ਜਲੰਧਰ 10 ਜੁਲਾਈ 2020
ਕੋਵਿਡ ਕੇਅਰ ਸੈਂਟਰ ਸਰਕਾਰੀ ਮੈਰੀਟੋਰੀਅਸ ਸਕੂਲ, ਮਿਲਿਟਰੀ ਹਸਪਤਾਲ, ਸਿਵਿਲ ਹਸਪਤਾਲ ਅਤੇ ਆਈਐਮਏ ਦੀ ਫੈਸਿਲਿਟੀ ਦੇ ਕੋਵਿਡ ਤੋਂ ਅੱਜ 21 ਹੋਰ ਕੋਰੋਨਾ ਪ੍ਰਭਾਵਿਤ ਮਰੀਜਾਂ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ। ਇਸ ਮੌਕੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਵਲੋਂ ਮਰੀਜ਼ਾਂ ਨੂੰ ਖੁਸ਼ੀ-ਖੁਸ਼ੀ ਘਰਾਂ ਲਈ ਰਵਾਨਾ ਕੀਤਾ ਗਿਆ।
ਮਰੀਜਾਂ ਵਿੱਚ ਜਗਤਾਰ ਸਿੰਘ, ਹਨੀ ਸਹੋਤਾ, ਸ਼ਤਰੁਘਨ ਗੁਪਤਾ, ਸੁਖਪ੍ਰੀਤ ਕੌਰ, ਮੀਨਾ ਕੁਮਾਰੀ, ਵਿਕਟੋਰਿਆ, ਰਵਿਆ, ਜਗਦੀਸ਼ ਰਾਮ, ਅਸ਼ਵਨੀ ਕੁਮਾਰ, ਇੰਦਰਜੀਤ, ਪਰਮਜੀਤ ਲਾਲ, ਬਲਦੇਵ ਰਾਜ ਸ਼ਰਮਾ ਸ਼ਾਮਿਲ ਹਨ, ਜਿਨਾਂ ਨੂੰ ਕੋਵਿਡ ਪਾਜੀਟਿਵ ਪਾਏ ਜਾਣ ਉਪਰੰਤ ਕੋਵਿਡ ਕੇਅਰ ਸੈਂਟਰ, ਆਈਐਮਏ ਦੀ ਫੈਸਿਲਿਟੀ, ਮਿਲਿਟਰੀ ਹਸਪਤਾਲ ਅਤੇ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਸੀ ਜਿਥੇ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਅਤੇ ਡਾ.ਜਗਦੀਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਵਲੋਂ ਮਰੀਜਾਂ ਦਾ ਇਲਾਜ ਕੀਤਾ ਗਿਆ।
ਇਸ ਮੌਕੇ ਮਰੀਜਾਂ ਵਲੋਂ ਉਨਾਂ ਨੂੰ ਮੁਹੱਈਆ ਕਰਵਾਏ ਗਏ ਮਿਆਰੀ ਇਲਾਜ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਉਨਾਂ ਵਲੋਂ ਮੋਹਰਲੀ ਕਤਾਰ ਦੇ ਯੋਧਿਆਂ ਡਾਕਟਰਾਂ, ਨਰਸਿੰਗ ਅਮਲੇ ਅਤੇ ਹੋਰਨਾਂ ਵਲੋਂ ਕੋਵਿਡ-19 ਖਿਲਾਫ਼ ਜੰਗ ਦੌਰਾਨ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਮਰੀਜਾਂ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਇਸ ਔਖੀ ਘੜੀ ਵਿੱਚ ਮਰੀਜ਼ਾਂ ਲਈ ਕੀਤੇ ਗਏ ਪੁਖ਼ਤਾ ਪ੍ਰਬੰਧਾ ਲਈ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਮੈਡੀਕਲ ਮਾਹਿਰਾਂ ਦੀ ਵਚਨਬੱਧਤਾ ਅਤੇ ਹਰੇਕ ਪੰਜਾਬ ਵਾਸੀ ਖਾਸ ਕਰਕੇ ਜਲੰਧਰ ਵਾਸੀਆਂ ਦੀ ਦ੍ਰਿੜ ਇੱਛਾ ਸ਼ਕਤੀ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿੱਤ ਲਿਆ ਜਾਵੇਗਾ।
ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਕੋਰੋਨਾ ਵਾਇਰਸ ਖਿਲਾਫ਼ ਜੰਗ ਹਰ ਹਾਲ ਵਿੱਚ ਜਿੱਤਣ ਲਈ ਪਾਬੰਦ ਹੈ