ਚੰਡੀਗੜ੍ਹ (ਸੁਰਿੰਦਰਪਾਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਂਸਿੰਗ ਰਾਹੀਂ ਸਾਰੇ ਸੂਬਿਆਂ ਦੇ ਮੁੱਕ ਮੰਤਰੀਆਂ ਨਾਲ ਗੱਲਬਾਤ ਕੀਤੀ ਤੇ ਕੋਵਿਡ-19 ਨਾਲ ਨਜਿੱਠਣ ਸਬੰਧੀ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹੇਠ ਲਿਖੇ ਮੁੱਦਿਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ-
1. ਟੈਸਟਿੰਗ ਸਹੂਲਤਾਂ ਨੂੰ ਹੋਰ ਵਧਾਇਆ ਜਾਵੇ
2. ਕੈਪਟਨ ਵੱਲੋਂ ਇਸ ਚੁਣੌਤੀਪੂਰਨ ਸਮੇਂ ‘ਚ ਕਿਸਾਨਾਂ ਲਈ ਬੋਨਸ ਦੇ ਨਾਲ-ਨਾਲ ਗ਼ਰੀਬਾਂ ਦੀ ਸਹਾਇਤਾ ਦੀ ਵੀ ਮੰਗ
3. ਕੈਪਟਨ ਵੱਲੋਂ ਭਾਰਤ ਸਰਕਾਰ ਨੂੰ ਉਦਯੋਗਿਕ ਕਰਜ਼ਿਆਂ ‘ਤੇ ਛੇ ਮਹੀਨਿਆਂ ਲਈ ਵਸੂਲੀ, ਵਿਆਜ ਅਤੇ ਜੁਰਮਾਨੇ ਮੁਆਫ਼ ਕਰਨ ਦੀ ਅਪੀਲ
4. ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਦੇ ਜਲਦੀ ਵਿਕਾਸ ਲਈ 500 ਕਰੋੜ ਰੁਪਏ ਦੀ ਮੰਗ
5. ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਨੂੰ ਐਮਰਜੈਂਸੀ ਰਾਹਤ ਲਈ 14ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਦੀ ਵਰਤੋਂ ਕਰਨ ਦੀ ਆਗਿਆ