ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋ ਆੱਜ ਨੌਰਥ ਹਲਕੇ
ਵਿੱਚ ਫਰੈਂਡਜ ਕਲੋਨੀ ਦੀ ਸੋਨੀਆ ਜੋਸ਼ੀ ਨੂੰ ਜਿਲ੍ਹਾ ਮਹਿਲਾ ਕਾਂਗਰਸ ਦੀ
ਜਨਰਲ ਸਕੱਤਰ ਦਾ ਨਿਯੁਕਤੀ ਪੱਤਰ ਦਿੱਤਾ ਗਿਆ।

ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਸੋਨੀਆ ਜੋਸ਼ੀ ਕਾਫੀ ਸਮੇ
ਤੋਂ ਕਾਂਗਰਸ ਪਾਰਟੀ ਵਿੱਚ ਰਹਿਕੇ ਲੋਕਾਂ ਦੀ ਸੇਵਾ ਕਰ ਰਹੀ ਸੀ। ਇਸ
ਪਾਰਟੀ ਪ੍ਰਤੀ ਲਗਨ ਨੂੰ ਦੇਖ ਕੇ ਅੱਜ ਉਨ੍ਹਾਂ ਨੂੰ ਜਿਲ੍ਹਾ ਮਹਿਲਾ ਕਾਂਗਰਸ
ਦੀ ਜਨਰਲ ਸਕੱਤਰ ਬਣਾਇਆ ਗਿਆ ਮੈਨੂੰ ਉਮੀਦ ਹੈ ਕਿ ਉਹ ਪਰਟੀ
ਦੀ ਸੇਵਾ ਕਰਨਗੇ ਅਤੇ 2022 ਦੀਆਂ ਚੌਣਾ ਵਿੱਚ ਘਰ-ਘਰ ਜਾ ਕੇ
ਕਾਂਗਰਸ ਪਾਰਟੀ ਦਾ ਪ੍ਰਚਾਰ ਕਰਨਗੇ। ਇਸ ਮੌਕੇ ਡਾ ਸੇਠੀ ਨੇ ਬਾਕੀ
ਮਹਿਲਾਂਵਾ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਰਾਜਨੀਤੀ ਵਿੱਚ
ਸ਼ਾਮਿਲ ਹੋਣ ਕਿਉਕਿ ਰਾਜਨੀਤੀ ਵਿੱਚ ਮਹਿਲਾਂਵਾ ਦੀ ਭਾਗੇਦਾਰੀ ਬਹੁੱਤ
ਜਰੂਰੀ ਹੈ ਇਸ ਦੇ ਨਾਲ ਹੀ ਸਮਾਜ ਹੋਰ ਮਜਬੂਤ ਬਣੇਗਾ।

ਇਸ ਮੌਕੇ ਸੋਨੀਆ ਜੋਸ਼ੀ ਨੇ ਕਿਹਾ ਕਿ ਮੈਂ ਤਨ, ਮਨ, ਧਨ ਨਾਲ ਪਾਰਟੀ
ਦੀ ਦਿਨ ਰਾਤ ਸੇਵਾ ਕਰਾਂਗੀ ਅਤੇ ਪਾਰਟੀ ਦਾ ਪ੍ਰਚਾਰ ਘਰ-ਘਰ ਜਾ ਕੇ
ਕਰਾਗੀ ਅਤੇ ਪੰਜਾਬ ਸਰਕਾਰ ਦੀਆ ਸਕੀਮਾ ਨੂੰ ਲੋਕਾ ਤੱਕ
ਪਹੁੰਚਾਵਾਂਗੀ।