ਫਗਵਾੜਾ (ਸ਼ਿਵ ਕੋੜਾ) ਕੋਰੋਨਾ ਆਫਤ ਦੇ ਚਲਦਿਆਂ ਚਿੱਟੀ ਰੋੜੀ ਪਿੰਡ ਖਜੂਰਲਾ (ਫਗਵਾੜਾ) ਵਿਖੇ 17 ਸਤੰਬਰ ਨੂੰ ਪਰਬੰਧਕ ਕਮੇਟੀ ਅਤੇ ਦੇਸ ਵਿਦੇਸ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਣ ਵਾਲਾ ਢੰਡਾ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮੁਲਤਵੀ ਕਰ ਦਿੱਤਾ ਗਿਆ ਹੈ ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਰਬੰਧਕਾਂ ਪਰਧਾਨ ਸੋਮ ਨਾਥ ਕੋਟਕਲਾਂ , ਓਮ ਪਰਕਾਸ਼ ਸਰਪੰਚ ਵਜੀਦੋਵਾਲ , ਮੱਖਣ ਲਾਲ ਅਤੇ ਜੋਗਾ ਰਾਮ ਨੇ ਦੱਸਿਆ ਕੇ 17 ਸਤੰਬਰ ਦਿਨ ਵੀਰਵਾਰ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਿਰਫ ਧਾਰਮਿਕ ਰਸਮਾਂ ਹੀ ਅਦਾ ਕੀਤੀਆਂ ਜਾਣਗੀਆਂ ।ਉਹਨਾਂ ਨੇ ਢੰਡਾ ਪਰਿਵਾਰਾਂ ਨੂੰ ਪੁਰਜੋਰ ਅਪੀਲ ਕੀਤੀ ਕੇ ਉਹ ਮੇਲੇ ਵਾਲੇ ਦਿਨ ਆਪਣੇ -ਆਪਣੇ ਘਰਾਂ ਵਿੱਚ ਹੀ ਰਹਿੰਦੇ ਹੋਏ ਆਪਣੇ ਪਿੱਤਰਾਂ ਦੀ ਯਾਦ ਵਿੱਚ ਪੂਜਾ ਕਰਨ ਉਪਰੰਤ ਪਿੱਤਰਾਂ ਦਾ ਅਸ਼ੀਰਵਾਦ ਪਰਾਪਤ ਕਰਨ ।