(ਗੁਰਦੀਪ ਸਿੰਘ ਹੋਠੀ)
ਕੋਰੋਨਾ ਦੇ ਚਲਦਿਆਂ ਲੋਕ ਘਰਾਂ ਵਿੱਚ ਬੈਠਣ ਲਈ ਮਜ਼ਬੂਰ ਹਨ l ੲਿਕ ਵੱਡਾ ੳੁਪਰਾਲਾ ਕਿਸ਼ਨਗੜ੍ਹ ਪੰਚਾਇਤ ਵੱਲੋਂ ਕੀਤਾ ਗਿਆ ਹੈ l ਜਿਸ ਦਿਨ ਤੋਂ ਲਾਕਡਾੳੂਨ ਸ਼ੁਰੂ ਹੋਇਆ ਹੈ ੳੁਸ ਦਿਨ ਤੋਂ ਹੀ ਪੰਚਾਇਤ ਵੱਲੋਂ ਘਰ-ਘਰ ਜਾ ਕੇ ਲੰਗਰ ਵੰਡਿਅਾ ਜਾ ਰਿਹਾ ਹੈ l ਕਿਸ਼ਨਗੜ੍ਹ ਦੇ ਸਰਪੰਚ ਨੇ ਦੱਸਿਆ ਕਿ ਜਿੰਨੇ ਦਿਨਾਂ ਤੋਂ ਕਰਫਿਊ ਚੱਲ ਰਿਹਾ ਹੈ ੳੁਸ ਦਿਨ ਤੋਂ ਹੀ ਘਰ-ਘਰ ਵਿੱਚ ਲੰਗਰ ਪਹੰਚਾੳੁਣ ਦੀ ਸੇਵਾ ਜਾਰੀ ਹੈ l ੳੁਹਨਾ ਨੇ ੲਿਹ ਵੀ ਕਿਹਾ ਕਿ ਅਸੀਂ ਹੁਣ ਤੱਕ 700 ਪਰਿਵਾਰਾਂ ਨੂੰ ਰਾਸ਼ਨ ਵੰਡ ਦਿੱਤਾ ਹੈ l ਜਿਸ ਵਿੱਚ ਪ੍ਰਵਾਸੀ ਮਜ਼ਦੂਰ ਵੀ ਸ਼ਾਮਿਲ ਹਨ l ਪੰਚਾਇਤ ਨੇ ਸੂਚਨਾ ਦਿੰਦੇ ਹੋਏ ਅਾਪਣੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ੲਿਹ ਵੀ ਕਿਹਾ ਕਿ ਜਿੰਨ੍ਹਾਂ ਸਮੇ ਕਰਫਿਊ ਜਾਰੀ ਰਹੇਗਾ ੳੁਹਨੇ ਸਮੇ ਲੰਗਰ ਦੀ ਸੇਵਾ ਜਾਰੀ ਰਹੇਗੀ l ਪੰਚਾਇਤ ਦੇ ਸਹਿਯੋਗੀ ਸੱਜਣਾ ਦਾ ਨਾਮ – ਡਾ. ਗੁਰਬਖਸ਼ ਸਿੰਘ ਸਵਾਮੀ, ਜਸਪਾਲ ਸਿੰਘ ਢਿੱਲੋਂ ਅੈਸ.ਅੈਸ ਬੋਰਡ, ਸਰਪੰਚ ਕਰਮਜੀਤ ਕੌਰ, ਲੰਬੜਦਾਰ ਕੁਲਵੰਤ ਸਿੰਘ, ਰਛਪਾਲ ਸਿੰਘ, ਬਹਾਦਰ ਚੰਦ, ਪੰਚ ਹਰਭਜਨ ਸਿੰਘ, ਜਸਵੀਰ ਕੁਮਾਰ, ਪੰਚ ਵਿਜੇਦੀਪ ਸਿੰਘ, ਪੰਚ ਜਸਵਿੰਦਰ ਕੌਰ, ਮਨਪ੍ਰੀਤ ਸਿੰਘ ਮਨੀ, ਅਮ੍ਰਿਤਪਾਲ ਸੋਪੀ, ਮਾਸਟਰ ਸੁਰਜੀਤ ਸਿੰਘ ਜੱਸਲ, ਚੌਂਕੀਦਾਰ ਦੇਵਰਾਜ, ਮਨਜੀਤ ਬਿੱਟੂ, ਸੋਢੀ, ਜਗਨਨਾਥ, ਰੌਕੀ, ਗੁਰਵਿੰਦਰ ਸਿੰਘ l
ਪੰਚਾਇਤ ਅਾਪਣੇ ਨਿੱਜੀ ਪ੍ਰਬੰਧਾਂ ਨਾਲ ਲੰਗਰ ਵੰਡ ਰਹੀ ਹੈ ੲਿਸ ਵਿੱਚ ਰਾਜਨੀਤੀ ਦਾ ਕੋਈ ਸਹਿਯੋਗ ਨਹੀਂ ਹੈ l