ਲੁਧਿਆਣਾ : ਲੁਧਿਆਣਾ ਮਹਾਨਗਰ ਦੇ ਜਲੰਧਰ ਬਾਈਪਾਸ ਨੇੜੇ ਕੱਪੜੇ ਦੀ ਨਾਮੀ ਫੈਕਟਰੀ ਓਕਟੇਵ ਵਿੱਚ ਦੀ ਬੇਸਮੈਂਟ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਤੋਂ ਫੈਕਟਰੀ ਵਿੱਚ ਇੱਕ ਦਮ ਹਫਰਾ ਦਫੜੀ ਦਾ ਮਾਹੌਲ ਬਣ ਗਿਆ। ਫੈਕਟਰੀ ਦੇ ਮੈਨੇਜਰ ਵੱਲੋਂ ਫੈਕਟਰੀ ਦੇ ਕਾਮਿਆਂ ਨੂੰ ਲਾ ਕੇ ਗੁਦਾਮ ਵਿੱਚ ਪਿਆ ਮਾਲ ਕਾਫੀ ਮਾਤਰਾ ਵਿੱਚ ਬਾਹਰ ਕਢਵਾ ਲਿਆ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਆਪਣੀ ਟੀਮ ਸਮੇਤ ਪਹੁੰਚੀਆਂ। ਅੱਗ ਲੱਗਣ ਦਾ ਕਾਰਨ ਤਾਂ ਨਹੀਂ ਪਤਾ ਲੱਗ ਸਕਿਆ, ਪਰ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।