ਫਗਵਾੜਾ, 11 ਜਨਵਰੀ 2021 (ਸ਼ਿਵ ਕੋੜਾ) ਤਿੰਨ ਜੱਥੇਬੰਦੀਆਂ ਗਜਟਿਡ ਐਂਡ ਨਾਨ ਗਜ਼ਟਿਡ ਐ.ਸੀ.ਬੀ.ਸੀ. ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ, ਐਸ.ਸੀ.ਬੀ.ਸੀ. ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਅਤੇ ਅੰਬੇਡਕਰ ਮਿਸ਼ਨ ਕਲੱਬ (ਰਜਿ:) ਪੰਜਾਬ ਦੀ ਅੰਬੇਡਕਰ ਭਵਨ ਨਕੋਦਰ ਰੋਡ ਜਲੰਧਰ ਵਿਖੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 26 ਜਨਵਰੀ 2021 ਨੂੰ ਅਧਿਕਾਰ ਦਿਵਸ ਮੌਕੇ ਜਿਲਾਂ ਸਬ-ਡਵੀਜ਼ਨ ਪੱਧਰ ‘ਤੇ ਰੋਸ ਮਾਰਚ ਕੀਤਾ ਜਾਵੇਗਾ।
ਮੀਟਿੰਗ `ਚ ਬੁਲਾਰਿਆਂ ਨੇ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਮੇ ਸਮੇਂ ਤੋਂ ਹੱਡ ਚੀਰਵੀ ਠੰਡ ਵਿੱਚ ਧਰਨੇ ਵਿੱਚ ਬੈਠੇ ਕਿਸਾਨ, ਮਜ਼ਦੂਰਾਂ ਪ੍ਰਤੀ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਦੀ ਸ਼ਖਤ ਸ਼ਬਦਾਂ ਵਿੱਚ ਘੋਰ ਨਿੰਦਿਆ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਆਪਣਾ ਹੰਕਾਰ ਛੱਡ ਕੇ ਤੁਰੰਤ ਖੇਤੀ ਬਿੱਲਾਂ ਨੂੰ ਰੱਦ ਕਰਕੇ ਦੇਸ਼ ਅੰਦਰ ਵਿਗੜ ਰਹੇ ਮਹੌਲ ਨੂੰ ਸ਼ਾਂਤ ਕਰੇ।
ਮੀਟਿੰਗ `ਚ ਕਿਸਾਨ, ਖੇਤੀ ਮਜ਼ਦੂਰਾਂ ਦੇ ਹੱਕੀ ਸ਼ਾਂਤਮਈ ਘੋਲ ਦੀ ਸਰਾਹਣਾ ਕੀਤੀ ਗਈ ਅਤੇ ਉਨਾਂ ਨਾਲ ਦਿੱਲੀ ਹਮਦਰਦੀ ਪ੍ਰਗਟ ਕਰਦਿਆਂ 26 ਜਨਵਰੀ ਨੂੰ ਅਧਿਕਾਰ ਦਿਵਸ ਮੌਕੇ ਸਬ ਡਿਵੀਜਨ/ਜਿਲਾ ਪੱਧਰ ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਅਨੁਸੂਚਿਤ ਜਾਤੀ ਤੇ ਪੱਛੜਾ ਸਮਾਜ ਵਿਰੋਧੀ ਵਤੀਰੇ ਵਿਰੁੱਧ ਸਾਂਝਾ ਰੋਸ ਮਾਰਚ ਕਰਨ ਤਾ ਫੈਸਲਾ ਕੀਤਾ ਗਿਆ।
ਮੀਟਿੰਗ `ਚ ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਦੌਰਾਨ ਕਰੀਬ 70 ਕਿਸਾਨ, ਮਜ਼ਦੂਰਾਂ ਦੇ ਸ਼ਹੀਦੀ ਪਾਉਣ ਵਾਲੇ ਯੋਧਿਆਂ ਨੂੰ 2 ਮਿੰਟ ਦਾ ਮੌਨ ਧਰਾਕੇ ਸ਼ਰਧਾਜਲੀ ਭੇਟ ਕੀਤੀ ਗਈ। ਸਰਕਾਰ ਤੋਂ ਮੰਗ ਕੀਤੀ ਕਿ ਅੰਦੋਲਨ ਦੌਰਾਨ ਸ਼ਹਾਦਤ ਪਾਉਣ ਵਾਲੇ ਕਿਸਾਨਾਂ, ਮਜ਼ਦੂਰਾਂ ਦੇ ਵਾਰਸਾ ਨੂੰ 20 ਲੱਖ ਰੁਪਏ ਨਕਦ, ਕਰਜਾ ਮੁਆਫੀ ਅਤੇ ਇਕ ਨੌਕਰੀ ਦਿੱਤੀ ਜਾਵੇ।
ਇਸ ਸਮੇਂ ਸਲਵਿੰਦਰ ਸਿੰਘ ਜੱਸੀ, ਕੁਲਵਿੰਦਰ ਸਿੰਘ ਬੋਦਲ, ਪ੍ਰਿੰ. ਅਮਰਜੀਤ ਖਟਕੜ, ਪ੍ਰਿੰ. ਕ੍ਰਿਸ਼ਨ ਲਾਲ, ਮਲਕੀਅਤ ਸਿੰਘ, ਪ੍ਰਿੰ. ਸਿੰਵ ਸਿੰਘ ਬੰਗੜ, ਗੁਰਬਖਸ਼ ਸਿੰਘ, ਡਾ. ਸੁਖਵਿੰਦਰ ਸਿੰਘ, ਪ੍ਰਿੰ. ਜੱਗਾ ਸਿੰਘ, ਸੁਖਦੇਵ ਸਿੰਘ, ਬੂਟਾ ਰਾਮ, ਮਨੋਹਰ ਲਾਲ, ਸੁਭਾਸ਼ ਚੰਦਰ, ਰੇਸ਼ਮ ਸਿੰਘ, ਬਲਬੀਰ ਸਿੰਘ ਸਾਬਕਾ ਡੀ.ਈ.ਓ., ਸਮਸ਼ੇਰ ਸਿੰਘ, ਸਵਰਨ ਸਿੰਘ ਸਾਬਕਾ ਡੀ.ਈ.ਓ., ਸੂਰਜ ਵਿਰਦੀ, ਪ੍ਰਿੰ. ਹਰਨੇਕ ਸਿੰਘ, ਗੁਰਦਿਆਲ ਸਿੰਘ, ਦਿਨੇਸ਼ ਕੁਮਾਰ ਸਾਬਕਾ ਡੀ.ਈ.ਓ., ਤਰਸੇਮ ਲਾਲ ਬੰਗਾ ਸਾਬਕਾ ਡਿਪਟੀ ਡੀ.ਈ.ਓ., ਮੱਖਣ ਰੱਤੂ, ਗੁਰਦਿਆਲ ਸਿੰਘ ਫੁੱਲ, ਬਲਦੇਵ ਸਿੰਘ ਧੁੱਗਾ, ਬਲਦੇਵ ਸਿੰਘ ਸਿੱਧੂ, ਲੈਕਚਰਾਰ ਬਲਜੀਤ ਸਿੰਘ, ਪਰਮਜੀਤ ਜੌੜਾ, ਹਰਬੰਸ ਲਾਲ, ਹਰਮੇਸ਼ ਲਾਲ ਆਦਿ ਨੇ ਹਿੱਸਾ ਲਿਆ।