ਜਲੰਧਰ : ਕੌਮੀ ਡੀ-ਵਰਮਿੰਗ ਦਿਵਸ – 10 ਫਰਵਰੀ ਦੇ ਸਬੰਧ ਵਿੱਚ ਇੱਕ ਵਿੇਸ਼ਸ਼
ਮੀਟਿੰਗ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਡਾ.ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਦੀ ਪ੍ਰਧਾਨਗੀ ਵਿੱਚ
ਕੀਤੀ ਗਈ । ਮੀਟਿੰਗ ਵਿੱਚ ਡਾ.ਗੁਰਿੰਦਰ ਕੌਰ ਚਾਵਲਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਿਤੀ 10 ਫਰਵਰੀ
ਨੂੰ ਕੌਮੀ ਡੀ-ਵਾਰਮਿੰਗ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਸਰਕਾਰੀ ਅਤੇ ਸਰਕਾਰੀ
ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਨੂੰ ਪੇਟ ਦੇ
ਕੀੜਿਆਂ ਦੀ ਰੋਕਥਾਮ ਲਈ ਐਲਬੈਂਡਾਜੋਲ ਦੀ ਗੋਲੀ ਦੀ ਖੁਰਾਕ ਦਿੱਤੀ ਜਾਵੇਗੀ।ਉਨਾਂ ਕਿਹਾ ਕਿ
ਐਲਬੈਂਡਾਜੋਲ ਦੀ ਖੁਰਾਕ ਦੇਣ ਸਬੰਧੀ ਜਿਲ੍ਹਾ ਸਿੱਖਿਆ ਅਫਸਰ(ਪ੍ਰ/ਸੈ) ਅਤੇ ਸਮੂਹ ਸੀ.ਡੀ.ਪੀ.ਓਜ਼ ਨੂੰ
ਗਾਈਡਲਾਈਨਾਂ ਭੇਜੀਆਂ ਗਈਆਂ ਹਨ ਤਾਂ ਜੋ ਕੋਈ ਵੀ ਬੱਚਾ ਗੋਲੀ ਖਾਣ ਤੋਂ ਨਾ ਰਹਿ ਜਾਵੇ। 01 ਸਾਲ
ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ 10 ਫਰਵਰੀ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਜਰੂਰ
ਖਿਲਾਈ ਜਾਵੇ।ਜਿਹੜੇ ਵਿਦਿਆਰਥੀ ਮਿਡ ਡੇ ਮੀਲ ਸਕੀਮ ਅਧੀਨ ਨਹੀਂ ਆਉਂਦੇ ਜਿਵੇਂ ਕਿ 9ਵੀਂ ਤੋਂ 12ਵੀਂ
ਜਮਾਤ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ 10 ਫਰਵਰੀ 2020 ਨੂੰ ਪਹਿਲਾਂ ਹੀ ਘਰ ਤੋਂ
ਖਾਣਾ ਲਿਆਉਣ ਲਈ ਕਿਹਾ ਜਾਵੇ ਅਤੇ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਅਧਿਆਪਕਾਂ ਦੀ
ਸੁਪਰਵੀਜ਼ਨ ਵਿੱਚ ਗੋਲੀ ਖਾਣ ਲਈ ਦਿੱਤੀ ਜਾਵੇ।ਡੀਵਰਮਿੰਗ ਦਿਵਸ ਸਬੰਧੀ ਬੱਚਿਆਂ ਨੂੰ ਜਾਣੂ ਕਰਵਾਉਣ ਲਈ
ਜਿਲ੍ਹਾ ਸਿੱਖਿਆ ਅਫਸਰ ਨੂੰ ਵੀ ਕਿਹਾ ਗਿਆ ਹੈ ਕਿ ਮਿਤੀ 10 ਫਰਵਰੀ ਨੂੰ ਕੋਈ ਬੱਚਾ ਛੁੱਟੀ ਨਾ ਲਵੇ
ਤਾਂ ਜੋ ਸਾਰੇ ਬੱਚਿਆਂ ਨੂੰ ਡੀ ਵਰਮ ਕੀਤਾ ਜਾ ਸਕੇ ਅਤੇ ਐਲਬੈਂਡਾਜੋਲ ਗੋਲੀ ਦੀ ਸਪਲਾਈ, ਜਾਣਕਾਰੀ ਅਤੇ
ਮੈਡੀਕਲ ਸਹਾਇਤਾ ਲਈ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ । ਜਿਲ੍ਹੇ ਦੇ ਹਰ ਸਕੂਲ ਅਤੇ
ਆਂਗਨਵਾੜੀ ਸੈਂਟਰ ਵਿੱਚ ਐਲਬੈਂਡਾਜੋਲ ਦੀਆਂ ਗੋਲੀਆਂ ਉਪੱਲਬਧ ਹੋਣਗੀਆਂ ਤਾਂ ਜੋ ਕੋਈ ਵੀ ਬੱਚਾ
ਇਸ ਦਵਾਈ ਤੋਂ ਵਾਂਝਾ ਨਾ ਰਹੇ,ਜਿਹੜੇ ਬੱਚੇ 10 ਫਰਵਰੀ ਨੂੰ ਇਸ ਦਵਾਈ ਤੋਂ ਵਾਂੱਝੇ ਰਹਿਣਗੇ ਉਨਾਂ
ਨੂੰ 17 ਫਰਵਰੀ ਨੂੰ ਦਵਾਈ ਜਰੂਰ ਖਿਲਾਈ ਜਾਵੇਗੀ।ਕੋਈ ਐਮਰਜੈਂਸੀ ਹੋਣ ਤੇ ਐਂਬੂਲੇਂਸ ਸੇਵਾ
104 ਨੰਬਰ ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ ।
ਜਿਲ੍ਹਾ ਟੀਕਾਕਰਨ ਅਫਸਰ ਡਾ. ਸੀਮਾ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਜਿਲ੍ਹੇ
ਦੇ ਕੁੱਲ 2200 ਸਕੂਲ਼ਾਂ ਅਤੇ 1654 ਆਂਗਨਵਾੜੀ ਸੈਂਟਰਾਂ ਨੂੰ ਕਵਰ ਕਰਦੇ ਹੋਏ ਸਰਕਾਰੀ ਸਕੂਲਾਂ ਦੇ
175661 , ਪ੍ਰਾਈਵੇਟ ਸਕੂਲਾਂ ਦੇ 286099 ਅਤੇ ਆਂਗਨਵਾੜੀ ਸੈਂਟਰਾਂ ਦੇ 71023 ਬੱਚਿਆਂ ਨੂੰ
ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਖਿਲਾਈ ਜਾਵੇਗੀ ।
ਇਸ ਮੌਕੇ ਕੌਮੀ ਡੀ-ਵਰਮਿੰਗ ਦਿਵਸ – 10 ਫਰਵਰੀ ਦੇ ਸੰਬੰਧ ਵਿੱਚ ਜਨ – ਜਾਗਰੂਕਤਾ ਪੈਦਾ
ਕਰਨ ਹਿੱਤ ਪੋਸਟਰ ਅਤੇ ਬੈਨਰ ਵੀ ਜਾਰੀ ਕੀਤਾ ਗਿਆ ।ਮੀਟਿੰਗ ਵਿੱਚ ਡਾ. ਟੀ.ਪੀ ਸਿੰਘ ਸਹਾਇਕ ਸਿਹਤ
ਅਫਸਰ,ਡਾ. ਗੁਰਰਮੀਤ ਕੌਰ ਦੁੱਗਲ ਸਹਾਇਕ ਸਿਵਲ ਸਰਜਨ,ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ , ਜਿਲ੍ਹਾ
ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਕੁਮਾਰ , ਡਾ. ਸਤਿੰਦਰ ਪੁਆਰ ਜ਼ਿਲ੍ਹਾ ਡੈਂਟਲ ਸਿਹਤ ਅਫਸਰ,ਜਿਲ੍ਹਾ
ਸਮੂਹ ਸਿੱਖਿਆ ਤੇ ਸੂਚਨਾ ਅਫਸਰ ਕਿਰਪਾਲ ਸਿੰਘ ਝੱਲੀ , ਐਪੀਡਿਮੋਲੋਜਿਸਟ ਡਾ. ਸ਼ੋਭਨਾ ਬਾਂਸਲ ,ਡਿਪਟੀ
ਸਮੂਹ ਸਿੱਖਿਆ ਤੇ ਸੂਚਨਾ ਅਫਸਰ ਨੀਲਮ ਕੁਮਾਰੀ ਅਤੇ ਜਿਲ੍ਹਾ ਆਰ.ਬੀ.ਐਸ.ਕੇ .
ਕੋਆਰਡੀਨੇਟਰ ਪਰਮਵੀਰ ਝਾਮਟ ਅਤੇ ਹਾਜ਼ਰ ਸਨ ।