀ ਵੱਖ-ਵੱਖ ਸੈਮੀਨਾਰ,
ਵਰਕਸ਼ਾਪਾਂ, ਐਕਸਟੈਂਸ਼ਨ ਲੈਕਚਰ ਅਤੇ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤੇ ਜਾਂਦੇ ਰਹਿੰਦੇ ਹਨ। ਇਸ ਲੜੀ ਅੱਗੇ ਵਧਾਉਂਦੇ
ਹੋਏ ਹਾਓ ਟੂ ਕਰੈਕ ਸਿਵਲ ਸਰਵਿਸਿਜ਼ ਐਗਜ਼ਾਮ ਇਨ ਦਿ ਫਸਟ ਅਟੈਂਪਟ ਵਿਸ਼ੇ ਤੇ ਐਕਸਟੈਂਸ਼ਨ ਲੈਕਚਰ ਆਯੋਜਿਤ
ਕਰਵਾਇਆ ਗਿਆ । ਡਾ: ਮਧੁਰ ਮਹਾਜਨ, ਸੀਨੀਅਰ ਫੈਕਲਟੀ, ਪੀ. ਜੀ. ਡਿਪਾਰਟਮੈਂਟ ਆਫ ਇਕਨਾਮਿਕਸ,
ਜੀ.ਜੀ.ਡੀ.ਐਸ.ਡੀ. ਕਾਲਜ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਸਰੋਤ ਬੁਲਾਰੇ ਵਜੋਂ ਵਿਦਿਆਰਥਣਾਂ ਦੇ ਰੂਬਰੂ ਹੋਏ।ਦੇਸ਼ ਦੇ
ਪ੍ਰਸਿੱਧ ਆਈ ਏ ਐਸ ਕੋਚ ਡਾ ਮਧੁਰ ਨੇ ਲੈਕਚਰ ਦੌਰਾਨ ਸੰਬੋਧਿਤ ਹੁੰਦੇ ਹੋਏ ਵਿਦਿਆਰਥਣਾਂ ਨੂੰ ਸਿਵਲ ਸਰਵਿਸਿਜ਼ ਪ੍ਰੀਖਿਆਵਾਂ
ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦੇਣ ਦੇ ਨਾਲ-ਨਾਲ ਅਜਿਹੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ 7 ਜ਼ਰੂਰੀ ਰਣਨੀਤੀਆਂ ਬਾਰੇ
ਮਹੱਤਵਪੂਰਨ ਗਿਆਨ ਸਾਂਝਾ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦੇ ਹੋਏ ਯੂ.ਪੀ.ਐਸ.ਸੀ. ਦੇ
ਵੱਖ -ਵੱਖ ਉਹਨਾਂ ਰੈਂਕ ਧਾਰਕਾਂ ਦੀਆਂ ਉਦਾਹਰਣਾਂ ਦਿੱਤੀਆਂ ਜਿਨ੍ਹਾਂ ਨੇ ਮਾੜੇ ਹਾਲਾਤਾਂ ਅਤੇ ਵਿੱਤੀ ਰੁਕਾਵਟਾਂ ਦੇ ਬਾਵਜੂਦ
ਪ੍ਰੀਖਿਆਵਾਂ ਪਾਸ ਕਰਕੇ ਬਾਕੀਆਂ ਦੇ ਲਈ ਮਿਸਾਲ ਕਾਇਮ ਕੀਤੀ ਹੈ । ਅੱਗੇ ਗੱਲ ਕਰਦੇ ਹੋਏ ਡਾ ਮਧੁਰ ਨੇ ਵਿਦਿਆਰਥੀਆਂ ਨੂੰ
ਵੱਡੇ ਸੁਪਨੇ ਵੇਖਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਸਮੇਂ ਦਾ 100% ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਟੀਚਿਆਂ ਵਿੱਚ
ਬਦਲਣ ਦੇ ਯਤਨਾਂ ਵੱਲ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਵਿਦਿਆਰਥਣਾਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਨੂੰ ਬਹੁਤ
ਸੁਚੱਜੇ ਢੰਗ ਨਾਲ ਸੰਬੋਧਿਤ ਕੀਤਾ ਅਤੇ ਇਹਨਾਂ ਪ੍ਰੀਖਿਆਵਾਂ ਦੇ ਸੰਬੰਧ ਵਿੱਚ ਉਹਨਾਂ ਦੀਆਂ ਸਾਰੀਆਂ ਸ਼ੰਕਿਆਵਾਂ ਅਤੇ ਖਦਸ਼ਿਆਂ
ਨੂੰ ਦੂਰ ਕੀਤਾ । ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਨੂੰ ਵਿਸ਼ੇ ਸਬੰਧੀ ਮਹੱਤਵਪੂਰਨ ਜਾਣਕਾਰੀ
ਪ੍ਰਦਾਨ ਕਰਨ ਦੇ ਲਈ ਡਾ. ਮਧੁਰ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਦੱਸਿਆ ਵਿਦਿਆਲਾ ਵਿਖੇ 2015 ਤੋਂ ਸਕੂਲ ਫਾਰ
ਕੰਪੀਟੀਟਿਵ ਐਗਜ਼ਾਮ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉੱਤਮਤਾ
ਪ੍ਰਾਪਤ ਕਰਨ ਵਿੱਚ ਇਹ ਸਕੂਲ ਬੇਹੱਦ ਕਾਰਗਰ ਸਾਬਿਤ ਹੋ ਰਿਹਾ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ
ਸਮੂਹ ਆਯੋਜਕ ਮੰਡਲ ਮੁਬਾਰਕਬਾਦ ਦਿੱਤੀ ।