ਜਲੰਧਰ:

(ਗੁਰਦੀਪ ਸਿੰਘ ਹੋਠੀ)
ਅੱਜ ਪਿੰਡ ਬੱਲਾਂ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਰਾਸਤ ਵੰਡੀ ਗਈ ਹੈ l ੲਿਹ ਰਾਸਤ ਕੈਪਟਨ ਸਰਕਾਰ ਵੱਲੋਂ ਭੇਜੀ ਗਈ ਹੈ l ਸਰਪੰਚ ਪਰਦੀਪ ਕੁਮਾਰ ਦੀਪਾ ਨੇ ਦੱਸਿਆ ਕਿ ਅਸੀਂ ਪਿੰਡ ਬੱਲਾਂ ਵਿੱਚ 300 ਪਰਿਵਾਰਾਂ ਨੂੰ ਸੁੱਕੀ ਰਾਸਤ ਵੰਡੀ ਹੈ l ਜਿਸ ਵਿੱਚ ਦਾਲ, ਖੰਡ,ਚੌਲ ਅਾਦਿ ਜ਼ਰੂਰਤਮੰਦ ਚੀਜ਼ਾਂ ਸ਼ਾਮਿਲ ਹਨ l ਅਸੀਂ ਅੱਗੇ ਅਾੳੁੁਣ ਵਾਲੇ ਸਮੇਂ ਵਿੱਚ ਵੀ ੲਿਸੇ ਤਰਾਂ ਦੀ ਮਦਦ ਕਰਾਂਗੇ ਜਿਸ ਵਿੱਚ ਪਿੰਡ ਬੱਲਾਂ ਦੀ ਪੂਰੀ ਪੰਚਾਇਤ ਦਾ ਸਹਿਯੋਗ ਹੋਵੇਗਾ l ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ੳੁਹਨਾਂ ਦੇ ਨਾਲ ਹੀ ਅਸੀਂ ਚੌਧਰੀ ਸੁਰਿੰਦਰ ਸਿੰਘ ਅੈਮ. ਅੈਲ. ੲੇ ਕਰਤਾਰਪੁਰ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਮੁੱਖ ਰੱਖਦਿਆਂ ਹਰ ਤਰ੍ਹਾਂ ਦੀ ਜਰੂਰਤ ਵਾਸਤੇ ਅੱਗੇ ਅਾੳੁੁਣ ਦਾ ਵੀ ਵਚਨ ਦਿੱਤਾ ਹੈ l ਅਸੀਂ ਡੇਰਾ ਸੱਚਖੰਡ ਬੱਲਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਨ੍ਹਾਂ ਨੇ ਵੀ ਸਾਡੀ ਬਹੁਤ ਸਹਾੲਿਤਾ ਕੀਤੀ ਹੈ l