ਅੰਮ੍ਰਿਤਸਰ : ਇਥੋਂ ਦੇ ਨਜ਼ਦੀਕ ਪਿੰਡ ਕੱਥੂਨੰਗਲ ਅੱਜ ਸਵੇਰੇ ਮਜ਼ਦੂਰਾਂ ਨਾਲ ਭਰੇ ਇੱਕ ਟਾਟਾ ਟੈਂਪੂ ਦੇ ਪਲਟ ਜਾਣ ਕਾਰਨ ਦੋ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ ‘ਚ 23 ਮਜ਼ਦੂਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਮਜੀਠਾ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ