ਜਲੰਧਰ:(ਗੁਰਦੀਪ ਸਿੰਘ ਹੋਠੀ)

ਰਾੲਪੁਰ ਪਿੰਡ ਵਿਖੇ 200 ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆਂ ਗਿਆ l
ਪੰਜਾਬ ਸਰਕਾਰ ਦੇ ਵੱਲੋਂ ਜਾਰੀ ਹੈਲਪ ਲਾਈਨ ਨੰਬਰ ਵੀ ਸਫੈਦ ਹਾਥੀ ਹੀ ਨਜ਼ਰ ਆ ਰਿਹਾ ਹੈ l ਲੋੜਵੰਦ ਮਜ਼ਦੂਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰੀਬਾਂ ਨੇ ਕੋਰੋਨਾ ਬਿਮਾਰੀ ਨਾਲ ਨਹੀਂ ਮਰਨਾ ਸਗੋਂ ਭੁੱਖੇ ਹੀ ਮਰ ਜਾਣਾ ਹੈ l ਅਜਿਹੇ ਸਮੇਂ ਵਿੱਚ ਰਾੲੇਪੁਰ ਦੇ ਸਮਾਜ ਸੇਵਕ ਦਲਜੀਤ ਸਿੰਘ ਕਾਲਾ ਵੱਲੋਂ ਗਰੀਬਾਂ ਦੀ ਬਾਂਹ ਫੜੀ ਗਈ l ੳਹਨਾ ਨੇ ਲਗਭਗ 200 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ l ਰਾਸ਼ਨ ਵਿੱਚ ਅਾਟਾ, ਦਾਲਾਂ, ਘਿਓ, ਸਬਜ਼ੀਅਾ, ਚੌਲ, ਖੰਡ, ਚਾਹ ਪੱਤੀ, ਲੂਣ, ਮਿਰਚ ਮਸਾਲਾ, ਤੇਲ ਅਤੇ ਹੋਰ ਰਾਸ਼ਨ ਸਮੱਗਰੀ ਘਰ-ਘਰ ਜਾ ਕੇ ਵੰਡੀ ਗਈ l
ੲਿਸ ਦੌਰਾਨ ਦਲਜੀਤ ਸਿੰਘ ਕਾਲਾ ਦੇ ਸਮੂਹ ਪਰਿਵਾਰ ਦੇ ਨਾਲ-ਨਾਲ ਗੁਰਪ੍ਰੀਤ ਸਿੰਘ ਰੌਕੀ ਕੈਨੇਡਾ, ਨਵਪ੍ਰੀਤ ਸਿੰਘ ਹੋਠੀ ਯੂ.ਅੈਸ.ੲੇ, ਜਸਕਰਨ ਸਿੰਘ ਹੋਠੀ ਯੂ.ਅਸ.ਏ, ਅਮ੍ਰਿਤਪਾਲ ਸਿੰਘ ਸੋਨੂੰ ਪੰਚ, ਗੁਰਦੇਵ ਮਹੇ ਸਾਬਕਾ ਪੰਚ, ਪਿਅਾਰਦੀਪ ਸਿੰਘ ਹੋਠੀ ਪਾਰੀ, ਸੁਖਰਾਜ ਸਿੰਘ ਰਾਜਾ, ਗੁਰਵਿੰਦਰ ਸਿੰਘ ਨਵਾਬ, ਗੁਰਵਿੰਦਰ ਸਿੰਘ ਸੋਨੂੰ ਨੇ ਵੀ ਅਪਣਾ ਸਹਿਯੋਗ ਦਿੱਤਾ l