ਕੋਵਿਡ ਕਰਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਸਰਕਾਰ ਨੇ ਰਾਹਤ ਦਿੰਦੇ ਹੋਏ ਫੈਸਲਾ ਲਿਆ ਹੈ ਕਿ ਕੋਵਿਡ ਦੇ ਹਾਲਾਤਾਂ ਕਾਰਨ ਸਕੂਲ ਬੱਸਾਂ ਦਾ ਰੋਡ ਟੈਕਸ ਮੁਆਫ ਕੀਤਾ ਜਾਵੇਗਾ ਇਹ ਐਲਾਨ ਟਰਾਂਸਪੋਰਟ ਮੰਤਰੀ ਸ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਰਾਸਾ ਦੇ ਸੂਬਾ ਪੱਧਰੀ ਵਫ਼ਦ ਨਾਲ ਮੀਟਿੰਗ ਸੰਮੇ ਪੰਜਾਬ ਰਾਸਾ ਦੇ ਜਨਰਲ ਸੱਕਤਰ ਸੁਜੀਤ ਸ਼ਰਮਾ ਬਬਲੂ, ਸੀਨੀ ਮੀਤ ਪ੍ਰਧਾਨ ਰਾਜਕਵਲਪ੍ਰੀਤਪਾਲ ਸਿੰਘ ਲੱਕੀ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਅਤੇ ਕੌਂਸਲਰ ਸੌਰਵ ਮਦਾਨ ਮਿੱਠੂ ਦੀ ਹਾਜ਼ਰੀ ਵਿਚ ਪੰਜਾਬ ਭਵਨ ਚੰਡੀਗੜ੍ਹ ਵਿਖੇ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਟੈਕਸ ਮੁਆਫੀ ਦਾ ਨੋਟੀਫਿਕੇਸ਼ਨ ਆਉਣ ਵਾਲੇ ਦਿਨਾਂ ਵਿਚ ਜਾਰੀ ਕਰ ਦਿਤਾ ਜਾਵੇਗਾ lਇਸ ਸੰਬੰਧੀ ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ ਨੇ ਦੱਸਿਆ ਕਿਉਂਕਿ ਕੋਵਿਡ ਕਾਰਨ ਸਕੂਲ ਬੱਸਾਂ ਬੰਦ ਰਹੀਆਂ ਹਨ ਅਤੇ ਸਕੂਲ ਵਿਤੀ ਸੰਕਟ ਵਿਚ ਫਸੇ ਹੋਏ ਹਨ ਇਸ ਲਈ ਰੋਡ ਟੈਕਸ ਮੁਆਫ ਕਰਨ ਦਾ ਐਲਾਨ ਕਰ ਰਾਜਾ ਵੜਿੰਗ ਨੇ ਪੰਜਾਬ ਰਾਸਾ ਦੀ ਵੱਡੀ ਮੰਗ ਮੰਨੀ ਹੈ ਜਿਸ ਦਾ ਨੋਟੀਫਿਕੇਸ਼ਨ ਹੋਣ ਤੇ ਮੰਤਰੀ ਸਾਹਿਬ ਦਾ ਮੁਕਤਸਰ ਵਿਖੇ ਸੂਬਾ ਪੱਧਰੀ ਸਨਮਾਨ ਸਮਾਰੋਹ ਕੀਤਾ ਜਾਵੇਗਾ l ਓਨਾ ਕਿਹਾ ਭਾ ਕਿ ਸਕੂਲਾਂ ਵੱਲੋਂ ਹਾਈ ਕੋਰਟ ਵਿਚ ਇਸ ਸਬੰਧੀ ਪਟੀਸ਼ਨ ਪਾਈ ਗਈ ਸੀ ਜਿਸ ਲਈ ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਵੀ ਦਿਤਾ ਸੀ ਪਰ ਪਹਿਲੇ ਟਰਾਂਸਪੋਰਟ ਮੰਤਰੀ ਸਾਹਿਬ ਨੇ ਨਾ ਤਾ ਉਸ ਤੇ ਕੋਈ ਧਿਆਨ ਦਿੱਤਾ ਤੇ ਨਾ ਹੀ ਸਕੂਲਾਂ ਨੂੰ ਕੋਈ ਰਾਹਤ ਦਿੱਤੀ ਪਰ ਰਾਜਾ ਵੜਿੰਗ ਦੇ ਇਸ ਪ੍ਰਮੁੱਖ ਮੰਗ ਨੂੰ ਮੰਨਣ ਲਈ ਪੰਜਾਬ ਰਾਸਾ ਓਨਾ ਦੀ ਧੰਨਵਾਦੀ ਹੈ ਓਨਾ ਇੰਸ ਸਬੰਦੀ ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਕੌਂਸਲਰ ਸੌਰਵ ਮਦਾਨ ਮਿੱਠੂ , ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਭੱਲਾ, ਜਨਰਲ ਸਕੱਤਰ ਵਿੱਤ ਸਕੱਤਰ ਸਿੰਘ ਸੰਧੂ, ਮੀਤ ਪ੍ਰਧਾਨ ਚਰਨਜੀਤ ਸਿੰਘ ਪਾਰੋਵਾਲ, ਜਗਜੀਤ ਸਿੰਘ ਚੀਫ਼ ਅਡਵਾਈਜ਼ਰ,ਬਲਕਾਰ ਸਿੰਘ ਅਡਵਾਈਜ਼ਰ, ਰਣਜੀਤ ਸਿੰਘ ਸੈਣੀ ਲੁਧਿਆਣਾ, ਅਜੀਤ ਰਾਮ ਧੀਮਾਨ ਨਵਾਂਸ਼ਹਿਰ, ਰਜਨੀਸ਼ ਕੁਮਾਰ ਮੋਹਾਲੀ,ਹਰਜੋਤ ਸਿੰਘ ਮਾਨ, ਹਰਸ਼ਦੀਪ ਸਿੰਘ ਰੰਧਾਵਾ, ਸੁਖਰਾਜ ਸਿੰਘ ਕੈਂਡੀ, ਅੰਬੇਸ਼ ਚੌਧਰੀ, ਅਮਨਦੀਪ ਮਾਲੇਰਕੋਟਲਾ, ਦਰਸ਼ਪ੍ਰੀਤ ਸਿੰਘ ਹਾਜ਼ਰ ਸਨ।