ਕੱਲ੍ਹ ਲਖੀਮਪੁਰ ਖੀਰੀ ਵਿੱਚ ਵਿੱਚ ਉਤਰ ਪ੍ਰਦੇਸ਼ ਸਰਕਾਰ ਦੇ ਮੰਤਰੀ ਦੇ ਪੁੱਤਰ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਡੀ ਥੱਲੇ ਕੁਚਲਿਆ ਗਿਆ। ਜਿਸ ਵਿੱਚ ਕਈ ਕਿਸਾਨਾ ਦੀ ਜਾਨ ਚਲੀ ਗਈ। ਅੱਜ ਪੀੜ੍ਹਤ ਪਰਿਵਾਰਾ ਨਾਲ ਮੁਲਾਕਾਤ ਕਰਨ ਜਾ ਰਹੇ ਪ੍ਰਿਯੰਕਾ ਗਾਂਧੀ  ਨੂੰ ਹਿਰਾਸਤ ਲਿਆ ਗਿਆ। ਇਸ ਦੇ ਵਿਰੋਧ ਵਿੱਚ ਮਹਿਲਾਂ ਕਾਂਗਰਸ ਅਤੇ ਜਿਲਾ ਕਾਂਗਰਸ ਪ੍ਰਧਾਨ ਵੱਲੋਂ ਭਾਜਪਾ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਭਾਰਤ ਵਿੱਚ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ ਉਥੇ ਹੀ ਜੰਗਲਰਾਜ ਹੈ ।ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜਾ ਦੇਣ।ਇਸ ਮੌਕੇ ਤੇ ਆਸ਼ਾ ਰਾਣੀ ਕੁਲਦੀਪ ਗਾਖਲਾ ਪਲਵੀ ਮੀਨੂ ਬਗਾ ਰਣਜੀਤ ਕੌਰ ਆਸ਼ਾ ਸਹੋਤਾ ਆਦਿ ਮੌਜੂਦ ਸਨ