ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆਂ ਮਹਾਂ ਵਿਦਿਆਲਿਆ, ਜਲੰਧਰ ਵਿਖੇ 136ਵੇਂ ਸਰਸਵਤੀ ਪੂਜਨ ਸਮਾਰੋਹ
ਦਾ ਸਫਲ ਆਯੋਜਨ ਕਰਵਾਇਆ ਗਿਆ। ਵੰਦੇ ਮਾਤਰਮ ਉਪਰੰਤ ਜਯੋਤੀ ਪ੍ਰਜਵਲਨ ਦੇ ਨਾਲ ਆਰੰਭ ਹੋਏ ਇਸ ਸਮਾਗਮ ਵਿੱਚ
ਪ੍ਰੋ. ਸ਼ਵੇਤਾ ਸ਼ਿਨੌਏ, ਮੁਖੀ, ਡਿਪਾਰਟਮੈਂਟ ਆਫ ਸਪੋਰਟਸ ਮੈਡੀਸਨ ਐਂਡ ਫਿਜ਼ਿਓਥੈਰੇਪੀ, ਗੁਰੂ ਨਾਨਕ ਦੇਵ ਯੂਨੀਵਰਸਿਟੀ,
ਅੰਮ੍ਰਿਤਸਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਡਾ. ਸੁਸ਼ਮਾ ਚੋਪਡ਼ਾ, ਸੈਕਟਰੀ, ਕੇ.ਐਮ.ਵੀ. ਮੈਨੇਜਿੰਗ ਕਮੇਟੀ ਦੁਆਰਾ
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਗਈ। ਇਸ ਤੋਂ ਇਲਾਵਾ ਕਾਲਜ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ੍ਰੀਮਤੀ ਸੁਸ਼ੀਲਾ ਭਗਤ,
ਸ਼੍ਰੀਮਤੀ ਨੀਰੂ ਕਪੂਰ ਅਤੇ ਡਾ. ਸੱਤਪਾਲ ਗੁਪਤਾ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਆਏ ਹੋਏ ਸਮੂਹ ਮਹਿਮਾਨਾਂ ਦਾ ਸਵਾਗਤ
ਕਰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਪਰੰਪਰਾਗਤ ਸਰਸਵਤੀ ਪੂਜਾ ਦੀ ਮਹੱਤਤਾ ਤੋਂ ਜਾਣੂ
ਕਰਵਾਉਂਦੇ ਹੋਏ ਵਿੱਦਿਅਕ, ਸਹਿ-ਵਿੱਦਿਅਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਾਲ-ਨਾਲ ਖੇਡ ਜਗਤ ਵਿਚ ਵਿਦਿਆਲਾ
ਦੀਆਂ ਵਿਦਿਆਰਥਣਾਂ ਦੁਆਰਾ ਮਾਰੀਆਂ ਗਈਆਂ ਮੱਲਾਂ ਅਤੇ ਹਾਸਿਲ ਸਫ਼ਲਤਾ ਨੂੰ ਵਿਸਥਾਰ ਸਹਿਤ ਪੇਸ਼ ਕੀਤਾ ਅਤੇ ਨਾਲ ਹੀ
ਵਿਦਿਆਰਥਣਾਂ ਦੀ ਸਫ਼ਲ ਭਵਿੱਖ ਦੀ ਕਾਮਨਾ ਕੀਤੀ। ਸਰਸਵਤੀ ਪੂਜਾ ਦੇ ਗੀਤਾਂ ਦੀਆਂ ਸੰਗੀਤਕ ਧੁਨਾਂ ਦੇ ਵਿੱਚ ਪੁਰਾਣੀਆਂ
ਵਿਦਿਆਰਥਣਾਂ ਨੇ ਨਵੀਂਆਂ ਵਿਦਿਆਰਥਣਾਂ ਨੂੰ ਦਿਲੋਂ ਜੀ ਆਇਆਂ ਆਖਿਆ। ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ
ਫੈਸ਼ਨ ਡਿਜ਼ਾਈਨਿੰਗ ਦੀਆਂ ਇੰਟਲੈਕਚੂਅਲ ਪ੍ਰਾਪਰਟੀ ਰਾਈਟਸ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੇ ਨਾਲ-ਨਾਲ ਪੋਸਟ
ਗ੍ਰੈਜੂਏਟ ਡਿਪਾਰਟਮੈਂਟ ਸਾਇਕੋਲੌਜੀ ਦੀਆਂ ਹੰਗਰੀ ਦੀਆਂ ਯੂਨੀਵਰਸਿਟੀਆਂ ਤੋਂ ਸਕਾਲਰਸ਼ਿਪ ਹਾਸਿਲ ਕਰਨ ਵਾਲੀਆਂ
ਵਿਦਿਆਰਥਣਾਂ ਦੇ ਸਨਮਾਨ ਤੋਂ ਇਲਾਵਾ ਫਿਜ਼ਿਕਸ ਵਿਭਾਗ ਦੀ ਵਿਦਿਆਰਥਣ ਸੰਦੀਪ ਕੌਰ ਨੂੰ ਵੀ ਇਟਾਲੀਅਨ ਯੂਨੀਵਰਸਿਟੀ ਤੋਂ
ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ ਕਰਨ 'ਤੇ ਮਹਿਮਾਨਾਂ ਦੁਆਰਾ ਸਨਮਾਨਿਆ ਗਿਆ। ਇਸ ਦੇ ਨਾਲ ਹੀ ਅਨੁਵਾਦ, ਖੋਜ,
ਪਬਲੀਕੇਸ਼ਨਜ਼, ਅਤੇ ਵੱਖ-ਵੱਖ ਅਕਾਦਮਿਕ ਪਹਿਲੂਆਂ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਅਧਿਆਪਕਾਂ ਦਾ ਵੀ ਇਸ ਮੌਕੇ ਤੇ
ਸਨਮਾਨ ਕੀਤਾ ਗਿਆ।ਇਸ ਤੋਂ ਉਪਰੰਤ ਮੁੱਖ ਮਹਿਮਾਨ ਡਾ. ਸ਼ਵੇਤਾ ਸ਼ਿਨੌਏ ਨੇ ਆਪਣੇ ਸੰਬੋਧਨ ਦੇ ਵਿਚ ਮਾਣਮਤੀ ਸੰਸਥਾ
ਕੰਨਿਆ ਮਹਾਂ ਵਿਦਿਆਲਾ ਦੇ ਇਸ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਹੋਣ ਨੂੰ ਆਪਣੇ ਆਪ ਲਈ ਇਕ ਵੱਡਾ ਮਾਣ ਦੱਸਿਆ।
ਪਰੰਪਰਾਵਾਂਅਤੇ ਆਧੁਨਿਕਤਾ ਦੇ ਸੁਮੇਲ ਵਾਲੀ ਇਸ ਸੰਸਥਾ ਦੀਆਂ ਪ੍ਰਾਪਤੀਆਂ ਦੀ ਸਰਾਹਨਾ ਕਰਦੇ ਹੋਏ ਮੁੱਖ ਮਹਿਮਾਨ ਨੇ ਕਿਹਾ
ਕਿ ਇਹ ਸੰਸਥਾ ਸਮੇਂ ਦੇ ਨਾਲ ਚਲਦੇ ਹੋਏ ਵਿਦਿਆਰਥਣਾਂ ਨੂੰ ਉਹ ਸਭ ਸਹੂਲਤਾਂ ਦੇ ਮੌਕੇ ਪ੍ਰਦਾਨ ਕਰਦੀ ਹੈ ਜੋ ਕਿ ਆਪਣੇ ਆਪ
ਵਿੱਚ ਮਿਸਾਲ ਹਨ। ਕਾਲਜ ਦੀ ਦੂਰਦਰਸ਼ੀ ਸੋਚ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ ਸਸ਼ਕਤ ਨਾਗਰਿਕ ਪੈਦਾ
ਕਰਨ ਦੀ ਸਮਰੱਥਾ ਰੱਖਦੀ ਹੈ। ਅੰਤ ਵਿੱਚ ਉਨ੍ਹਾਂ ਸਾਰੀਆਂ ਵਿਦਿਆਰਥਣਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਸਮਾਰੋਹ ਦੇ
ਅੰਤ ਵਿਚ ਡਾ.ਸੁਸ਼ਮਾ ਚੋਪਡ਼ਾ, ਸੈਕਟਰੀ, ਕੇ.ਐਮ.ਵੀ. ਮੈਨੇਜਿੰਗ ਕਮੇਟੀ ਨੇ ਸਮੂਹ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ
ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਉਨ੍ਹਾਂ ਜੀਵਨ ਵਿੱਚ ਇੱਕ ਸਾਰਥਕ ਉਦੇਸ਼ ਦੇ ਹੋਣ ਨੂੰ ਲਾਜ਼ਮੀ ਦੱਸਿਆ ਅਤੇ ਇਸ
ਉਦੇਸ਼ ਦੀ ਪ੍ਰਾਪਤੀ ਦੇ ਲਈ ਉਨ੍ਹਾਂ ਦ੍ਰਿੜ੍ਹ ਨਿਸ਼ਚਾ , ਆਤਮ-ਵਿਸ਼ਵਾਸ ਅਤੇ ਸਮਰਪਣ ਨੂੰ ਸਫਲਤਾ ਦੀ ਕੁੰਜੀ ਦੱਸਿਆ। ਮੈਡਮ
ਪ੍ਰਿੰਸੀਪਲ ਨੇ ਇਸ ਸਮਾਗਮ ਦੇ ਸਫਲ ਆਯੋਜਨ ਦੇ ਲਈ ਡਾ. ਮੰਜੂ ਸਾਹਨੀ, ਮੁਖੀ, ਕੈਮਿਸਟਰੀ ਵਿਭਾਗ ਅਤੇ ਡਾ. ਰੀਨਾ ਸ਼ਰਮਾ,
ਅੰਗਰੇਜ਼ੀ ਵਿਭਾਗ ਦੇ ਨਾਲ-ਨਾਲ ਸਮੂਹ ਆਯੋਜਕ ਮੰਡਲ ਦੁਆਰਾ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।