
ਅਜੀਤਵਾਲ :- ਮਾਂ-ਬਾਪ ਨੇ ਬੜੇ ਚਾਵਾਂ ਸੱਧਰਾਂ ਨਾਲ ਆਪਣੇ ਲਾਡਲੇ ਪੁੱਤਰ ਨੂੰ ਪੜਨ ਦੇ ਲਈ ਚਾਰ ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਅਰਮਾਨ ਅੱਧ ਵਿਚਕਾਰ ਹੀ ਟੁੱਟ ਜਾਣਗੇ। ਦੱਸ ਦੇਈਏ ਕਿ ਅਜੀਤਵਾਲਾ ਵਾਸੀ ਪਰਮਿੰਦਰ ਸਿੰਘ ਦਾ ਪੁੱਤਰ 15 ਮਾਰਚ 2020 ਨੂੰ ਕੈਨੇਡਾ ਦੇ ਸ਼ਹਿਰ ਮਾਂਟੀਰੀਅਲ ਦੋ ਸਾਲ ਦੇ ਡਿਪਲੋਮਾ ਬਾਬਤ ਗਿਆ ਸੀ। ਸ਼ਨੀਵਾਰ ਨੂੰ ਉਹ ਆਪਣੀ ਕਲਾਸ ਲਗਾ ਕੇ ਆਪਣੇ ਦੋਸਤਾਂ ਨਾਲ ਪੋਰਟ ਕਿਉਫ ਪਾਰਕ (ਝੀਲ) ‘ਚ ਨਹਾਉਣ ਲਈ ਚਲੇ ਗਏ, ਉਥੇ ਪਾਣੀ ਦੇ ਤੇਜ ਬਹਾਅ ਨਾਲ ਰੁੜ੍ਹ ਗਿਆ। ਉਸ ਦੇ ਦੋ ਜਗਰਾਵਾਂ ਅਤੇ ਕਰਨਾਲ ਦੇ ਦੋ ਸਾਥੀ ਬਚਾਅ ਲਈ ਗਏ। ਮੌਸਮ ਖ਼ਰਾਬ ਹੋਣ ਕਾਰਨ 15 ਘੰਟਿਆਂ ਬਾਅਦ ਲਾਸ਼ ਲੱਭੀ।