ਜਲੰਧਰ :” ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾਂ ਮਹਿਲਾਂ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ ਕਾਂਗਰਸ ਭਵਨ ਜਲੰਧਰ ਵਿੱਖੇ ਆਪਣੇ ਮਹਿਲਾਂ ਕਾਂਗਰਸਦੇ ਵਰਕਰਾ ਨਾਲ ਮੀਟਿੰਗ ਕੀਤੀ ਤੇ ਹਾਈਕਮਾਨ ਦਾ ਧੰਨਵਾਦ ਕੀਤਾ ਕਿ ਸਿਰਫ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਿਚ ਹੀ 2022 ਵਿੱਚ ਪੰਜਾਬ ਵਿੱਚ ਮੁੱਤ ਕਾਂਗਰਸ ਸਰਕਾਰ ਦੀ ਵਾਪਸੀ ਹੋਵੇਗੀ। ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਮਹਿਲਾਂ ਕਾਂਗਰਸ ਦੇ ਕੋਰੋਨਾ ਮਹਾਂਮਾਰੀ ਕਰਕੇ ਅਪਣੇ ਮੁਹੱਲੇ ਅਤੇ ਵਾਰਡਾ ਵਿੱਚ ਛੋਟੇ-ਛੋਟੇ ਗਰੁੱਪ ਬਣਾ ਕੇ ਮੀਟਿੰਗਾ ਕਰਣ ਲਈ ਕਿਹਾਤਾ ਜੋ ਕੈਂਪਟਨ ਸਰਕਾਰ ਦੁਆਰਾ ਕੀਤੇ ਕੰਮਾ ਨੂੰ ਲੋਕਾ ਤੱਕ ਪਹੁੰਚਾਇਆ ਜਾ ਸਕੇ ਇਨ੍ਹਾਂ ਕੋਰੇਨਾ ਦੇ ਹਲਾਤਾ ਵਿੱਚ ਬੁਢਾਪਾ ਅਤੇ ਵਿਧਵਾ ਪੈਂਸ਼ਨ 1 ਜੁਲਾਈ ਤੋ 1500 ਹੋ ਰਹੀ ਹੈ ਇਸ ਲਈ ਮਹਿਲਾਵਾਂ ਕੈਂਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋ ਧੰਨਵਾਦ ਕਰਦੀਆਂ ਹਨ। ਕੋਰੋਨਾ ਮਹਾਮਾਰੀ ਦੋਰਾਨ ਕੇਂਦਰ ਸਕਰਾਰ ਵੱਲੋ ਲੋੜੀਦੀ ਮਦਦ ਨਾ ਮਿਲਣ ਕਰਕੇ ਫਿਰ ਵੀ ਪੰਜਾਬ ਵਿੱਚ ਸਿਹਤ ਸੇਵਾਵਾਂ ਵਧੀਆਂ ਢੰਗ ਨਾਲ ਲਾਗੂ ਕਰਵਾਈਆ। ਅਕਾਲੀ ਬੀ ਜੇ ਪੀ ਗੰਠਬੰਦਨ ਦੀ ਸਰਕਾਰ ਦੁਆਰਾ ਪੰਜਾਬ ਜੋ ਬਹੁੱਤ ਪਿਛੜ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਦੀ ਸੂਝ ਬੂਝ ਨਾਲ ਹਲਾਤ ਬਹੁੱਤ ਸੁਧਰ ਗਏ ਹਨ। ਅੱਜ ਦੀ ਤਾਰੀਖ ਵਿੱਚ ਪੰਜਾਬ ਵਾਸੀਆਂ ਲਈ ਮੁੱਖ ਮੰਤਰੀ ਦੇ ਤੌਰ ਤੇ ਕੈਂਪਟਨ ਅਮਰਿੰਦਰ ਪਹਿਲੀ ਪਸੰਦ ਹਨ।ਇਸ ਮੌਕੇ:- ਆਸ਼ਾ, ਮਹਿੰਦਰ ਕੌਰ, ਰਣਜੀਤ ਕੌਰ, ਸੁਰਜੀਤ ਕੌਰ, ਨਵ , ਆਸ਼ਾ ਅਗਰਵਾਲ ਆਦਿ ਮਹਿਲਾ ਕਾਂਗਰਸ ਵਰਕਰ ਮੌਜੂਦ ਸਨ।