ਜਲੰਧਰ:- ਅੱਜ ਪ੍ਰੈਸ ਕਾਨਫਰੰਸ ਦੌਰਾਨ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਤਰਲੋਚਨ, ਸੂਢ ਵਿਰੋਧੀ ਪਾਰਟੀ ਦੇ ਇਸ਼ਾਰੇ ਤੇ ਨੱਚ ਰਹੇ ਹਨ। ਵਿਰੋਧੀਆਂ ਦੀ ਕਠਪੁਤਲੀ ਬਣਕੇ ਵੱਡੇ ਰਾਜਨੀਤਿਕ ਗੈਂਗ ਦੀ ਤਿਆਰੀ ਕਰ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਦਾਗ਼ ਨੇਤਾ ਹਨ ਅਤੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਲਈ ਤਤਪਰ ਰਹਿੰਦੇ ਹਨ। ਬਾਜਵਾ, ਦੂਲੋ, ਤਰਲੋਚਨ ਨੇ ਕਾਂਗਰਸ ਪਾਰਟੀ ਵਿਚ ਰਹਿਕੇ ਵੱਡੇ ਅਹੁਦਿਆਂ ਦਾ ਆਨੰਦ ਮਾਨਿਆ, ਅੱਜ ਪੰਜਾਬ ਦੀ ਜਨਤਾ ਵਲੋਂ ਨਕਾਰੇ ਹੋਏ ਲੀਡਰ ਇਹ ਤਿੰਨੇ ਨੇਤਾ ਜ਼ੀਰੋ ਪ੍ਰਫਾਰਮੈਂਸ ਲੀਡਰ ਹਨ ਜੋ ਸਿਰਫ ਫੋਕੀ ਸ਼ੋਹਰਤ ਦੇ ਭੁੱਖੇ ਹਨ। ਕਾਂਗਰਸ ਪਾਰਟੀ ਨੂੰ 20 22 ਇਲੈਕਸ਼ਨ ਵਿੱਚ ਕਮਜ਼ੋਰ ਕਰਨ ਦੀ ਸਾਜਿਸ਼ ਰਚ ਰਹੇ ਹਨ। ਨਵੀਆਂ ਪਾਰਟੀਆਂ ਦਾ ਗਠਨ ਅਤੇ ਇਹਨਾਂ ਦੀ ਭਾਸ਼ਾ ਅੰਦਰੂਨੀ ਗੱਠਜੋੜ ਦਾ ਸੰਕੇਤ ਹਨ। ਤਿੰਨ ਜਿਲਿਆਂ ਵਿਚ ਸ਼ਰਾਬ (ਜਹਿਰੀਲੀ) ਪੀਣ ਨਾਲ ਮਾਰੇ ਗਏ ਵਿਅਕਤੀਆਂ ਦੇ ਪ੍ਰੀਵਾਂਗ ਨਾਲ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਖੜੇ ਹਨ ਪਰ ਮੁੱਖ ਮੰਤਰੀ ਤੇ ਦੋਸ਼ ਲਾਵੇ ਬੇਬੁਨਿਆਦ ਹਨ। ਇਹ ਸਾਰਾ ਕਾਰਨਾਮਾ ਲੋਕਲ ਲੈਵਲ ਦੇ ਪ੍ਰਸ਼ਾਸਨਿਕ ਅਧਿਕਾਰੀ, ਜਾ ਪੁਲਿਸ ਦੇ ਛੋਟੇ ਮੁਲਾਜਮਾ ਦੀ ਮਿਲੀਭੁਗਤ ਹੋ ਸਕਤੀ ਹੈ ਜਿਸਦੀ ਇੰਨਕੁਆਰੀ ਚਲ ਰਹੀ ਹੈ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਬੇਦੋਸ਼ ਵਿਅਕਤੀਆਂ ਦਾ ਕਾਤਲ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ। ਬਾਜਵਾ, ਦੂਲੋ, ਤਰਲੋਚਨ ਆਪਣੀ ਹਾਈ ਕਮਾਂਡ ਨੂੰ ਛੱਡ ਕੇ ਹੋਰ ਥਾਵਾਂ ਤੇ ਕੈਪਟਨ ਖਿਲਾਫ ਸਾਜਿਸ਼ ਰਚ ਰਹੇ ਹਨ। ਬਾਜਵਾ, ਦੂਲੋ, ਤਰਲੋਚਨ, ਢੀਂਡਸਾ, ਬੈਸ਼ ਕਦੀ ਵੀ BJP ਦਾ ਹਿੱਸਾ ਬਣ ਸਕਦੇ ਹਨ। BJP ਵਿੱਚ ਸਿੱਖਾਂ ਦੀ ਵੱਡੇ ਪੱਧਰ ਤੇ ਭਰਤੀ ਇਸ ਗੱਲ ਦਾ ਸੰਕੇਤ ਹਨ। ਇਸ ਮੌਕੇ ਤੇ ਰਨਵੀਰ ਠਾਕੁਰ (ਜਨਰਲ ਸਕਤਰ) ਕਰਨੈਲ ਸਿੰਘ ਭਾਟੀਆ ਹਾਜ਼ਰ ਹਨ।