ਜਲੰਧਰ : ਖਾਲਸਾ ਸਾਜਨਾ ਦਿਵਸ ਵਿਸਾਖੀ ਸਿੱਖ ਕੌਮ ਲਈ ਸਭ ਤੋਂ ਵੱਡਾ ਦਿਨ ਹੈ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਸਾਖੀ ਵਾਲੇ ਦਿਨ ਸਿੱਖ ਕੌਮ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਸਾਜਿਆ ਸੀ ਇਸ ਦਿਨ ਨੂੰ ਜਿੱਥੇ ਗੁਰੂ ਘਰਾਂ ਵਿੱਚ ਨਿਰੰਤਰ ਬਾਣੀ ਦੇ ਪ੍ਰਵਾਹ ਚਲਦੇ ਹਨ ਉੱਥੇ ਸਿੱਖ ਤਾਲਮੇਲ ਕਮੇਟੀ ਦੇ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਨਿਸ਼ਾਨ ਸਾਹਿਬ ਨੂੰ ਹਰ ਘਰ ਤੱਕ ਪਹੁੰਚਾਉਣ ਲਈ 7 ਫੁੱਟ ਲੰਬੇ ਨਿਸ਼ਾਨ ਸਾਹਿਬ ਵੱਡੀ ਮਾਤਰਾ ਵਿੱਚ ਤਿਆਰ ਕਰਵਾਏ ਹਨ ਅਤੇ ਡੰਡੇ ਵੀ ਮੰਗਵਾਏ ਹਨ ਜੋ ਵੀ ਗੁਰਸਿੱਖ ਆਪਣੇ ਘਰ ਉੱਪਰ ਨਿਸ਼ਾਨ ਸਾਹਿਬ ਖਾਲਸਾ ਸਾਜਨਾ ਦਿਵਸ ਤੇ ਲਹਰਾਣਾ ਚਾਹੁੰਦੇ ਹਨ ਉਹ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ ਪੁਲੀ ਅਲੀ ਮੁਹੱਲਾ ਵਿਖੇ ਹਰਪ੍ਰੀਤ ਸਿੰਘ ਨੀਟੂ ਤੋਂ ਪ੍ਰਾਪਤ ਕਰ ਸਕਦੇ ਹਨ ਇਹ ਨਿਸ਼ਾਨ ਸਾਹਿਬ ਭੇਟਾ ਰਹਿਤ ਹੋਣਗੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਹਰਜੋਤ ਸਿੰਘ ਲੱਕੀ ਜਤਿੰਦਰ ਸਿੰਘ ਖਾਲਸਾ ਤੇ ਰਵਿੰਦਰ ਸਿੰਘ ਚੀਮਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਹਰ ਗੁਰਸਿੱਖ ਰੋਜ਼ਾਨਾ ਅਰਦਾਸ ਵਿੱਚ ਦੋਨੋਂ ਵਕਤ ਝੰਡੇ ਬੁੰਘੇ ਜੁਗੋ ਜੁਗ ਅਟੱਲ ਦਾ ਪ੍ਰਣ ਕਰਦਾ ਹੈ ਇਸੇ ਸੰਕਲਪ ਨੂੰ ਘਰ ਘਰ ਪਹੁੰਚਾਉਣ ਲਈ ਇਹ ਉਪਰਾਲਾ ਕੀਤਾ ਗਿਆ ਆਪਣੀਆਂ ਪੁਰਾਤਨ ਰੀਤੀ ਰਿਵਾਜਾਂ ਹਰ ਸਿੱਖ ਤੱਕ ਪ੍ਰਚਾਰ ਕਰਨਾ ਸਿੱਖ ਤਾਲਮੇਲ ਕਮੇਟੀ ਦਾ ਮੁੱਖ ਮੰਤਵ ਹੈ ਸਾਨੂੰ ਉਮੀਦ ਹੈ ਸਿੱਖ ਸੰਗਤਾਂ ਵੱਡੇ ਪੱਧਰ ਤੇ ਹੁੰਗਾਰਾ ਭਰਨਗੀਆਂ