ਪੰਜਾਬ ਵਿੱਚ ਤਾਂ ਕੋਰੋਨਾ ਵਾਇਰਸ ਦੇ ਪੀੜਤ ਵੱਧ ਹੀ ਰਹੇ ਹਨ ਪਰ ਹੁਣ ਚੰਡੀਗੜ ਵਿੱਚ ਵੀ ਹੋਰ ਕੋਰੋਨਾ ਪੀੜਤ ਕੇਸ ਮਿਲੇ ਹਨ। ਇਹ ਕੋਰੋਨਾ ਪੀੜਤ ਪੀ.ਜੀ.ਆਈ. ਦੇ 2 ਮੁਲਾਜ਼ਮ ਹਨ। ਜਾਣਕਾਰੀ ਅਨੁਸਾਰ ਪੀਜੀਆਈ ਦੇ 2 ਕਰਮਚਾਰੀ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ, ਇਹ ਮੁਲਾਜ਼ਮ ਸੈਨੇਟਾਈਜੇਸ਼ਨ ਦਾ ਕੰਮ ਵੇਖਦੇ ਸਨ। ਇਸ ‘ਚੋਂ ਇਕ ਜਣਾ 30 ਸਾਲਾ, ਨਵਾਂ ਗਾਉਂ ਦਾ ਵਾਸੀ ਹੈ ਜਦਕਿ ਦੂਜਾ ਪਿੰਡ ਧਨਾਸ ਦਾ ਰਹਿਣ ਵਾਲਾ ਹੈ।