ਜਲੰਧਰ : ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਦੀ ਪ੍ਰਧਾਨਗੀ ਹੇਠ ਕੋਰੋਨਾ ਵਾਇਰਸ ਦੇ ਟੀ.ਓ.ਟੀ ਦੀ ਟ੍ਰੇਨਿੰਗ ਦਾ ਜ਼ਿਲ੍ਹਾ ਟ੍ਰੇਨਿੰਗ ਸੈਂਟਰ ਜਲੰਧਰ ਵਿਖੇ ਇੱਕ ਦਿਨਾ ਟ੍ਰੇਨਿੰਗ ਦਾ
ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਵੱਖ ਵੱਖ ਬਲਾਕਾਂ ਦੇ ਮੈਡੀਕਲ ਅਫਸਰਾਂ ਅਤੇ ਅਰਬਨਮੈਡੀਕਲ ਅਫਸਰਾ ਨੇ ਭਾਗ ਲਿਆਂ।ਟੀ.ਓ.ਟੀ ਦੀ ਟ੍ਰੇਨਿੰਗ ਵਿੱਚ ਸੰਬੋਧਨ ਕਰਦੇ ਹੋਏ ਡਾ. ਗੁਰਿੰਦਰ ਕੌਰਚਾਵਲਾ ਸਿਵਲ ਸਰਜਨ ਜਲੰਧਰ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿੱਚ ਭਾਵੇਂ ਡਰ ਦਾਮਾਹੌਲ ਬਣਿਆ ਹੋਇਆ ਹੈ ਪਰ ਇਸ ਵਾਇਰਸ ਨੂੰ ਲੈਕੇ ਜ਼ਿਆਦਾ ਡਰਨ ਦੀ ਲੋੜ ਨਹੀਂ , ਭਾਵੇਂ ਇਸਦਾ ਅਜੇ ਕੋਈ ਇਲਾਜ ਨਹੀਂ ਹੈ ਫਿਰ ਵੀ ਜਾਗਰੂਕਤਾ ਹੋਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ । ਉਨਾਕਿਹਾ ਕਿ ਜ਼ਿਲਾ ਪੱਧਰ ਤੇ ਆਪ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਤੁਸੀ ਅੱਗੇ ਜਾ ਕੇ ਆਪਣੇ ਮੈਡੀਕਲ ਸਟਾਫ ਅਤੇ ਫੀਲਡ ਸਟਾਫ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ।ਇਸ ਮੌਕੇ ਡਾ. ਤਰਸੇਮ ਲਾਲ ਮੈਡੀਕਲ ਸਪੈਸ਼ਲਿਸਟ ਸਿਵਲ ਹਸਪਤਾਲ ਜਲੰਧਰ, ਡਾ. ਸਤੀਸ਼ ਕੁਮਾਰ ਜ਼ਿਲ੍ਹਾ ਐਪੀਡੈਮੀਅੋਲੋਜਿਸਟ,ਡਾ. ਰਿਸ਼ੀ ਸ਼ਰਮਾ ਮੈਡੀਕਲ ਅਫਸਰ , ਡਾ. ਕਮਲਜੀਤ ਕੌਰ ਮਾਈਕੋਬੋਲੋਜਿਸਟ, ਅਤੇਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਲੋਂ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਟ੍ਰੇਨਰਾਂ ਵਲੋਂ ਕਿਹਾ ਗਿਆ ਕਿ ਹੱਥਾਂ ਨੂੰ ਸਾਫ ਸੁਥਰਾ ਰੱਖਿਆ ਜਾਵੇ,ਥੋੜ੍ਹੇ ਸਮੇਂ ਬਾਅਦ ਸਾਬੁਣ ਨਾਲ ਹੱਥਾਂ ਨੂੰ ਚੰਗੀ ਤਰ੍ਹਾ ਧੋਇਆ ਜਾਵੇ।ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਤੋਂ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।ਕੋਰੋਨਾ ਵਾਇਰਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਵਿਅਕਤੀ ਨੂੰ ਬੁਖਾਰ ਹੋਣਾ ,ਜ਼ੁਕਾਮ ,ਨੱਕ ਵਗਣਾ ਅਤੇ ਗਲੇ ਵਿੱਚ ਖਾਰਿਸ਼ ਹੁੰਦੀ ਹੈ ਅਤੇ ਵਿਅਕਤੀ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਕਰਦਾ ਹੈ ਅਤੇ ਸ਼ੱਕੀ ਮਰੀਜ ਦੀ ਹਿਸਟਰੀ ਬਾਹਰਲੇ ਦੇਸ਼ ਤੋਂ ਆਉਣ ਦੀ ਹੋਵੇ ਅਜਿਹੇ ਚਿੰਨ੍ਹਪਾਏ ਜਾਣ ਦੀ ਸੂਰਤ ਵਿੱਚ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।ਉਨ੍ਹਾ ਕਿਹਾ ਕਿ ਜਦ ਮਰੀਜ਼ ਖਾਂਸੀ ਕਰਦਾ ਹੈ ਜਾਂ ਛਿੱਕਦਾ ਹੈ ਤਾਂ ਵਾਇਰਸ ਆਸ ਪਾਸ ਮੌਜੂਦ ਵਿਅਕਤੀਆਂ ਤੱਕ ਫੈਲਦਾ ਹੈ ਅਤੇ ਏਸ ਦੇ ਨਾਲ ਹੀ ਨਜ਼ਦੀਕ ਪਈਆਂ ਚੀਜ਼ਾਂ ਤੇ ਵੀ ਪੁੰਹਚ ਕਰ ਜਾਂਦਾ ਹੈ । ਇਸ ਲਈ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਖਾਂਸੀ ਕਰਦੇ ਹੋਏ ਜਾਂ ਛਿੱਕਦੇ ਸਮੇਂ ਨੱਕ ਅਤੇ ਮੂੰਹ ਨੂੰ
ਰੁਮਾਲ ਨਾਲ ਢੱਕ ਲਿਆ ਜਾਵੇ। ਦਿਨ ਵਿੱਚ ਘੱਟੋ ਘੱਟ ਚਾਰ ਪੰਜ ਵਾਰੀ ਹੱਥ ਅਤੇ ਮੂੰਹ ਧੋਵੋ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ।ਸਿਹਤ ਵਿਭਾਗ ਵੱਲੋਂ ਕੋਰੋਨਾ
ਵਾਇਰਸ ਦੇ ਛੱਕੀ ਮਰੀਜ਼ਾਂ ਉੱਤੇ 28 ਦਿਨਾਂ ਤੱਕ ਨਜ਼ਰ ਰੱਖੀ ਜਾ ਰਹੀ ਹੈ। ਪਾਲਤੂ ਅਤੇ ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਨਾ ਰੱਖੋ , ਘਰੇਲੂ ਨੁਸਖਿਆਂ ਨਾਲ ਇਲਾਜ ਨਾ ਕਰੋ, ਸਗੋਂ ਮਾਹਿਰ ਡਾਕਟਰ ਦੀ ਸਲਾਹ ਨਾਲ ਦਵਾਈ ਲਓ।ਇਸ ਮੌਕੇ ਹੱਥਾਂ ਹੀ ਸਫਾਈ ਦੀ ਤਕਨੀਕ ਬਾਰੇ ਵੀ ਵਿਸਥਾਰਪੂਰਵਕ ਦੱਸਿਆ ਗਿਆ। ਅਗਰ ਕੋਈ ਸੂਚਨਾ ਲੈਣੀ ਹੋਵੇ ਤਾਂ ਫਰੀ ਡਾਇਲ 104 ਕਰੋ।